ਆ ਗਿਆ ਬਜਾਜ ਦਾ ਨਵਾਂ ''CHETAK'' ਇਲੈਕਟ੍ਰਿਕ ਸਕੂਟਰ, ਸਿੰਗਲ ਚਾਰਜ ''ਚ ਮਿਲੇਗੀ 150Km ਤਕ ਦੀ ਰੇਂਜ
Friday, Dec 20, 2024 - 06:27 PM (IST)
ਆਟੋ ਡੈਸਕ- ਬਜਾਜ ਆਟੋ ਨੇ ਭਾਰਤੀ ਬਾਜ਼ਾਰ ਵਿੱਚ ਇੱਕ ਕਿਫਾਇਤੀ ਇਲੈਕਟ੍ਰਿਕ ਸਕੂਟਰ (EV) ਲਾਂਚ ਕੀਤਾ ਹੈ। ਕੰਪਨੀ ਨੇ ਬਜਾਜ ਚੇਤਕ ਦਾ ਇਲੈਕਟ੍ਰਿਕ ਵੇਰੀਐਂਟ ਬਾਜ਼ਾਰ 'ਚ ਪੇਸ਼ ਕੀਤਾ ਹੈ। ਕੰਪਨੀ ਨੇ ਬਜਾਜ ਚੇਤਕ 35 ਸੀਰੀਜ਼ ਨੂੰ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਸੀਰੀਜ਼ 'ਚ 3 ਇਲੈਕਟ੍ਰਿਕ ਸਕੂਟਰ ਲਾਂਚ ਕੀਤੇ ਹਨ। ਇਸ ਵਿੱਚ ਚੇਤਕ 3501, 3502 ਅਤੇ 3503 ਸ਼ਾਮਲ ਹਨ। ਇਹ ਸਕੂਟਰ ਪਹਿਲਾਂ ਵਾਲੇ ਚੇਤਕ ਵਰਗਾ ਲੱਗ ਰਿਹਾ ਹੈ ਪਰ ਕੰਪਨੀ ਨੇ ਕਿਹਾ ਹੈ ਕਿ ਇਸ ਇਲੈਕਟ੍ਰਿਕ ਸਕੂਟਰ 'ਚ ਕਾਫੀ ਬਦਲਾਅ ਕੀਤੇ ਗਏ ਹਨ। ਨਵੇਂ ਚੇਤਕ 'ਚ ਕਈ ਤਕਨੀਕੀ ਬਦਲਾਅ ਕੀਤੇ ਗਏ ਹਨ, ਜੋ ਇਸ ਨੂੰ ਪੁਰਾਣੇ ਤੋਂ ਵੱਖ ਬਣਾਉਂਦੇ ਹਨ। ਨਵੇਂ ਬਜਾਜ ਚੇਤਕ 'ਚ ਬਿਹਤਰ ਰੇਂਜ, ਸਟੋਰੇਜ ਸਪੇਸ ਅਤੇ ਆਰਾਮਦਾਇਕ ਰਾਈਡ ਮਿਲਦੀ ਹੈ।
ਨਵੇਂ ਬਦਲਾਅ ਨਾਲ ਲਾਂਚ ਹੋਇਆ Bajaj Chetak
ਕੰਪਨੀ ਨੇ ਨਵੇਂ ਬਜਾਜ ਚੇਤਕ ਨੂੰ ਫਲੋਰਬੋਰਡ ਬੈਟਰੀ ਨਾਲ ਪੇਸ਼ ਕੀਤਾ ਹੈ। ਜਿਸ ਵਿੱਚ ਨਵੀਂ ਤਕਨੀਕ ਅਤੇ ਸੁਰੱਖਿਆ ਫੀਚਰਜ਼ ਉਪਲੱਬਧ ਹਨ। ਇਸ ਇਲੈਕਟ੍ਰਿਕ ਸਕੂਟਰ ਵਿੱਚ 3.5 kWh ਦੀ ਬੈਟਰੀ ਪੈਕ ਹੈ। ਤਿੰਨਾਂ 'ਚ ਇੱਕੋ ਬੈਟਰੀ ਪੈਕ ਦਿੱਤਾ ਗਿਆ ਹੈ। ਬਜਾਜ ਚੇਤਕ 3501 ਮਾਡਲ ਦੀ ਕੀਮਤ - 1,27,243 ਰੁਪਏ (ਐਕਸ-ਸ਼ੋਰੂਮ) ਅਤੇ ਬਜਾਜ ਚੇਤਕ 3502 ਦੀ ਕੀਮਤ 1,20,000 ਰੁਪਏ ਹੈ।
ਰੇਂਜ
ਰੇਂਜ ਦੀ ਗੱਲ ਕਰੀਏ ਤਾਂ ਇਹ ਇਲੈਕਟ੍ਰਿਕ ਸਕੂਟਰ ਸਿੰਗਲ ਚਾਰਜ 'ਚ 153 ਕਿਲੋਮੀਟਰ ਦੀ ਰੇਂਜ ਦੇਵੇਗਾ ਅਤੇ ਚਾਰਜਿੰਗ ਟਾਇਮ ਬਹੁਤ ਘੱਟ। ਇਹ ਸਕੂਟਰ 0-80 ਫੀਸਦੀ ਚਾਰਜ ਹੋਣ 'ਚ 3 ਘੰਟਿਆਂ ਦਾ ਸਮਾਂ ਲੈਂਦਾ ਹੈ। ਇਸਦੀ ਬਾਡੀ ਮੈਟਲ ਦੀ ਹੈ ਅਤੇ ਫਰੇਮ ਸਟੀਲ ਦਾ ਹੈ। ਨਾਲ 35 ਲੀਟਰ ਦੀ ਬੂਟ ਸਪੇਸ ਮਿਲਦੀ ਹੈ।
Bajaj Chetak EV ਦੇ ਫੀਚਰਜ਼
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ ਸਮਾਰਟ ਟੱਚਸਕਰੀਨ ਕੰਸੋਲ, ਸਕੂਟਰ 'ਚ ਡਾਕਿਊਮੈਂਟ ਸਟੋਰੇਜ, ਮਿਊਜ਼ਿਕ ਪਲੇਅਰ, ਕਾਲਿੰਗ ਐਂਡ ਨੋਟੀਫਿਕੇਸ਼ੰਸ, ਸਪੀਡ ਅਲਰਟ ਵਰਗੇ ਐਡਵਾਂਸ ਫੀਚਰਜ਼ ਵੀ ਦਿੱਤੇ ਗਏ ਹਨ। Geofencing ਦੀ ਮਦਦ ਨਾਲ ਮੋਬਾਇਲ ਰਾਹੀਂ ਸਕੂਟਰ ਦੀ ਨਿਗਰਾਨੀ ਰੱਖ ਸਕਦੇ ਹੋ। ਇਸ ਤੋਂ ਇਲਾਵਾ ਸਕੂਟਰ 'ਚ ਮੋਬਾਇਲ ਚਾਰਜਿੰਗ ਦੀ ਵਿਵਸਥਾ ਹੈ।