ਭਾਰਤ ''ਚ ਲਾਂਚ ਹੋਇਆ B2B ਇਲੈਕਟ੍ਰਿਕ ਸਕੂਟਰ Odysse Trot, ਜਾਣੋ ਕੀਮਤ ਤੇ ਖੂਬੀਆਂ

Tuesday, Feb 07, 2023 - 02:49 PM (IST)

ਭਾਰਤ ''ਚ ਲਾਂਚ ਹੋਇਆ B2B ਇਲੈਕਟ੍ਰਿਕ ਸਕੂਟਰ Odysse Trot, ਜਾਣੋ ਕੀਮਤ ਤੇ ਖੂਬੀਆਂ

ਆਟੋ ਡੈਸਕ- ਮੁੰਬਈ ਦੀ ਨਵੀਂ ਸਟਾਰਟਅਪ ਕੰਪਨੀ Odysse Electric ਨੇ ਆਪਣੇ ਨਵੇਂ B2B ਇਲੈਕਟ੍ਰਿਕ ਸਕੂਟਰ Odysse Trot ਨੂੰ ਭਾਰਤੀ ਬਾਜ਼ਾਰ 'ਚ ਉਤਾਰ ਦਿੱਤਾ ਹੈ। ਇਸ ਇਲੈਕਟ੍ਰਿਕ ਸਕੂਟਰ ਦੀ ਕੀਮਤ 99,999 ਰੁਪਏ ਹੈ। ਇਹ ਇਕ ਮਜਬੂਤ ਹੈਵੀ-ਡਿਊਟੀ ਸਕੂਟਰ ਹੈ। ਇਹ 250 ਕਿਲੋਮੀਟਰ ਤਕ ਭਾਰ ਚੁੱਕ ਸਕਦਾ ਹੈ। ਇਸ ਸਕੂਟਰ ਨੂੰ 2,000 ਰੁਪਏ 'ਚ ਬੁੱਕ ਕੀਤਾ ਜਾ ਸਕਦਾ ਹੈ। 

ਪਾਵਰਟ੍ਰੇਨ

Odysse Trot ਇਲੈਕਟ੍ਰਿਕ ਸਕੂਟਰ 'ਚ 250 ਵਾਟ ਇਲੈਕਟ੍ਰਿਕ ਮੋਟਰ ਦਿੱਤੀ ਗਈ ਹੈ, ਜੋ 25 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ਪ੍ਰਦਾਨ ਕਰਦੀ ਹੈ। ਇਸ ਵਿਚ 60V 32Ah ਵਾਟਰਪਰੂਫ ਡਿਟੈਚੇਬਲ ਬੈਟਰੀ ਦਿੱਤੀ ਗਈ ਹੈ। ਇਕ ਵਾਰ ਚਾਰਜ ਕਰਨ 'ਤੇ 75 ਕਿਲੋਮੀਟਰ ਦੀ ਰੇਂਜ ਤਕ ਚਲਾਇਆ ਜਾ ਸਕਦਾ ਹੈ। ਇਸਨੂੰ 2 ਘੰਟਿਆਂ 'ਚ 60 ਫੀਸਦੀ ਅਤੇ ਲਗਭਗ 4 ਘੰਟਿਆਂ 'ਚ ਪੂਰੀ ਤਰ੍ਹਾਂ ਚਾਰਜ ਕੀਤਾ ਜਾ ਸਕਦਾ ਹੈ। ਕੰਪਨੀ ਇਸਦੀ ਬੈਟਰੀ 'ਤੇ 3 ਸਾਲ ਦੀ ਵਾਰੰਟੀ ਅਤੇ ਇੰਜਣ 'ਤੇ 1 ਸਾਲ ਦੀ ਵਾਰੰਟੀ ਦੇ ਰਹੀ ਹੈ। 

ਫੀਚਰਜ਼

Odysse Trot ਇਲੈਕਟ੍ਰਿਕ ਸਕੂਟਰ 'ਚ ਟ੍ਰੋਟ ਸਮਾਰਟ ਬੀ.ਐੱਮ.ਐੱਸ., ਆਈ.ਓ.ਟੀ. ਟ੍ਰੈਕਿੰਗ ਡਿਵਾਈਸ, ਐੱਲ.ਈ.ਡੀ. ਓਡੋਮੀਟਰ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਹ ਇਲੈਕਟ੍ਰਿਕ ਸਕੂਟਰ ਚਾਰ ਰੰਗਾਂ- ਕਾਲੇ, ਲਾਲ ਪੀਲੇ ਅਤੇ ਮੈਰੂਨ 'ਚ ਉਪਲੱਬਧ ਹੈ। ਇਸਨੂੰ ਓਡਿਸੀ ਦੇ ਡੀਲਰਾਂ ਅਤੇ ਸਟੋਰਾਂ ਤੋਂ ਖ਼ਰੀਦਿਆ ਜਾ ਸਕਦਾ ਹੈ। 

Odysse ਇਲੈਕਟ੍ਰਿਕ ਵ੍ਹੀਕਲਸ ਪ੍ਰਾਈਵੇਟ ਲਿਮਟਿਡ ਦੇ ਸੀ.ਈ.ਓ. ਨੇਮਿਨ ਵੋਰਾ ਦਾ ਕਹਿਣਾ ਹੈ ਕਿ ਨਵੇਂ ਇਲੈਕਟ੍ਰਿਕ ਸਕੂਟਰ Odysse Trot ਦੇ ਨਾਲ ਸਾਡਾ ਟੀਚਾ ਭਾਰਤ 'ਚ ਵਪਾਰਕ ਕੰਮਾਂ ਜਿਵੇਂ ਕਿ ਡਿਲਿਵਰੀ ਆਦਿ ਨੂੰ ਫੁਲ ਇਲੈਕਟ੍ਰਿਕ ਕਰਨਾ ਹੈ। ਬੀ2ਬੀ ਇਲੈਕਟ੍ਰਿਕ ਵ੍ਹੀਕਲ ਸੈਗਮੈਂਟ 'ਚ ਸਾਡੀ ਐਂਟਰੀ ਦੇ ਨਾਲ ਇਹ ਆਪਣੇ ਸੈਗਮੈਂਟ 'ਚ ਇਕ ਅਜਿਹਾ ਸਕੂਟਰ ਹੈ ਜੋ ਬਾਜ਼ਾਰ 'ਚ ਤਹਿਲਕਾ ਮਚਾਉਣ ਲਈ ਤਿਆਰ ਹੈ। 


author

Rakesh

Content Editor

Related News