Audi ਦੀ ਪਹਿਲੀ ਇਲੈਕਟ੍ਰਿਕ ਕਾਰ ਹੋਈ ਲਾਂਚ, ਜਾਣੋ ਖੂਬੀਆਂ

02/12/2019 2:08:34 PM

ਆਟੋ ਡੈਸਕ- ਪਿਛਲੇ ਸਾਲ ਸੈਨ ਫਰਾਂਸੀਸਕੋ 'ਚ ਪੇਸ਼ ਕਰਨ ਤੋਂ ਬਾਅਦ ਜਰਮਨੀ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ Audi ਨੇ ਚੁਨਿੰਦਾ ਬਾਜ਼ਾਰਾਂ 'ਚ ਆਪਣੀ E-tron ਲਾਂਚ ਕਰ ਦਿੱਤੀ ਹੈ। ਪੂਰੀ ਤਰ੍ਹਾਂ ਇਲੈਕਟ੍ਰਿਕ ਐੱਸ. ਯੂ. ਵੀ ਹੁਣ ਯੂਕੇ ਵਿੱਚ ਵਿਕਰੀ ਲਈ ਉਪਲੱਬਧ ਹੈ ਅਤੇ ਇਸਦੀ ਸ਼ੁਰੁਆਤੀ ਕੀਮਤ £71,490 ( ਕਰੀਬ 65.62 ਲੱਖ ਰੁਪਏ) ਆਨ-ਰੋਡ ਹੈ।PunjabKesari
Audi E-tron ਕੰਪਨੀ ਦੀ ਨਵੀਂ 5-ਸੀਟਰ ਐੱਸ. ਯੂ. ਵੀ ਹੈ, ਜੋ ਕਿ ਕੰਪਨੀ ਰਾਹੀਂ 2025 ਤੱਕ ਲਾਂਚ ਦੀ ਜਾਣ ਵਾਲੀ 11 ਫੁੱਲੀ ਇਲੈਕਟ੍ਰਿਕ ਆਡੀ ਦਾ ਹਿੱਸਾ ਹੈ। ਪੈਸੇਂਜਰ ਕਰਮਾਰਟਮੈਂਟ ਦੇ ਹੇਠਾਂ ਲਗੀ 95kWh ਦੀ ਬੈਟਰੀ ਕਾਫ਼ੀ ਪਾਵਰਫੁੱਲ ਹੈ। ਇਸ 'ਚ ਦੋ ਇਲੈਕਟ੍ਰਿਕ ਮੋਟਰਸ ਦਿੱਤੀ ਗਈਆਂ ਹਨ, ਪ੍ਰਤੀ ਐਕਸਲ ਦੇ ਹਿਸਾਬ ਨਾਲ ਇਹ ਸੰਯੂਕਤ ਰੂਪ ਨਾਲ 400bhp ਦਾ ਆਊਟਪੁੱਟ ਦਿੰਦੀਆਂ ਹਨ।PunjabKesari
ਪਹਿਲੀ ਵਾਰ 2018 ਜਿਨੇਵਾ ਮੋਟਰ ਸ਼ੋਅ 'ਚ ਕੰਸੈਪਟ ਪੇਸ਼ ਕਰਨ ਤੋਂ ਬਾਅਦ Audi E-tron ਅਜਿਹੀ ਲਗਦੀ ਹੈ ਜਿਵੇਂ ਕਿ ਇਹ ਆਡੀ ਦੀ Q ਸੀਰੀਜ ਪਰਵਾਰ ਦਾ ਹਿੱਸਾ ਹੈ। ਡਾਇਮੈਂਸ਼ਨ ਦੇ ਹਿਸਾਬ ਨਾਲ e-tron ਲਗਭਗ ਨਵੀਂ Q5 ਵਰਗੀ ਲਗਦੀ ਹੈ। ਇਸ ਦਾ ਅਨੁਪਾਤ ਤੇ ਸਟਾਈਲਿੰਗ ਬਿਨਾਂ ਸ਼ਕ ਰੂਪ ਨਾਲ ਇਕ ਆਡੀ ਦੀ ਤਰ੍ਹਾਂ ਹੈ ਜੋ ਵੱਡੀ ਫਰੰਟ ਗਰਿਲ ਤੇ Q3 ਹੈੱਡਲਾਈਟਸ ਦੇ ਨਾਲ ਆਉਂਦੀ ਹੈ। ਕਾਰ ਦਾ ਰੀਅਰ ਨਵੀਂ ਫਲੈਗਸ਼ਿੱਪ Q8 ਤੋਂ ਪ੍ਰੇਰਿਤ ਹੈ।PunjabKesari
Audi e-tron 'ਚ ਇਕ ਨਵਾਂ ਫੀਚਰ ਦਿੱਤਾ ਗਿਆ ਹੈ ਜਿਸ 'ਚ ਪਾਰੰਪਰਕ ORVMs (ਸਾਈਡ ਮਿਰਰ) ਦੇ ਬਜਾਏ ਕੈਮਰਾ ਯੂਨੀਟ ਦਿੱਤੀ ਗਈ ਹੈ। 1udi ਦਾ ਦਾਅਵਾ ਹੈ ਕਿ ਇਹ ਇਕ ਵਾਰ ਫੁੱਲ ਚਾਰਜ ਹੋਣ 'ਤੇ 400 ਕਿਲੋਮੀਟਰ ਦਾ ਸਫਰ ਤੈਅ ਕਰਨ 'ਚ ਸਮਰੱਥ ਹੈ। ਗਲੋਬਲੀ ਬਾਜ਼ਾਰ 'ਚ ਇਸ ਦਾ ਈ-ਟਰਾਨ ਦਾ ਮੁਕਾਬਲਾ Tesla Model X, Jaguar iPace, ਤੇ ਹਾਲ ਹੀ 'ਚ ਪੇਸ਼ ਹੋਈ Mercedes-Benz EQC ਤੇ ਦੂਜੇ ਸਮਾਨ ਪ੍ਰੋਡਕਟਸ ਬੇਸਡ ਕੰਸੈਪਟ ਜਿਹੇ BMW Vision iN5XT ਤੇ Skoda Vision 5 ਨਾਲ ਹੋਵੇਗਾ।PunjabKesari


Related News