ਅਵਾਸਤ ਨੇ iOS ਯੂਜ਼ਰਸ ਲਈ ਪੇਸ਼ ਕੀਤੀ ਕਾਲ ਬਲਾਕਰ ਐਪ

Tuesday, Nov 22, 2016 - 06:53 PM (IST)

ਅਵਾਸਤ ਨੇ iOS ਯੂਜ਼ਰਸ ਲਈ ਪੇਸ਼ ਕੀਤੀ ਕਾਲ ਬਲਾਕਰ ਐਪ
ਜਲੰਧਰ- ਅਵਾਸਤ ਨੇ ਅੱਜ ਆਈ.ਓ.ਐੱਸ. ਯੂਜ਼ਰਸ ਲਈ ''ਅਵਾਸਤ ਕਾਲ ਬਲਾਕਰ ਐਪ'' ਲਾਂਚ ਕੀਤੀ ਹੈ। ਇਹ ਨਵੀਂ ਐਪ ਯੂਜ਼ਰਸ ਨੂੰ ਆਟੋਮੈਟਿਕਲ ਤਰੀਕੇ ਨਾਲ ਟੈਲੀਮਾਰਕੀਟਿੰਗ ਅਤੇ ਅਣਚਾਹੀ ਕਾਲਸ ਨੂੰ ਬਲਾਕ ਕਰਨ ''ਚ ਮਦਦ ਕਰੇਗੀ। ਇਹ ਐਪ ਐਡਵਾਂਸਡ ਐਲਗੋਰੀਥਮ ਜੋ ਮਸ਼ੀਨ ਲਰਨਿੰਗ ''ਤੇ ਕੰਮ ਕਰ ਦੀ ਹੈ, ਦੀ ਮਦਦ ਨਾਲ ਯੂਜ਼ਰ ਨੂੰ ਸੁਰੱਖਿਆ ਪ੍ਰਦਾਨ ਕਰੇਗੀ। ਇਹ ਐਪ ਯੂਜ਼ਰਸ ਦੇ ਡਾਟਾ ਦੀ ਸੁਰੱਖਿਆ ਤਾਂ ਕਰੇਗੀ ਹੀ ਨਾਲ ਹੀ ਯੂਜ਼ਰਸ ਦੀ ਨਿਜੀ ਜਾਣਕਾਰੀ ਨੂੰ ਸੇਵ ਵੀ ਨਹੀਂ ਕਰੇਗੀ ਜੋਕਿ ਚੰਗੀ ਗੱਲ ਹੈ। ਇਸ ਐਪ ਦੀਆਂ ਮੁੱਖ ਗੱਲਾਂ-
 
- ਟੈਲੀਮਾਰਕੀਟਿੰਗ ਕਾਲਸ ਨਾਲ ਯੂਜ਼ਰਸ ਨੂੰ ਸੂਚੇਤ ਕਰਨ ਦੇ ਨਾਲ-ਨਾਲ ਕਾਲ ਨੂੰ ਆਟੋਮੈਟਿਕਲੀ ਬਲਾਕ ਵੀ ਕਰਨ ਦੀ ਸੁਵਿਧਾ ਦੇਵੇਗੀ। 
- ਯੂਜ਼ਰਸ ਬਲਾਕ ਲਿਸਟ ਕ੍ਰਿਏਟ ਕਰ ਸਕਣਗੇ ਜਿਸ ਨਾਲ ਅਣਚਾਹੀਆਂ ਕਾਲਾਂ ਤੋਂ ਛੁਟਕਾਰਾ ਮਿਲੇਗਾ। 
- ਪ੍ਰਾਈਵੇਸੀ ਦੀ ਸੁਰੱਖਿਆ ਕਰੇਗੀ। 
 
ਇਕ ਨਵੀਂ ਖੋਜ ''ਚ ਅਵਾਸਤ ਨੇ ਪਤਾ ਪਾਇਆ ਕਿ 170,000 ਟੈਲੀਮਾਰਕੀਟਿੰਗ ਵਾਲੇ ਨੇ 30 ਦਿਨਾਂ ''ਚ ਅਵਾਸਤ ਦੇ ਗਾਹਕਾਂ ਨੂੰ 4.3 ਮਿਲੀਅਨ ਕਾਲਸ ਕੀਤੀਆਂ। ਇਨ੍ਹਾਂ ''ਚੋਂ 34 ਫੀਸਦੀ ਕਾਲਾਂ ਚੁੱਕੀਆਂ ਗਈਆਂ ਅਤੇ 30 ਸੈਕਿੰਡਸ ਤਕ ਗੱਲ ਵੀ ਕੀਤੀ ਗਈ।

Related News