ਵਿੰਡੋ 10 'ਤੇ ਆਧਾਰਿਤ ਹੈ ਲਾਵਾ ਦਾ ਨਵਾਂ ਨੋਟਬੁੱਕ Helium 12, ਕੀਮਤ 12,999 ਰੁਪਏ

Thursday, Oct 12, 2017 - 09:46 AM (IST)

ਵਿੰਡੋ 10 'ਤੇ ਆਧਾਰਿਤ ਹੈ ਲਾਵਾ ਦਾ ਨਵਾਂ ਨੋਟਬੁੱਕ Helium 12, ਕੀਮਤ 12,999 ਰੁਪਏ

ਜਲੰਧਰ- ਭਾਰਤੀ ਹੈਂਡਸੈੱਟ ਕੰਪਨੀ ਲਾਵਾ ਨੇ ਮਾਈਕ੍ਰੋਮਾਫਟ ਅਤੇ ਇੰਟੇਲ ਨਾਲ ਪਾਰਟਨਸ਼ਿਪ 'ਚ ਨਵਾਂ ਨੋਟਬੁੱਕ ਹੀਲਿਅਮ 12 ਨਾਂ ਤੋਂ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨੋਟਬੁੱਕ ਦੀ ਕੀਮਤ 12,999 ਰੁਪਏ ਹੈ ਅਤੇ ਇਹ ਵਿਕਰੀ ਲਈ ਸਾਰੇ ਮੁੱਖ ਆਨਲਾਈਨ ਸ਼ਾਪਿੰਗ ਵੈੱਬਸਾਈਟ ਅਤੇ 14 ਸ਼ਹਿਰਾਂ 'ਚ ਮਲਟੀ ਬ੍ਰਾਂਡ ਆਊਟਲੇਟਸ 'ਚ ਉਪਲੱਬਧ ਹੈ। ਲਾਵਾ ਦਾ ਇਹ ਨੋਟਬੁੱਕ ਗੋਲਡ ਅਤੇ ਸਿਲਵਰ ਕਲਰ ਆਪਸ਼ਨ ਨਾਲ ਉਪਲੱਬਧ ਹੈ।

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 12.5 ਇੰਚ ਦੀ ਡਿਸਪਲੇਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1366x766 ਹੈ। ਇਸ ਨੋਟਬੁੱਕ 'ਚ 1.88GHz ਕਵਾਡ-ਕੋਰ ਇੰਟੇਲ ਐਟਸ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ ਅਤੇ ਇਹ ਵਿੰਡੋ 10 ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਸ 'ਚ 2 ਜੀ. ਬੀ. ਰੈਮ ਅਤੇ 32 ਜੀ. ਬੀ. ਇੰਟਰਨਲ ਸਟੋਰੇਜ ਹੈ, ਜਿਸ ਨੂੰ SD ਕਾਰਡ ਦੇ ਰਾਹੀਂ 128 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਇਸ ਨਾਲ ਹੀ ਇਸ 'ਚ 10,000 ਐੱਮ. ਏ. ਐੱਚ. ਦੀ ਬੈਟਰੀ ਹੈ, ਜਿਸ ਲਈ ਕੰਪਨੀ ਦਾ ਦਾਅਵਾ ਹੈ ਕਿ ਇਸ ਦੀ ਬੈਟਰੀ ਪੂਰਾ ਦਿਨ ਬੈਕਅਪ ਦੇ ਸਕਦੀ ਹੈ।  

ਦੱਸ ਦੱਈਏ ਕਿ ਇਹ ਹੀਲਿਅਮ 12 ਓਰਿਜ਼ਨਲ ਪ੍ਰੀ-ਲੋਡੇਡ ਮਾਈਕ੍ਰੋਸਾਫਟ ਵਿੰਡੋ 10 ਆਪਰੇਟਿੰਗ ਸਿਸਟਮ ਨਾਲ ਆਉਂਦਾ ਹੈ, ਜਿਸ ਨਾਲ ਯੂਜ਼ਰਸ ਨੂੰ ਲੇਟੈਸਟ ਵਿੰਡੋ ਐਪਸ ਐਕਸੈਸ ਕਰਨ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਯੂਜ਼ਰ ਦੇ ਡਾਟਾ ਸੈਫਟੀ ਲਈ ਇਹ ਡਿਵਾਈਸ ਆਜੀਵਨ ਫ੍ਰੀ ਮਾਈਕ੍ਰੋਸਾਫਟ ਐਂਟੀ ਵਾਇਰਸ ਸਹੂਲਤ ਨਾਲ ਆਉਂਦਾ ਹੈ। ਕਨੈਕਟੀਵਿਟੀ ਲਈ ਇਸ 'ਚ ਦੋ USB ਪੋਰਟ, ਇਕ 3.5 ਮਿਮੀ ਹੈੱਡਫੋਨ ਜੈਕ, ਬਲੂਟੁੱਥ 4.0 ਆਦਿ ਹੈ।


Related News