ਆਡੀ A6 lifestyle ਐਡੀਸ਼ਨ ਭਾਰਤ 'ਚ ਲਾਂਚ, ਜਾਣੋ ਕੀਮਤ

03/06/2019 2:06:32 PM

ਆਟੋ ਡੈਸਕ- ਆਡੀ ਇੰਡੀਆ ਨੇ ਭਾਰਤ 'ਚ ਆਪਣੀ ਮਸ਼ਹੂਰ ਲਗਜ਼ਰੀ ਸੇਡਾਨ A6 ਦੇ ਲਾਈਫਸਟਾਈਲ ਐਡੀਸ਼ਨ ਨੂੰ ਲਾਂਚ ਕਰ ਦਿੱਤਾ ਹੈ। ਆਡੀ A6 ਲਾਈਫਸਟਾਈਲ ਐਡੀਸ਼ਨ ਪਟਰੋਲ ਤੇ ਡੀਜ਼ਲ ਦੋਨਾਂ ਵੇਰੀਐਂਟਸ 'ਚ ਉਪਲੱਬਧ ਕਰਾਇਆ ਗਿਆ ਹੈ ਜਿਸ ਦੀ ਸ਼ੁਰੂਆਤੀ ਐਕਸਸ਼ੋਰੂਮ ਕੀਮਤ 49.99 ਲੱਖ ਰੁਪਏ ਰੱਖੀ ਗਈ ਹੈ। ਇਸ ਸਪੈਸ਼ਲ ਐਡੀਸ਼ਨ ਨੇ ਕਾਰ ਨੂੰ ਅਲਗ ਤੋਂ ਕਿੱਟ ਤੇ ਐਕਸੈਸਰੀਜ਼ Àਪਲੱਬਧ ਕਰਵਾਈ  ਜਾਵੇਗੀ ਹਨ।

ਆਡੀ A6 ਦੇ ਲਾਈਫਸਟਾਈਲ ਵੇਰੀਐਂਟ 'ਚ ਪਿਛਲੀ ਸੀਟ ਲਈ ਇੰਟਰਟੈਨਮੈਂਟ ਪੈਕੇਜ, ਐਸਪ੍ਰੇਸੋ ਮੋਬਿਲ ਤੇ ਐਂਟਰੀ-ਐਗਜ਼ਿਟ ਲਾਈਟਸ ਜਿਹੇ ਫੀਚਰਸ ਉਪਲੱਬਧ ਕਰਾਏ ਗਏ ਹਨ ਜੋ ਇਸ ਕਾਰ 'ਚ ਹੋਏ ਅਪਗ੍ਰੇਡ ਦਾ ਹਿੱਸਾ ਹਨ।

ਆਡੀ ਇੰਡੀਆ ਨੇ ਨਵੀਂ ਲਗਜ਼ਰੀ ਸੇਡਾਨ 16 ਦੀ ਪਿੱਛਲੀ ਸੀਟਸ ਨੂੰ ਇੰਫੋਟੇਨਮੈਂਟ ਪੈਕੇਜ ਨਾਲ ਲੈਸ ਕੀਤਾ ਹੈ ਜਿਸ 'ਚ 10-ਇੰਚ ਦੀ ਫ੍ਰੀ ਨੈੱਟਵਰਕ ਟੈਬਲੇਟ ਲੱਗੀ ਹੈ। ਇਸ ਐਂਟਰਟੇਨਮੈਂਟ ਲਈ ਇਸਤੇਮਾਲ ਕੀਤਾ ਗਿਆ ਟੈਬਲੇਟ ਪੋਰਟੇਬਲ ਹੈ ਤੇ ਕਾਰ ਦੇ ਕੈਬਿਨ ਦੇ ਨਾਲ-ਨਾਲ ਇਸ ਨੂੰ ਅਲਗ ਕਰਕੇ ਕਾਰ ਦੇ ਬਾਹਰ ਵੀ ਇਸਤੇਮਾਲ ਕੀਤੀ ਜਾ ਸਕਦੀ ਹੈ ਕੰਪਨੀ ਨੇ ਕਾਰ 'ਚ ਨਾਲ ਪਡਲ ਲੈਂਪਸ ਦਿੱਤੇ ਹਨ ਜੋ ਚਾਰ ਛੱਲੇ ਵਾਲੀ ਆਡੀ ਲੋਗੋ ਦੇ ਨਾਲ ਆਉਂਦੇ ਹਨ।PunjabKesariਆਡੀ A6 ਲਾਈਫਸਟਾਈਲ ਐਡੀਸ਼ਨ 'ਚ ਫੀਚਰਸ ਲਗਭਗ ਸਮਾਨ ਹੀ ਰੱਖੇ ਗਏ ਹਨ ਜਿਸ 'ਚ ਬੋਸ ਆਡੀਓ ਸਿਸਟਮ, ਆਡੀ ਐਮ. ਐੱਮ. ਆਈ ਇੰਫੋਟਨਮੈਂਟ ਸਿਸਟਮ ਦੇ ਨਾਲ ਕਈ ਸਾਰੇ ਡਰਾਈਵਿੰਗ ਮੋਡਸ, ਅਡੈਪਟਿਵ ਏਅਰ ਸਸਪੈਂਸ਼ਨ, ਇਲੈਕਟ੍ਰਿਕ ਅਡਜਸਟੇਬਲ ਸੀਟਸ ਤੇ ਕਈ ਅਜਿਹੇ ਫੀਚਰਸ ਸ਼ਾਮਲ ਹਨ। ਫਿਲਹਾਲ ਭਾਰਤ 'ਚ ਵੇਚੀ ਜਾ ਰਹੀ ਆਡੀ 16 ਦੀ ਇਹ ਜਨਰੇਸ਼ਨ ਆਪਣੇ ਸਮੇਂ ਨੂੰ ਪੂਰਾ ਕਰ ਚੁੱਕੀ ਹੈ। ਦੱਸ ਦੇਈਏ ਕਿ ਇਸ ਦੀ ਅਗਲੀ ਜਨਰੇਸ਼ਨ ਪਹਿਲਾਂ ਤੋ ਹੀਂ ਯੂਰਪੀ ਬਾਜ਼ਾਰ 'ਚ ਵੇਚੀ ਜਾ ਰਹੀ ਹੈ। ਆਡੀ 16 ਦਾ ਇਹ ਨਵਾਂ ਮਾਡਲ ਸਾਲ ਦੇ ਅੰਤ ਤੱਕ ਭਾਰਤ 'ਚ ਲਾਂਚ ਕੀਤੀ ਜਾਵੇਗੀ ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ।

ਆਡੀ A6 ਲਾਈਫਸਟਾਈਲ ਐਡੀਸ਼ਨ 'ਚ 2.0-ਲਿਟਰ ਦਾ ਟਰਬੋ ਡੀਜ਼ਲ ਇੰਜਣ ਤੇ 1.8-ਲਿਟਰ ਪਟਰੋਲ ਇੰਜਣ ਲਗਾਇਆ ਗਿਆ ਹੈ ਤੇ ਕੰਪਨੀ ਨੇ ਇਸ ਇੰਜਣ ਨੂੰ 7-ਸਪੀਡ ਆਟੋਮੈਟਿਕ ਗਿਅਰਬਾਕਸ ਨਾਸ ਲੈਸ ਕੀਤਾ ਹੈ।


Related News