Audi e-tron GT ਦੀ ਪ੍ਰੀ-ਬੁਕਿੰਗ ਸ਼ੁਰੂ, ਜਲਦ ਹੋਵੇਗੀ ਲਾਂਚ

Friday, Sep 10, 2021 - 06:19 PM (IST)

Audi e-tron GT ਦੀ ਪ੍ਰੀ-ਬੁਕਿੰਗ ਸ਼ੁਰੂ, ਜਲਦ ਹੋਵੇਗੀ ਲਾਂਚ

ਆਟੋ ਡੈਸਕ– ਆਡੀ ਇੰਡੀਆ ਨੇ ਲਾਂਚ ਤੋਂ ਪਹਿਲਾਂ ਹੀ Audi e-tron GT ਦੀ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਭਾਰਤ ’ਚ ਇਹ ਕਾਰ ਅਕਤੂਬਰ 2021 ’ਚ ਲਾਂਚ ਹੋਣ ਵਾਲੀ ਹੈ। ਕੰਪਨੀ ਨੇ 10 ਲੱਖ ਰੁਪਏ ਦੀ ਸ਼ੁਰੂਆਤੀ ਟੋਕਨ ਰਾਸ਼ੀ ’ਤੇ Audi e-tron GT ਅਤੇ Audi RS e-tron GT ਲਈ ਪ੍ਰੀ-ਬੁਕਿੰਗ ਸ਼ੁਰੂ ਕੀਤੀ ਹੈ। ਇਥੇ ਤੁਹਾਨੂੰ ਦੱਸ ਦੇਈਏ ਕਿ Audi e-tron GT ਭਾਰਤ ’ਚ ਜਰਮਨ ਕੰਪਨੀ ਵਲੋਂ ਤੀਜਾ ਇਲੈਕਟ੍ਰਿਕ ਵਾਹਨ ਹੋਵੇਗਾ। ਅੰਤਰਰਾਸ਼ਟਰੀ ਪੱਧਰ ’ਤੇ Audi e-tron GT ਦੋ ਟ੍ਰਿਮਸ ’ਚ ਪੇਸ਼ ਕੀਤੀ ਜਾਂਦੀ ਹੈ। ਇਨ੍ਹਾਂ ’ਚ ਸਟੈਂਡਰਡ ਈ-ਟ੍ਰੋਨ ਜੀ.ਟੀ. ਕਵਾਟਰੋ ਅਤੇ ਪਰਫਾਰਮੈਂਸ ਓਰੀਐਂਟਿਡ ਆਰ.ਐੱਸ. ਈ-ਟ੍ਰੋਨ ਜੀ.ਟੀ. ਸ਼ਾਮਲ ਹੈ। 

PunjabKesari

ਅੰਤਰਰਾਸ਼ਟਰੀ ਪੱਧਰ ’ਤ ਈ-ਟ੍ਰੋਨ ਜੀ.ਟੀ. 85 kWh ਲਿਥੀਅਮ-ਆਇਨ ਬੈਟਰੀ ਪੈਕ ਨਾਲ ਲੈਸ ਹੈ, ਜੋ ਕਿ ਇਲੈਕਟ੍ਰਿਕ ਮੋਟਰ ਨੂੰ ਚਾਰਜ ਦਿੰਦਾ ਹੈ। ਸਟੈਂਡਰਡ ਮਾਡਲ 469 ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ ਜਦਕਿ ਆਰ.ਐੱਸ. ਮਾਡਲ 590 ਐੱਚ.ਪੀ. ਦੀ ਪਾਵਰ ਜਨਰੇਟ ਕਰਦਾ ਹੈ। ਜੇਕਰ ਸਟੈਂਡਰਡ ਮਾਡਲ ਦੀ ਗੱਲ ਕਰੀਏ ਤਾਂ ਇਹ 4 ਡੋਰ ਵਾਲੀ ਕੂਪ ਈ.ਵੀ. ਇਕ ਵਾਰ ਚਾਰਜ ਕਰਨ ’ਤੇ 487 ਕਿਲੋਮੀਟਰ ਦੀ ਡਰਾਈਵਿੰਗ ਰੇਂਜ ਦੇਵੇਗੀ ਜਦਕਿ ਆਰ.ਐੱਸ. ਟ੍ਰਿਮ ’ਚ 471 ਕਿਲੋਮੀਟਰ ਦੀ ਰੇਂਜ ਦੇਵੇਗੀ। ਆਡੀ ਈ-ਟ੍ਰੋਨ ਜੀ.ਟੀ. ਸਿਰਫ 4.1 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ ਜਦਕਿ ਆਰ.ਐੱਸ. ਮਾਡਲ 3.3 ਸਕਿੰਟਾਂ ’ਚ ਹੋਰ ਵੀ ਤੇਜ਼ ਹੈ। ਭਾਰਤ ’ਚ ਆਡੀ ਦੀਆਂ ਕਾਰਾਂ ਦੀ ਕੀਮਤ ਲਗਭਗ 35 ਲੱਖ ਰੁਪਏ ਤੋਂ ਸ਼ੁਰੂ ਹੋ ਕੇ 2 ਕਰੋੜ ਰੁਪਏ ਤਕ ਹੈ। 


author

Rakesh

Content Editor

Related News