ਫੁੱਲ ਚਾਰਜ ’ਤੇ 110km ਤਕ ਚੱਲੇਗਾ ਇਹ ਇਲੈਕਟ੍ਰਿਕ ਸਕੂਟਰ

Monday, Mar 11, 2019 - 01:02 PM (IST)

ਫੁੱਲ ਚਾਰਜ ’ਤੇ 110km ਤਕ ਚੱਲੇਗਾ ਇਹ ਇਲੈਕਟ੍ਰਿਕ ਸਕੂਟਰ

ਆਟੋ ਡੈਸਕ– ਵਾਤਾਵਰਣ ਪ੍ਰਦੂਸ਼ਣ ਰੋਕਣ ਦੀ ਪਹਿਲ ’ਚ ਇਲੈਕਟ੍ਰਿਕ ਵ੍ਹੀਕਲਸ ਦਾ ਇਸਤੇਮਾਲ ਬੀਤੇ ਸਾਲਾਂ ’ਚ ਕਾਫੀ ਵਧਿਆ ਹੈ। ਇਨ੍ਹਾਂ ’ਚ ਜਿਥੇ ਆਟੋ ਰਿਕਸ਼ਾ ਅਤੇ ਬੱਸਾਂ ਦਾ ਸੰਚਾਲਣ ਦਿਖਾਈ ਦਿੱਤਾ ਹੈ, ਉਥੇ ਹੀ ਟੂ-ਵ੍ਹੀਲਰ ਅਤੇ ਫੋਰ-ਵ੍ਹੀਲਰ ਕੰਪਨੀਆਂ ਆਪਣੇ ਇਲੈਕਟ੍ਰਿਕ ਵਾਹਨਾਂ ਦੇ ਨਵੇਂ ਮਾਡਲ ਲਗਾਤਾਰ ਪੇਸ਼ ਕਰ ਰਹੀਆਂ ਹਨ। ਹਾਲ ਹੀ ’ਚ Avan Motors ਨੇ ਬੇਂਗਲੁਰੂ ’ਚ ਚੱਲ ਰਹੇ ਆਟੋਮੋਬਾਇਲ ਐਕਸਪੋ 2019 ’ਚ ਆਪਣਾ ਨਵਾਂ ਇਲੈਕਟ੍ਰਿਕ ਸਕੂਟਰ Trend E ਪੇਸ਼ ਕੀਤਾ ਹੈ। ਇਸ ਸਕੂਟਰ ਨੂੰ ਜਲਦੀ ਹੀ ਲਾਂਚ ਕੀਤਾ ਜਾਵੇਗਾ। ਇਸ ਸਕੂਟਰ ’ਚ ਡਬਲ ਬੈਟਰੀ ਅਟੈਚ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ, ਪੂਰੀ ਤਰ੍ਹਾਂ ਫੁੱਲ ਚਾਰਜ ਹੋਣ ’ਤੇ ਇਹ ਸਕੂਟਰ 110 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। 

PunjabKesari

ਇਲੈਕਟ੍ਰਿਕ ਮੋਟਰਸਾਈਕਲ
ਕੰਪਨੀ ਨੇ ਦੱਸਿਆ ਕਿ ਨਵੇਂ ਸਕੂਟਰ ਤੋਂ ਇਲਾਵਾ ਉਹ ਇਲੈਕਟ੍ਰਿਕ ਮੋਟਰਸਾਈਕਲਸ ’ਤੇ ਵੀ ਕੰਮ ਕਰ ਰਹੀ ਹੈ। ਇਹ ਦੇਸ਼ ’ਚ ਆਪਣੇ ਆਪ ’ਚ ਪਹਿਲੀ ਤਰ੍ਹਾਂ ਦੀ ਇਲੈਕਟ੍ਰਿਕ ਬਾਈਕ ਹੋਵੇਗੀ। ਅਗਲੇ ਸਾਲ ਕੰਪਨੀ ਇਲੈਕਟ੍ਰਿਕ ਮੋਟਰਸਾਈਕਲ ਲਾਂਚ ਕਰ ਸਕਦੀ ਹੈ। ਦੱਸ ਦੇਈਏ ਕਿ ਫਿਲਹਾਲ ਦੇਸ਼ ’ਚ Avan ਦੇ ਦੋ ਇਲੈਕਟਰਿਕ ਸਕੂਟਰ ਉਪਲੱਬਧ ਹਨ। ਇਨ੍ਹਾਂ ’ਚ Xero and Xero+ ਸ਼ਾਮਲ ਹਨ। 

ਟਾਪ ਸਪੀਡ 45 ਕਿਲੋਮੀਟਰ
Avan Trend E ਸਕੂਟਰ ਦੀ ਗੱਲ ਕਰੀਏ ਤਾਂ ਇਸ ਵਿਚ ਲਿਥੀਅਮ-ਆਇਨ ਬੈਟਰੀ ਦਿੱਤੀ ਗਈ ਹੈ। ਇਹ ਬੈਟਰੀ 2 ਤੋਂ 4 ਘੰਟਿਆਂ ’ਚ ਫੁੱਲ ਚਾਰਜ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਸਕੂਟਰ ਦੀ ਟਾਪ-ਸਪੀਡ 45 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਵਿਚ ਦੋ ਬੈਟਰੀ ਅਟਾਚ ਕਰਨ ਦਾ ਆਪਸ਼ਨ ਦਿੱਤਾ ਗਿਆ ਹੈ। ਇਨ੍ਹਾਂ ’ਚ ਸਿੰਗਲ ਬੈਟਰੀ ਫੁੱਲ ਚਾਰਜ ’ਤੇ ਇਹ ਸਕੂਟਰ 60 ਕਿਲੋਮੀਟਰ ਦੀ ਦੂਰੀ ਤੈਅ ਕਰੇਗਾ, ਉਥੇ ਹੀ ਡਬਲ ਬੈਟਰੀ ਫੁੱਲ ਚਾਰਜ ’ਤੇ 110 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦਾ ਹੈ। 

PunjabKesari

ਇਹ ਸਕੂਟਰ ਕੰਪਨੀ ਦੀ Xero ਸੀਰੀਜ਼ ਇਲੈਕਟ੍ਰਿਕ ਸਕੂਟਰ ਤਹਿਤ ਹੀ ਲਾਂਚ ਕੀਤਾ ਜਾਵੇਗਾ। Avan ਟ੍ਰੈਂਡ ਈ-ਸਕੂਟਰ ’ਚ ਅਲੌਏ ਵ੍ਹੀਲਜ਼ ਸਟੈਂਡਰਡ ਦਿੱਤੇ ਗਏ ਹਨ। ਇਸ ਦੇ ਫਰੰਟ ’ਚ ਡਿਸਕ ਅਤੇ ਰੀਅਰ ’ਚ ਡਰੱਮ ਬ੍ਰੇਕ ਦਿੱਤੀ ਗਈ ਹੈ। ਸਕੂਟਰ ’ਚ ਹਾਈਡ੍ਰੋਲਿਕ ਟੈਲੇਸਕੋਪਿਕ ਫਰੰਟ ਸਸਪੈਂਸ਼ਨ ਅਤੇ ਕਾਈਪ ਸਪਰਿੰਗ ਰੀਅਰ ਸਸਪੈਂਸ਼ਨ ਦਿੱਤਾ ਗਿਆ ਹੈ।


Related News