ਬਿਨਾਂ ਬੈਟਰੀ ਦੇ ਜ਼ਿੰਦਗੀ ਭਰ ਚੱਲੇਗਾ ਇਹ ਫੋਨ

01/11/2019 5:39:38 PM

ਗੈਜੇਟ ਡੈਸਕ– ਦੁਨੀਆ ਭਰ ’ਚ ਸਮਾਰਟਫੋਨ ਦੀ ਬੈਟਰੀ ਬਚਾਉਣ ਲਈ ਵੱਖ-ਵੱਖ ਨੁਸਖੇ ਇਸਤੇਮਾਲ ਕੀਤੇ ਜਾਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸ ਦੁਨੀਆ ’ਚ ਇਕ ਅਜਿਹੀ ਫੋਨ ਵੀ ਬਣ ਚੁੱਕਾ ਹੈ ਜਿਸ ਵਿਚ ਬੈਟਰੀ ਮੌਜੂਦ ਨਹੀਂ ਹੈ ਅਤੇ ਇਹ ਪੂਰੀ ਜ਼ਿੰਦਗੀ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਫੋਨ ਦਾ ਨਾਂ ਵਾਈਲਡ ਹੈ। ਇਸ ਨੂੰ ਗੂਗਲ ਨੇ ਯੂ.ਐੱਸ. ਨੈਸ਼ਨਲ ਸਾਇੰਸ ਫਾਊਂਡੇਸ਼ਨ ਦੀ ਮਦਦ ਨਾਲ ਤਿਆਰ ਕੀਤਾ ਹੈ। ਖੋਜਕਾਰ ਵਾਮਸੀ ਟਾਲਾ ਨੇ ਇਕਲ ਬੋਰਡ ਸੈੱਲਫੋਨ ਤਿਆਰ ਕੀਤਾ ਹੈ ਜੋ ਐਮਰਜੈਂਸੀ ’ਚ ਇਕ ਸਾਧਾਰਣ ਫੋਨ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਸਕਦਾ ਹੈ।

ਇੰਝ ਕਰੇਗਾ ਕੰਮ
- ਇਸ ਫੋਨ ਨੂੰ ਸੂਰਜ ਦੀਆਂ ਕਿਰਨਾਂ ਤੋਂ ਊਰਜਾ ਮਿਲਦੀ ਹੈ।
- ਇਸ ਤੋਂ ਬਾਅਦ ਇਹ ਰੇਡੀਓ ਤਰੰਗਾਂ ਤੋਂ ਵੀ ਊਰਜਾ ਪ੍ਰਾਪਤ ਕਰ ਸਕਦਾ ਹੈ ਜੋ ਟੈਲੀਕਾਮ ਕੰਪਨੀਆਂ ਦੇ ਨੈੱਟਵਰਕ ਟਾਵਰ ਤੋਂ ਆਉਂਦੀਆਂ ਹਨ। 
- ਇਹ ਫੋਨ ਸੰਪਰਕ ਸਥਾਪਿਤ ਕਰਨ ਲਈ ਰੇਡੀਓ ਤਰੰਗਾਂ ’ਚ ਬਦਲਾਅ ਕਰਦਾ ਹੈ ਜਾਂ ਫਿਰ ਉਸ ਨੂੰ ਪ੍ਰਵਰਤਿਤ ਕਰਦਾ ਹੈ। 
- ਇਸ ਫੋਨ ’ਚ ਨੰਬਰ ਟਾਈਪ ਕਰਨ ਦੀ ਵੀ ਸੁਵਿਧਾ ਹੈ। 
- ਇਸ ਲਈ ਨੈੱਟਵਰਕ ਟਾਵਰ ’ਚ ਬਦਲਾਅ ਦੀ ਲੋੜ ਨਹੀਂ ਹੋਵੇਗੀ। 

ਇਨ੍ਹਾਂ ਹਾਲਾਤਾਂ ’ਚ ਕਰੇਗਾ ਕੰਮ
- ਕੁਦਰਤੀ ਆਫਤ ਦੌਰਾਨ ਹੋਵੇਗਾ ਉਪਯੋਗੀ 
- ਹੜ੍ਹ ਆਉਣ ’ਤੇ ਸੰਪਰਕ ਕਰਵਾਏਗਾ ਇਹ ਫੋਨ
- ਕਿਸੇ ਵੀ ਟਾਪੂ ’ਤੇ ਹੋ ਸਕਦਾ ਹੈ ਇਸਤੇਮਾਲ
- ਸਫਰ ’ਚ ਪਾਵਰਬੈਂਕ ਜਾਂ ਚਾਰਜਰ ਨਾ ਹੋਣ ’ਤੇ ਵੀ ਕਰੇਗਾ ਕੰਮ

ਸਕਾਈਪ ਤੋਂ ਵੀ ਕਰ ਸਕੋਗੇ ਕਾਲ
- ਖੋਜਕਾਰ ਵਾਮਸੀ ਟਾਲਾ ਮੁਤਾਬਕ ਸਕਾਈ ਤੋਂ ਵੁਆਇਸ ਕਾਲ ਕਰ ਸਕਦੇ ਹੋ।
- ਇਸ ਲਈ ਫੋਨ ਤਿੰਨ ਮਾਈਕ੍ਰੋਵਾਟ ਊਰਜਾ ਦਾ ਇਸਤੇਮਾਲ ਕਰਦਾ ਹੈ ਜੋ ਇਕ ਫੋਨ ਦੇ ਮੁਕਾਬਲੇ 10 ਹਜ਼ਾਰ ਗੁਣਾ ਜ਼ਿਆਦਾ ਹੈ। 


Related News