Bajaj Pulsar 125 ਦਾ ਸਪਲਿਟ ਸੀਟ ਵਾਲਾ ਸਸਤਾ ਮਾਡਲ ਲਾਂਚ, ਜਾਣੋ ਕੀਮਤ

Monday, Oct 19, 2020 - 11:39 AM (IST)

Bajaj Pulsar 125 ਦਾ ਸਪਲਿਟ ਸੀਟ ਵਾਲਾ ਸਸਤਾ ਮਾਡਲ ਲਾਂਚ, ਜਾਣੋ ਕੀਮਤ

ਆਟੋ ਡੈਸਕ– ਬਜਾਜ ਆਟੋ ਨੇ ਆਪਣੀ ਲੋਕਪ੍ਰਸਿੱਧ ਬਾਈਕ ਪਲਸਰ 125 ਦੇ ਸਭ ਤੋਂ ਸਸਤੇ ਸਪਲਿਟ ਸੀਟ ਡਰੱਮ ਬ੍ਰੇਕ ਵਾਲੇ ਮਾਡਲ ਨੂੰ ਲਾਂਚ ਕਰ ਦਿੱਤਾ ਹੈ। ਇਸ ਨਵੇਂ ਮਾਡਲ ਨੂੰ ਕੰਪਨੀ ਨੇ 73,274 ਰੁਪਏ ਦੀ ਕੀਮਤ ’ਚ ਭਾਰਤੀ ਬਾਜ਼ਾਰ ’ਚ ਉਤਾਰਿਆ ਹੈ। ਉਥੇ ਹੀ ਇਸ ਦੇ ਡਿਸਕ ਬ੍ਰੇਕ ਵਾਲੇ ਮਾਡਲ ਦੀ ਕੀਮਤ 80,218 ਰੁਪਏ ਰੱਖੀ ਗਈ ਹੈ। ਯਾਨੀ ਡਰੱਮ ਬ੍ਰੇਕ ਵਾਲੇ ਮਾਡਲ ਦੀ ਕੀਮਤ ਡਿਸਕ ਬ੍ਰੇਕ ਵਾਲੇ ਮਾਡਲ ਨਾਲੋਂ 7,000 ਰੁਪਏ ਘੱਟ ਹੈ। ਇਹ ਬਾਈਕ ਬਲੈਕ ਰੈੱਡ ਅਤੇ ਬਲੈਕ ਸਿਲਵਰ ਰੰਗ ’ਚ ਉਪਲੱਬਧ ਕੀਤੀ ਗਈ ਹੈ। 

PunjabKesari

ਦੱਸ ਦੇਈਏ ਕਿ ਬਜਾਜ ਨੇ ਜੂਨ 2020 ’ਚ ਪਲਸਰ 125 ਦੇ ਸਪਲਿਟ ਸੀਟ ਵਾਲੇ ਮਾਡਲ ਨੂੰ ਲਾਂਚ ਕੀਤਾ ਸੀ। ਇਸ ਨੂੰ ਕੁਝ ਵਾਧੂ ਫੀਚਰਜ਼ ਨਾਲ ਲਿਆਇਆ ਗਿਆ ਸੀ। ਇਸ ਵਿਚ ਸਪਲਿਟ ਸੀਟ, ਸਪਲਿਟ ਗ੍ਰੈਬ ਰੇਲਸ ਅਤੇ ਸਪੋਰਟੀ ਬੈਲੀ ਪੈਨ ਸ਼ਾਮਲ ਹਨ, ਜੋ ਇਸ ਨੂੰ ਸਟੈਂਡਰਡ ਪਲਸਰ 125 ਤੋਂ ਵੱਖਰੀ ਲੁੱਕ ਦਿੰਦੇ ਹਨ। ਨਵੀਏ ਪਲਸਰ 125 ਸਪਲਿਟ ਸੀਟ ਬਾਈਕ ਤਿੰਨ ਰੰਗਾਂ ’ਚ ਉਪਲੱਬਧ ਹੈ। 

ਇੰਜਣ ਅਤੇ ਪਾਵਰ
ਨਵੀਂ ਪਲਸਰ 125 ਸਪਲਿਟ ਸੀਟ ’ਚ ਵੀ ਸਟੈਂਡਰਡ ਪਲਸਰ 125 ਵਾਲਾ ਹੀ ਬੀ.ਐੱਸ.-6 ਇੰਜਣ ਲੱਗਾ ਹੈ ਜੋ ਆਰ.ਪੀ.ਐੱਮ. ’ਤੇ 8500 ਆਰ.ਪੀ.ਐੱਮ. ’ਤੇ 11.6 ਬੀ.ਐੱਚ.ਪੀ. ਦੀ ਪਾਵਰ ਅਤੇ ਅਤੇ 6500 ਆਰ.ਪੀ.ਐੱਮ. ’ਤੇ 10.8 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। 


author

Rakesh

Content Editor

Related News