ਬਜਾਜ ਨੇ ਭਾਰਤ ''ਚ ਲਾਂਚ ਕੀਤਾ 2017 ਮਾਡਲ Pulsar RS 200

Friday, Jan 20, 2017 - 01:14 PM (IST)

ਬਜਾਜ ਨੇ ਭਾਰਤ ''ਚ ਲਾਂਚ ਕੀਤਾ 2017 ਮਾਡਲ Pulsar RS 200

ਜਲੰਧਰ - ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਬਜਾਜ਼ ਨੇ ਆਪਣੀ ਪਲਸਰ ਰੇਂਜ ਦੇ ਨਵੇਂ ਮਾਡਲ ਨੂੰ ਸ਼ਾਮਿਲ ਕਰਦੇ ਹੋਏ Pulsar RS 200 ਰੇਸਿੰਗ ਬਲੂ ਐਡੀਸ਼ਨ ਨੂੰ ਲਾਂਚ ਕੀਤਾ ਹੈ। ਇਸ ਸਪੋਰਟਸ ਬਾਈਕ ਦੇ ਨਾਨ-ਏ. ਬੀ. ਐੱਸ ਵਰਜਨ ਦੀ ਕੀਮਤ 1.47 ਲੱਖ ਰੁਪਏ ਰੱਖੀ ਗਈ ਹੈ ਉਥੇ ਹੀ ਇਸ ਦਾ ਏ. ਬੀ. ਐੱਸ ਵੇਰਿਅੰਟ 1.67 ਲੱਖ ਰੁਪਏ ਕੀਮਤ ''ਚ ਮਿਲੇਗਾ।

 

ਇਸ ਬਾਈਕ ਦੇ ਫ੍ਰੰਟ ''ਚ ਬਲੂ ਕਲਰ ਅਲੌਏ ਵ੍ਹੀਲ ਲਗਾ ਹੈ ਉਥੇ ਹੀ ਰਿਅਰ ''ਚ ਬਲੈਕ ਕਲਰ ਵ੍ਹੀਲ ਮੌਜੂਦ ਹੈ। ਇਸ ਬਾਈਕ ''ਚ 199.5 ਸੀ. ਸੀ ਸਿੰਗਲ ਸਿਲੈਂਡਰ, ਲਿਕਵਿਡ ਕੂਲਡ, ਫਿਊਲ ਇੰਜੈਕਟਡ ਇੰਜਣ ਲਗਾ ਹੈ ਜੋ 24.2bhp ਦੀ ਪਾਵਰ ਅਤੇ 18.6Nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ ਦੀ ਅਧਿਕਤਮ ਰਫਤਾਰ 150 ਕਿਲੋਮੀਟਰ ਪ੍ਰਤੀ ਘੰਟੇ ਦੀ ਹੈ। ਕੰਪਨੀ ਨੇ ਕਿਹਾ ਹੈ ਕਿ ਇਸ ਨੂੰ ਛੇਤੀ ਹੀ ਵਿਕਰੀ ਲਈ ਉਪਲੱਬਧ ਕਰ ਦਿੱਤਾ ਜਾਵੇਗਾ, ਫਿਲਹਾਲ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈਆਂ ਹਨ।


Related News