18,000 ਰੁਪਏ ਦੀ ਕੀਮਤ ਅਤੇ ਐਂਡਰਾਇਡ ਆਪਰੇਟਿੰਗ ਸਿਸਟਮ ਨਾਲ ਉਪਲੱਬਧ ਹਨ ਇਹ ਸਮਾਰਟਫੋਨਜ਼
Sunday, Apr 01, 2018 - 12:41 PM (IST)

ਜਲੰਧਰ-ਇਨ੍ਹਾਂ ਦਿਨਾਂ 'ਚ ਗੂਗਲ ਦਾ ਸਭ ਤੋਂ ਲੇਟੈਸਟ ਆਪਰੇਟਿੰਗ ਸਿਸਟਮ ਐਂਡਰਾਇਡ P ਚਰਚਾ ਦਾ ਵਿਸ਼ਾ ਬਣਿਆ ਹੈ। ਜੇਕਰ ਗੱਲ ਕਰੀਏ ਗੂਗਲ ਦੇ ਐਂਡਰਾਇਡ Oreo ਆਪਰੇਟਿੰਗ ਸਿਸਟਮ ਦੀ ਇਸ ਲਿਸਟ 'ਚ ਸ਼ਾਮਿਲ ਸਮਾਰਟਫੋਨਜ਼ ਐਂਡਰਾਇਡ Oreo ਨਾਲ 18,000 ਰੁਪਏ ਦੀ ਕੀਮਤ 'ਚ ਉਪਲੱਬਧ ਹਨ।
1. ਆਨਰ 7X ਸਮਾਰਟਫੋਨ-
ਇਹ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.93 ਇੰਚ ਫੁੱਲ HD ਪਲੱਸ ਡਿਸਪਲੇਅ ਨਾਲ 2160X1080 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 2.36Ghz Kirin 659 ਆਕਟਾ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ। ਡਿਵਾਈਸ 'ਚ ਐਂਡਰਾਇਡ 7.0 ਨੂਗਟ EMUI 5.1 ਆਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 16 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਰਿਅਰ ਕੈਮਰਾ ਨਾਲ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਡਿਵਾਈਸ 'ਚ 3340mAh ਦੀ ਬੈਟਰੀ ਦਿੱਤੀ ਗਈ ਹੈ। ਕੀਮਤ ਦੀ ਗੱਲ ਕਰੀਏ ਤਾਂ 32 ਜੀ. ਬੀ. ਸਟੋਰੇਜ ਵਾਲੇ ਫੋਨ ਦੀ ਕੀਮਤ 12,999 ਰੁਪਏ ਅਤੇ 64 ਜੀ. ਬੀ. ਸਟੋਰੇਜ ਵਾਲੇ ਫੋਨ ਦੀ ਕੀਮਤ 15,999 ਰੁਪਏ ਹੈ।
2. ਨੋਕੀਆ 6 ਸਮਾਰਟਫੋਨ-
ਇਸ ਸਮਾਰਟਫੋਨ ਦੇ 3 ਜੀ. ਬੀ. ਰੈਮ ਵਾਲੇ ਵੇਰੀਐਂਟ ਦੀ ਕੀਮਤ 12,999 ਰੁਪਏ ਹੈ। ਡਿਵਾਈਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.5 ਇੰਚ ਦਾ ਫੁੱਲ HD ਪਲੱਸ ਡਿਸਪਲੇਅ ਨਾਲ 1920X1080 ਪਿਕਸਲ ਰੈਜ਼ੋਲਿਊਸ਼ਨ ਅਤੇ 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 16 ਮੈਗਾਪਿਕਸਲ ਦਾ PDAF ਰਿਅਰ ਕੈਮਰਾ ਅਤੇ ਫ੍ਰੰਟ 'ਚ 8 ਮੈਗਾਪਿਕਸਲ ਦਾ AF ਕੈਮਰਾ ਲੱਗਾ ਹੈ। ਡਿਵਾਈਸ 'ਚ ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 430 ਦਾ ਚਿਪਸੈੱਟ ਲੱਗਾ ਹੈ। ਡਿਵਾਈਸ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਅਤੇ 3,000mAh ਦੀ ਬੈਟਰੀ ਲੀਥੀਅਮ ਆਇਨ ਬੈਟਰੀ ਦਿੱਤੀ ਗਈ ਹੈ।
3. ਆਨਰ 9 ਲਾਈਟ ਸਮਾਰਟਫੋਨ-
ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 5.6 ਇੰਚ ਦੀ ਫੁੱਲ HD Plus IPS LCD ਡਿਸਪਲੇਅ ਨਾਲ 1080x2160 ਪਿਕਸਲ ਰੈਜ਼ੋਲਿਊਸ਼ਨ ਨਾਲ 18:9 ਅਸਪੈਕਟ ਰੇਸ਼ੀਓ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਲਈ ਸਮਾਰਟਫੋਨ ਨੂੰ ਪਾਵਰ ਦੇਣ ਲਈ ਇਸ 'ਚ ਹਾਈਸਿਲੀਕਾਨ ਕਿਰਿਨ 659 ਪ੍ਰੋਸੈਸਰ ਅਤੇ ਗ੍ਰਾਫਿਕਸ ਦੇ ਲਈ ਮਾਲੀ T830 MP2 ਦਿੱਤਾ ਗਿਆ ਹੈ। ਸਮਾਰਟਫੋਨ 'ਚ 3 ਜੀ. ਬੀ. ਰੈਮ ਨਾਲ 32 ਜੀ. ਬੀ. ਸਟੋਰੇਜ ਅਤੇ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟਸ ਉਪਲੱਬਧ ਹਨ। ਫੋਨ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਡਿਵਾਈਸ 'ਚ ਆਪਰੇਟਿੰਗ ਸਿਸਟਮ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਐਂਡਰਾਇਡ 8.0 Oreo ਆਧਾਰਿਤ EMUI 8.0 'ਤੇ ਚੱਲਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ 13 ਮੈਗਾਪਿਕਸਲ ਅਤੇ 2 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਅਤੇ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਡਿਵਾਈਸ 'ਚ 3,000mAh ਦੀ ਬੈਟਰੀ ਦਿੱਤੀ ਗਈ ਹੈ। ਕੀਮਤ ਦੀ ਗੱਲ ਕਰੀਏ ਤਾਂ ਸਮਾਰਟਫੋਨ ਦੇ 3 ਜੀ. ਬੀ. ਰੈਮ ਨਾਲ 32 ਜੀ. ਬੀ. ਵੇਰੀਐਂਟ ਦੀ ਕੀਮਤ 14,600 ਰੁਪਏ ਅਤੇ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 17,500 ਰੁਪਏ ਹੈ।
4. ਸ਼ਿਓਮੀ Mi A1 ਸਮਾਰਟਫੋਨ-
ਇਸ ਸਮਾਰਟਫੋਨ ਦੀ ਕੀਮਤ 13,999 ਰੁਪਏ ਹੈ। ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ HD ਡਿਸਪਲੇਅ ਨਾਲ 1080X1920 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਹੈ ਪਰ ਇਸ ਦੇ ਫ੍ਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਲੱਗਾ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ 2GHz ਆਕਟਾ-ਕੋਰ ਕਵਾਲਕਾਮ ਸਨੈਪਡ੍ਰੈਗਨ 625 ਪ੍ਰੋਸੈਸਰ 'ਤੇ ਚੱਲਦਾ ਹੈ। ਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਅਤੇ 3080mAh ਲੀਥੀਅਮ ਪਾਲੀਮਰ ਬੈਟਰੀ ਦਿੱਤੀ ਗਈ ਹੈ।