ਬਜਾਜ ਨੇ ਭਾਰਤੀ ਬਾਜ਼ਾਰ ’ਚ ਉਤਾਰਿਆ Pulsar 125 ਦਾ ਸਪਲਿਟ ਸੀਟ ਮਾਡਲ, ਜਾਣੋ ਕੀਮਤ

Thursday, Jun 18, 2020 - 04:36 PM (IST)

ਬਜਾਜ ਨੇ ਭਾਰਤੀ ਬਾਜ਼ਾਰ ’ਚ ਉਤਾਰਿਆ Pulsar 125 ਦਾ ਸਪਲਿਟ ਸੀਟ ਮਾਡਲ, ਜਾਣੋ ਕੀਮਤ

ਆਟੋ ਡੈਸਕ– ਬਜਾਜ ਆਟੋ ਨੇ ਭਾਰਤੀ ਬਾਜ਼ਾਰ ’ਚ ਪਲਸਰ 125 ਦੇ ਨਵੇਂ ਸਪਲਿਟ ਸੀਟ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 79,091 ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਇਸ ਬਾਈਕ ’ਚ ਬਜਾਜ ਨੇ ਦੋ ਵੱਖ-ਵੱਖ ਸੀਟਾਂ, ਪਿੱਛੇ ਗ੍ਰੈਬ ਰੇਲ ਅਤੇ ਆਕਰਸ਼ਕ ਗ੍ਰਾਫਿਕਸ ਨਾਲ ਇੰਜਣ ਕਾਊਲ ਦਿੱਤਾ ਹੈ। 

124cc ਦਾ ਸਿੰਗਲ ਸਿਲੰਡਰ ਇੰਜਣ
ਬਜਾਜ ਪਲਸਰ 125 ਸਪਲਿਟ ਸੀਟ ’ਚ 124.4 ਸੀਸੀ ਦਾ ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 8500 ਆਰ.ਪੀ.ਐੱਮ. ’ਤੇ 11.6 ਬੀ.ਐੱਚ.ਪੀ. ਦੀ ਪਾਵਰ ਅਤੇ 10.8 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ 5 ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇਸ ਬਾਈਕ ਦਾ ਭਾਰ ਸਿਰਫ਼ 142 ਕਿਲੋਗ੍ਰਾਮ ਹੈ। 

PunjabKesari

ਖੂਬੀਆਂ
- ਇਸ ਬਾਈਕ ’ਚ ਦੋ ਪਾਇਲਟ ਲੈਂਪ ਅਤੇ ਦੋ ਸਟ੍ਰਿਪ ਐੱਲ.ਈ.ਡੀ. ਲੈਂਪ ਲੱਗੇ ਹਨ। 
- ਟੈਂਕ ਅਤੇ ਰੀਅਰ ਕਾਊਲ ’ਤੇ ਨਵਾਂ 3ਡੀ ਲੋਗੋ ਮਿਲਿਆ ਹੈ, ਇਸ ਨਾਲ ਹੀ ਕਲਿੱਪ ਓਨ ਹੈਂਡਲਬਾਰ ਵੀ ਮੌਜੂਦ ਹੈ। 
- ਇਸ ਵਿਚ 31 ਮਿ.ਮੀ. ਦੇ ਟੈਲੀਸਕੋਪਿਕ ਫੋਰਕ ਸਾਹਮਣੇ ਅਤੇ ਦੋ ਗੈਸ ਸ਼ਾਕ ਆਬਜ਼ਰਬਰ ਪਿੱਛੇ ਦਿੱਤੇ ਗਏ ਹਨ। 
- ਇਸ ਬਾਈਕ ’ਚ 17-ਇੰਚ ਦੇ ਵ੍ਹੀਲ ਲਗਾਏ ਗਏ ਹਨ ਅਤੇ ਬ੍ਰੇਕਿੰਗ ਲਈ ਸਾਹਮਣੇ 240 ਮਿ.ਮੀ. ਦੀ ਡਿਸਕ ਬ੍ਰੇਕ ਅਤੇ ਪਿੱਛੇ 130 ਮਿ.ਮੀ. ਦੀ ਡਰੱਮ ਬ੍ਰੇਕ ਦਿੱਤੀ ਗਈ ਹੈ। 


author

Rakesh

Content Editor

Related News