ਮਹਿੰਗੀ ਹੋਈ ਬਜਾਜ ਪਲਸਰ ਬਾਈਕ, ਜਾਣੋ ਕਿੰਨੀ ਵਧੀ ਕੀਮਤ
Monday, Jul 13, 2020 - 12:31 PM (IST)
ਆਟੋ ਡੈਸਕ– ਕੋਰੋਨਾ ਮਹਾਮਾਰੀ ਦਾ ਆਟੋਮੋਬਾਇਲ ਇੰਡਸਟਰੀ ’ਤੇ ਕਾਫੀ ਬੁਰਾ ਅਸਰ ਪਿਆ ਹੈ। ਤਾਲਾਬੰਦੀ ਦੌਰਾਨ ਜ਼ਿਆਦਾਤਰ ਕੰਪਨੀਆਂ ਦੇ ਮਾਡਲਾਂ ਦੀ ਸੇਲ ਜ਼ੀਰੋ ਰਹੀ। ਸਰਕਾਰ ਵਲੋਂ ਤਾਲਾਬੰਦੀ ’ਚ ਛੋਟ ਮਿਲਣ ਤੋਂ ਬਾਅਦ ਕੰਪਨੀਆਂ ਨੇ ਆਪਣੇ ਮਾਡਲਾਂ ਦੀ ਸੇਲ ਦੁਬਾਰਾ ਸ਼ੁਰੂ ਕੀਤੀ। ਇਸ ਤੋਂ ਬਾਅਦ ਕੰਪਨੀਆਂ ਲਗਾਤਾਰ ਆਪਣੇ ਮਾਡਲਾਂ ਦੀ ਕੀਮਤ ’ਚ ਵਾਧਾ ਕਰ ਰਹੀਆਂ ਹਨ। ਸੁਜ਼ੂਕੀ ਨੇ ਹਾਲ ਹੀ ’ਚ ਆਪਣੇ ਕਈ ਮਾਡਲਾਂ ਦੀ ਕੀਮਤ ਵਧਾਈ ਸੀ। ਹੁਣ ਇਸ ਕੜੀ ’ਚ ਬਜਾਜ ਦਾ ਨਾਂ ਵੀ ਜੁੜ ਗਿਆ ਹੈ। ਕੰਪਨੀ ਨੇ ਆਪਣੀ Bajaj Pulsar 180F Neon ਦੀ ਕੀਮਤ ’ਚ ਵਾਧਾ ਕੀਤਾ ਹੈ। ਇਹ ਬਾਈਕ ਹੁਣ ਪੁਰਾਣੀ ਕੀਮਤ ਤੋਂ 998 ਰੁਪਏ ਮਹਿੰਗੀ ਹੈ।
Bajaj Pulsar 180F Neon ਦੀ ਨਵੀਂ ਕੀਮਤ
ਬਾਈਕ ਦੀ ਕੀਮਤ ’ਚ 998 ਰੁਪਏ ਦੇ ਵਾਧੇ ਤੋਂ ਬਾਅਦ ਹੁਣ ਇਸ ਨੂੰ 1,11,328 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਪਹਿਲਾਂ ਇਹ ਕੀਮਤ 1,10,380 ਰੁਪਏ ਸੀ। ਇਹ ਬਾਈਕ ਮੌਜੂਦਾ ਸਮੇਂ ’ਚ 3 ਰੰਗਾਂ ’ਚ ਖਰੀਦੀ ਜਾ ਸਕਦੀ ਹੈ।
ਪਿਛਲੇ ਮਹੀਨੇ ਵਧੀ ਸੀ ਪਲਸਰ 150 ਦੀ ਕੀਮਤ
ਬਜਾਜ ਨੇ ਪਿਛਲੇ ਮਹੀਨੇ ਪਲਸਰ 150 ਨਿਓਨ ਦੀ ਕੀਮਤ ਵੀ ਵਧਾਈ ਸੀ। ਕੀਮਤ ਵਧਣ ਤੋਂ ਬਾਅਦ ਇਸ ਬਾਈਕ ਦੀ ਨਵੀਂ ਕੀਮਤ 90,003 ਰੁਪਏ ਹੋ ਗਈ ਹੈ। ਪਲਸਰ 150 ਨਿਓਨ ਨੂੰ ਨਵੰਬਰ 2018 ’ਚ 64,990 ਰੁਪਏ ਦੀ ਕੀਮਤ ’ਚ ਲਾਂਚ ਕੀਤਾ ਗਿਆ ਸੀ। ਲਾਂਚਿੰਗ ਤੋਂ ਬਾਅਦ ਹੁਣ ਤਕ, ਇਸ ਮੋਟਰਸਾਈਕਲ ਦੀ ਕੀਮਤ 25,114 ਰੁਪਏ ਵਧ ਚੁੱਕੀ ਹੈ।