ਇਕ ਘੰਟੇ ਦੀ ਚਾਰਜਿੰਗ ''ਤੇ 75 ਕਿ.ਮੀ ਚੱਲੇਗਾ ਇਹ ਸਮਾਰਟ ਇਲੈਕਟ੍ਰਿਕ ਸਕੂਟਰ
Tuesday, Feb 23, 2016 - 07:02 PM (IST)

ਜਲੰਧਰ— ਬੈਂਗਲੁਰੂ ਦੇ ਸਟਾਰਟਅਪ, Ather Energy ਨੇ ਭਾਰਤ ਦਾ ਪਹਿਲਾ ਸਮਾਰਟ ਇਲੈਕਟ੍ਰਿਕ ਸਕੂਟਰ S340 ਲਾਂਚ ਕੀਤਾ ਹੈ। ਤੁਹਾਨੂੰ ਦਸ ਦਈਏ ਕਿ ਇਸ ਪ੍ਰਾਜੈਕਟ ਦੀ ਸ਼ੁਰੂਆਤ IIT ਮਦਰਾਸ ''ਚ ਕੀਤੀ ਗਈ ਸੀ ਜਿਸ ਨੂੰ 3 ਸਾਲ ਦੀ ਰਿਸਰਚ ਤੋਂ ਬਾਅਦ ਤਿਆਰ ਕੀਤਾ ਗਿਆ ਹੈ। Li-ion ਬੈਟਰੀ ਪੈਕ ਫੀਚਰ ਚੱਲਦੇ ਸਕੂਟ ਨੂੰ ਇਕ ਘੰਟੇ ਤੋਂ ਵੀ ਘੱਟ ਸਮੇਂ ''ਚ ਚਾਰਜ ਕੀਤਾ ਜਾਵੇਗਾ। ਕੰਪਨੀ ਵੱਲੋਂ ਮਿਲੀ ਜਾਣਕਾਰੀ ਮਤਾਬਕ, ਇਸ ਇਲੈਟਕਟ੍ਰਿਕ ਸਕੂਟ ਦੀ ਕੀਮਤ ਇਕ ਲੱਖ ਰਪਏ ਤੋਂ ਘੱਟ ਹੀ ਰੱਖੀ ਜਾਵੇਗੀ।
ਸਮਾਰਟ ਇਲੈਕਟ੍ਰਿਕ ਸਕੂਟਰ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਸਭ ਤੋਂ ਵੱਡੀ ਯੂ.ਐੱਸ.ਪੀ. ਡਿਜੀਟਲ ਟੱਚ ਸਕ੍ਰੀਨ ਡੈਸ਼ਬੋਰਡ ਹੈ। ਇਸ ਐਂਡ੍ਰਾਇਡ ਬੇਸਡ ਟੱਚ ਸਕ੍ਰੀਨ ਨਾਲ ਯੂਜ਼ਰਸ ਰਾਈਡਿੰਗ ਐਕਸਪੀਰੀਅੰਸ ਲਈ ਸਕੂਟਰ ਦੀ ਪ੍ਰੋਫਾਇਲ ਨੂੰ ਆਪਣੇ ਮੁਤਾਬਕ ਸੈੱਟ ਵੀ ਕਰ ਸਕਦੇ ਹਨ। ਇਨ੍ਹਾਂ ਫੀਚਰਜ਼ ''ਚ ਮਲਟੀਪਲ ਰਾਈਡਿੰਗ ਮੋਡਸ ਅਤੇ ਚੋਰੀ ਤੋਂ ਸੁਰੱਖਿਆ ਸ਼ਾਮਲ ਹੈ। ਸਕੂਟਰ ਨੂੰ 25-40 ਕਿਲੋਮੀਟਰ ਪਤੀ ਘੰਟੇ ਦੀ ਸਪੀਡ ਨਾਲ ਚਲਾਇਆ ਜਾ ਸਕਦਾ ਹੈ। ਰਫਤਾਰ ਦੀ ਗੱਲ ਕੀਤੀ ਜਾਵੇ ਤਾਂ ਇਹ ਇਕ ਘੰਟੇ ''ਚ 75 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਹੈ।
Ather e-Scooter S340 ਦੇਸ਼ ਦਾ ਪਹਿਲਾ ਸਮਾਰਟ ਇਲੈਕਟ੍ਰਿਕ ਸਕੂਟਰ ਹੈ ਜਿਸ ਦੇ ਡਿਜ਼ਾਈਨ ਤੋਂ ਲੈ ਕੇ ਬਣਾਉਣ ਤੱਕ ਦਾ ਸਾਰਾ ਕੰਮ ਭਾਰਤ ''ਚ ਹੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ''ਮੇਕ ਇਨ ਇੰਡੀਆ'' ਕੈਂਪੇਨ ਦੇ ਚੱਲਦੇ ਪੂਰੀ ਤਰ੍ਹਾਂ ਸਵਦੇਸ਼ੀ ਇਸ ਸਕੂਟਰ ਨੂੰ ਹੋਰ ਲੋਕਪ੍ਰਿਅਤਾ ਮਿਲਣ ਦੀ ਉਮੀਦ ਹੈ।