Tesla ਨੇ ਸ਼ੁਰੂ ਕੀਤਾ ਪਹਿਲਾ ਚਾਰਜਿੰਗ ਸਟੇਸ਼ਨ
Wednesday, Dec 17, 2025 - 05:44 PM (IST)
ਨਵੀਂ ਦਿੱਲੀ- ਇਲੈਕਟ੍ਰਿਕ ਵਾਹਨ ਕੰਪਨੀ ਟੈਸਲਾ ਨੇ ਬੁੱਧਵਾਰ ਨੂੰ ਗੁਰੂਗ੍ਰਾਮ ਦੇ ਡੀਐੱਲਐੱਫ ਹੋਰਾਈਜਨ ਸੈਂਟਰ 'ਚ ਆਪਣਾ ਪਹਿਲਾ ਚਾਰਜਿੰਗ ਸਟੇਸ਼ਨ ਸ਼ੁਰੂ ਕੀਤਾ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਹ ਮਹੱਤਵਪੂਰਨ ਕਦਮ ਭਾਰਤ 'ਚ ਮਜ਼ਬੂਤ ਚਾਰਜਿੰਗ ਬੁਨਿਆਦੀ ਢਾਂਚੇ ਬਣਾਉਣ ਲਈ ਟੈਸਲਾ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਸ ਨਾਲ ਗਾਹਕਾਂ ਨੂੰ ਸਹਿਜ ਅਤੇ ਟਿਕਾਊ ਆਵਾਜਾਈ ਹੱਲ ਮਿਲਣਗੇ। ਟੈਸਲਾ ਇੰਡੀਆ ਦੇ ਮਹਾਪ੍ਰਬੰਧਕ ਸ਼ਰਦ ਅਗਰਵਾਲ ਨੇ ਕਿਹਾ,''ਕੰਪਨੀ ਦਾ ਮੰਨਣਾ ਹੈ ਕਿ ਸੰਪੂਰਨ ਵਾਤਾਵਰਣ ਬਣਾਉਣਾ ਜ਼ਰੂਰੀ ਹੈ। ਸਾਡਾ ਮਿਸ਼ਨ ਟਿਕਾਊ ਭਵਿੱਖ ਵੱਲ ਤੇਜ਼ੀ ਨਾਲ ਬਦਲਾਅ ਲਿਆਉਣਾ ਹੈ ਅਤੇ ਇਲੈਕਟ੍ਰਿਕ ਵਾਹਨ (ਈਵੀ) ਨੂੰ ਅਪਣਾਉਣਾ ਕਾਫ਼ੀ ਹੱਦ ਤੱਕ ਇਸ ਦੇ ਵਾਤਾਵਰਣ 'ਤੇ ਨਿਰਭਰ ਕਰਦਾ ਹੈ। ਇਸ ਲਈ ਸਿਰਫ਼ ਕਾਰ ਹੀ ਨਹੀਂ ਸਗੋਂ ਚਾਰਜਿੰਗ ਬੁਨਿਆਦੀ ਢਾਂਚਾ ਵੀ ਮਹੱਤਵਪੂਰਨ ਹੈ।''

ਉਨ੍ਹਾਂ ਕਿਹਾ ਕਿ ਕੰਪਨੀ ਗਾਹਕਾਂ ਦੀ ਜੀਵਨਸ਼ੈਲੀ ਦੇ ਅਨੁਰੂਪ ਚਾਰਜਿੰਗ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਬਹੁਤ ਤੇਜ਼ੀ ਨਾਲ ਚਾਰਜ ਕਰਨ ਵਾਲਾ ਸਟੇਸ਼ ਹੋਰਾਈਜਨ ਸੈਂਰ ਦੇ ਪਾਰਕਿੰਗ ਖੇਤਰ 'ਚ ਸਥਿਤ ਹੈ ਅਤੇ ਚਾਰ ਵੀ4 ਸੁਪਰਚਾਰਜਸ ਨਾਲ ਲੈੱਸ ਹੈ। ਇਨ੍ਹਾਂ ਦੀ ਵੱਧ ਤੋਂ ਵੱਧ ਚਾਰਜਿੰਗ ਸਮਰੱਥਾ 250 ਕਿਲੋਵਾਟ ਹੈ। ਕੰਪਨੀ ਅਨੁਸਾਰ ਟੈਸਲਾ ਸੁਪਰਚਾਰਜਸ ਰਾਹੀਂ ਮਾਡਲ ਵਾਈ ਵਾਹਨਾਂ ਨੂੰ ਸਿਰਫ਼ 15 ਮਿੰਟਾਂ 'ਚ 275 ਕਿਲੋਮੀਟਰ ਤੱਕ ਚੱਲਣ ਲਾਇਕ ਚਾਰਜ ਕੀਤਾ ਜਾ ਸਕਦਾ ਹੈ।
