ਨਵੇਂ ਅਵਤਾਰ ’ਚ ਆ ਰਹੀ ਹੈ ਬਜਾਜ ਦੀ ਇਹ ਦਮਦਾਰ ਬਾਈਕ
Friday, Dec 21, 2018 - 11:00 AM (IST)
ਆਟੋ ਡੈਸਕ– ਬਜਾਜ ਆਪਣੀ ਦਮਦਾਰ ਬਾਈਕ ਵੀ15 ਨੂੰ ਜਲਦੀ ਹੀ ਨਵੇਂ ਅਵਤਾਰ ’ਚ ਲਾਂਚ ਕਰਨ ਵਾਲੀ ਹੈ। ਨਵੀਂ ਬਜਾਜ ਵੀ15 ਨੂੰ ਬਜਾਜ ਵੀ15 ਪਾਵਰ ਨਾਂ ਨਾਲ ਬਾਜ਼ਾਰ ’ਚ ਉਤਾਰਿਆ ਜਾਵੇਗਾ। ਨਵੀਂ ਬਾਈਕ ’ਚ 149cc ਏਅਰ-ਕੂਲਡ, ਸਿੰਗਲ ਸਿਲੰਡਰ ਇੰਜਣ ਹੀ ਦਿੱਤਾ ਗਿਆ ਹੈ ਪਰ ਇਸ ਵਿਚ ਮੌਜੂਦਾ ਮਾਡਲ ਤੋਂ ਜ਼ਿਆਦਾ ਪਾਵਰ ਮਿਲੇਗੀ। ਬਜਾਜ ਵੀ15 ਪਾਵਰ ਡੀਲਰਸ਼ਿਪ ’ਤੇ ਪਹੁੰਚਣ ਲੱਗੀ ਹੈ ਜਿਥੇ ਇਸ ਦੀਆਂ ਕੁਝ ਤਸਵੀਰਾਂ ਆਨਲਾਈਨ ਲੀਕ ਹੋ ਗਈਆਂ ਹਨ।

ਇੰਜਣ ਪਾਵਰ
ਬਜਾਜ ਵੀ15 ਪਾਵਰ ਦਾ ਇੰਜਣ 8000rpm ’ਤੇ 13PS ਦੀ ਪਾਵਰ ਅਤੇ 6000rpm ’ਤੇ 13Nm ਦਾ ਟਾਰਕ ਪੈਦਾ ਕਰੇਗਾ। ਇਸ ਵਿਚ ਬਜਾਜ ਵੀ15 ਦੇ ਇੰਜਣ ਦੇ ਮੁਕਾਬਲੇ 1PS ਜ਼ਿਆਦਾ ਪਾਵਰ ਅਤੇ 0.3Nm ਜ਼ਿਆਦਾ ਟਾਰਕ ਮਿਲੇਗਾ। ਲੀਕ ਹੋਈਆਂ ਤਸਵੀਰਾਂ ਤੋਂ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਇਸ ਦੇ ਗਿਅਰਬਾਕਸ ਨੂੰ ਵੀ ਅਪਡੇਟ ਕੀਤਾ ਗਿਆ ਹੈ। ਬਜਾਜ ਵੀ15 ਪਾਵਰ ’ਚ ਵਨ-ਡਾਊਨ, ਫੋਰ-ਅਪ ਸਪੋਰਟੀਅਰ ਗਿਅਰਸ਼ਿਫਟ ਪੈਟਰਨ ਦਿੱਤਾ ਗਿਆ ਹੈ।

ਫੀਚਰਜ਼ ਨਵੀਂ ਬਾਈਕ ਦੀ ਲੁੱਕ ਮੌਜੂਦਾ ਮਾਡਲ ਵਰਗੀ ਹੀ ਹੈ ਪਰ ਫਰੈਸ਼ ਲੁੱਕ ਦੇਣ ਲਈ ਇਸ ਵਿਚ ਪਹਿਲਾਂ ਨਾਲੋਂ ਵੱਡੇ ਗ੍ਰਾਫਿਕਸ ਦਿੱਤੇ ਗਏ ਹਨ। ਇਸ ਤੋਂ ਇਲਾਵਾ ਬਾਈਕ ’ਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ। ਬਾਈਕ ਦੀ ਫਿਊਲ ਟੈਂਕ ਕਪੈਸਿਟੀ 13 ਲੀਟਰ ਅਤੇ ਭਾਰ 137 ਕਿਲੋਗ੍ਰਾਮ ਹੈ। ਇਸ ਵਿਚ 18-ਇੰਚ ਫਰੰਟ ਅਤੇ 16-ਇੰਚ ਰੀਅਰ ਅਲੌਏ ਵ੍ਹੀਲ ਹਨ। ਫਰੰਟ ’ਚ 240mm ਡਿਸਕ ਅਤੇ ਰੀਅਰ ’ਚ 130mm ਡਰੱਮ ਬ੍ਰੇਕ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਕੁਝ ਸਮੇਂ ਬਾਅਦ ਇਸ ਬਾਈਕ ਨੂੰ ਸਿੰਗਲ ਚੈਨਲ ਏ.ਬੀ.ਐੱਸ. ਦੇ ਨਾਲ ਵੀ ਲਾਂਚ ਕਰੇਗੀ।

ਕੀਮਤ
ਨਵੀਂ ਬਜਾਜ ਵੀ15 ਦੀ ਕੀਮਤ ’ਚ ਬਹੁਤ ਘੱਟ ਵਾਧਾ ਦਿੱਤਾ ਗਿਆ ਹੈ। ਮੁੰਬਈ ’ਚ ਇਸ ਦੀ ਐਕਸ-ਸ਼ੋਅਰੂਮ ਕੀਮਤ 67,187 ਰੁਪਏ ਅਤੇ ਪੁਣੇ ’ਚ ਐਕਸ-ਸ਼ੋਅਰੂਮ ਕੀਮਤ 66,740 ਰੁਪਏ ਰੱਖੀ ਗਈ ਹੈ। ਕੰਪਨੀ ਦੇ ਕੁਝ ਡੀਲਰਸ਼ਿਪ ’ਤੇ ਨਵੀਂ ਬਾਈਕ ਦੀ ਬੁਕਿੰਗ ਵੀ ਸ਼ੁਰੂ ਹੋ ਗਈ ਹੈ।
