Bajaj Auto 2020 ਤਕ ਲਾਂਚ ਕਰੇਗੀ ਈ-ਬਾਈਕ ਤੇ ਸਕੂਟਰ

12/30/2018 12:29:33 PM

ਆਟੋ ਡੈਸਕ– ਬਜਾਜ ਆਟੋ ਹੁਣ ਇਲੈਕਟ੍ਰਿਕ ਵਾਹਨ ਦੇ ਖੇਤਰ ’ਚ ਐਂਟਰੀ ਕਰਨ ਜਾ ਰਹੀ ਹੈ। ਕੰਪਨੀ ਜਲਦੀ ਹੀ ਭਾਰਤ ’ਚ ਈ-ਬਾਈਕ ਅਤੇ ਸਕੂਟਰ ਲਾਂਚ ਕਰਨ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਸਾਲ 2020 ਤਕ ਕੰਪਨੀ ਇਨ੍ਹਾਂ ਵ੍ਹੀਕਲਸ ਨੂੰ ਭਾਰਤ ’ਚ ਲਾਂਚ ਕਰ ਸਕਦੀ ਹੈ। ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਕਿਹਾ ਹੈ ਕਿ ਇਲੈਕਟ੍ਰੋਨਿਕ ਸਕੂਟਰ ਅਤੇ ਮੋਟਰਸਾਈਕਲ ਦਾ ਸੈਗਮੈਂਟ ਭਾਰਤ ’ਚ ਆਕਰਸ਼ਕ ਹੈ ਅਤੇ ਇਸ ਵਿਚ ਕਾਫੀ ਸੰਭਾਵਨਾਵਾਂ ਹਨ। ਰਾਜੀਵ ਬਜਾਜ ਨੇ ਕਿਹਾ ਕਿ ਕੰਪਨੀ ਬਜਾਜ ਦੀ 20-25 ਫੀਸਦੀ ਸਾਂਝੇਦਾਰੀ ਨੂੰ ਟਾਰਗੇਟ ਕਰ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਦਾ ਮਾਰਕੀਟ ਸ਼ੇਅਰ 15-20 ਫੀਸਦੀ ਸੀ। ਅਗਲੇ 12 ਮਹੀਨਿਆਂ ’ਚ ਕੰਪਨੀ ਮਾਰਕੀਟ ਸ਼ੇਅਰ ’ਚ ਵਾਧਾ ਕਰਨ ਦੀ ਕੋਸ਼ਿਸ਼ ਕਰੇਗੀ। 

ਕੰਪਨੀ ਦੇ ਐਕਸਪੋਰਟਸ ਪਲਾਨਸ ਬਾਰੇ ਰਾਜੀਵ ਬਜਾਜ ਨੇ ਕਿਹਾ ਕਿ ਅਨਿਸ਼ਚਿਤ ਬਾਜ਼ਾਰ ਦੇ ਬਾਵਜੂਦ ਕੰਪਨੀ ਇਸ ਵਿੱਤੀ ਸਾਲ ਦੇ ਅੰਤ ਤਕ 70 ਦੇਸ਼ਾਂ ’ਚ 2 ਮਿਲੀਅਨ ਯੂਨਿਟਸ ਐਕਸਪੋਰਟ ਕਰ ਲੇਵੇਗੀ। ਕੰਪਨੀ ਦੀ ਟੋਟਲ ਸੇਲ ਦਾ 40 ਫੀਸਦੀ ਹਿੱਸਾ ਐਕਸਪੋਰਟ ਹੈ। ਕੰਪਨੀ ਨੇ ਹਰ ਸਾਲ 10 ਫੀਸਦੀ ਦੀ ਗ੍ਰੋਥ ਦਾ ਟੀਚਾ ਤੈਅ ਕੀਤਾ ਹੈ। ਰਾਜੀਵ ਨੇ ਕਿਹਾ ਕਿ ਅਗਲੇ 12 ਮਹੀਨਿਆਂ ’ਚ ਅਮੀਸ਼ਨ ਅਤੇ ਸੇਫਟੀ ਦੇ ਖੇਤਰ ’ਚ ਹੋਣ ਵਾਲੇ ਬਦਲਾਅ ਦੇ ਨਾਲ ਬਦਲਣਾ ਇਕ ਵੱਡੀ ਚੁਣੌਤੀ ਹੋਵੇਗੀ।


Related News