ਆਸੂਸ ਨੇ ਲਾਂਚ ਕੀਤਾ Pegasus ਸੀਰੀਜ ਦਾ ਨਵਾਂ ਸਮਾਰਟਫੋਨ
Thursday, Jun 16, 2016 - 11:59 AM (IST)

ਜਲੰਧਰ— ਆਸੁਸ ਨੇ ਪੇਗਾਸੁਸ ਸੀਰੀਜ ਦਾ ਆਪਣਾ ਨਵਾਂ ਸਮਾਰਟਫੋਨ ਜੇਨਫੋਨ ਪੇਗਾਸੁਸ ਨੂੰ ਦੋ ਵੇਰਿਅੰਟ ਦੇ ਨਾਲ ਚੀਨ ''ਚ ਲਾਂਚ ਕਰ ਦਿੱਤਾ ਹੈ। 2 ਜੀ.ਬੀ ਰੈਮ/16 ਜੀ. ਬੀ ਸਟੋਰੇਜ ਵੇਰਿਅੰਟ 1, 299 ਚੀਨੀ ਯੁਆਨ (ਕਰੀਬ 13,300 ਰੁਪਏ) ਕੀਮਤ ''ਚ ਅਤੇ 3 ਜੀਬੀ ਰੈਮ/32 ਜੀਬੀ ਸਟੋਰੇਜ ਵੇਰਿਅੰਟ 1,499 ਚੀਨੀ ਯੁਆਨ (ਕਰੀਬ 15,300 ਰੁਪਏ) ਕੀਮਤ ''ਚ ਮਿਲੇਗਾ। ਇਹ ਫੋਨ ਗੋਲਡ, ਰੋਜ਼ ਗੋਲਡ, ਸਿਲਵਰ ਐਂਡ ਗ੍ਰੇੇਅ ਕਲਰ ਵੇਰਿਅੰਟ ''ਚ ਉਪਲੱਬਧ ਹੈ।
ਪੇਗਾਸੁਸ 3 ਸਮਾਰਟਫੋਨ ਦੇ ਸਪੈਸੀਫਿਕੇਸ਼ਨਸ
ਡਿਜ਼ਾਇਨ- ਫੋਨ ਦਾ ਡਾਇਮੇਂਸ਼ਨ 149. 5x73.7x8.55 ਮਿਲੀਮੀਟਰ ਹੈ।
ਡਿਸਪਲੇ- ਫੋਨ ''ਚ 5.2 ਇੰਚ (720x1280 ਪਿਕਸਲ) ਰੈਜ਼ੋਲਿਊਸ਼ਨ ਦਾ 2.5 ਡੀ ਕਰਵਡ ਗਲਾਸ ਡਿਸਪਲੇ ਹੈ।
ਓ. ਐੱਸ- ਪੇਗਾਸੁਸ 3 ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ ਤੇ ਚੱਲਦਾ ਹੈ ਜਿਸ ''ਤੇ ਜੇ.ਨਿਊ. ਆਈ 3.0 ਸਕਿਨ ਦਿੱਤੀ ਗਈ ਹੈ।
ਪਰੋਸੈਸਰ 1.3 ਗੀਗਾਹਰਟਜ ਕਵਾਡ-ਕੋਰ ਮੀਡੀਆਟੈਕ ਐੱਮਟੀ6737 64-ਬਿਟ ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਮਾਲੀ-ਟੀ720 ਜੀ. ਪੀ. ਊ ਹੈ।
ਕੈਮਰਾ ਸੈਟਅਪ- 5ਪੀ ਲੈਨਜ਼, ਅਪਰਚਰ ਐੱਫ/2.2 ਅਤੇ ਐੱਲ. ਈ. ਡੀ ਫਲੈਸ਼ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ, ਅਪਰਚਰ ਐੱਫ/2.0 ਨਾਲ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।
ਬੈਟਰੀ— ਫੋਨ ''ਚ 4100 ਐੱਮ. ਏ. ਐੱਚ ਦੀ ਬੈਟਰੀ ਹੈ।
ਹੋਰ ਫੀਚਰਸ- ਫੋਨ ''ਚ ਫਿੰਗਰਪ੍ਰਿੰਟ ਸੈਂਸਰ, ਮੇਟਲ ਬਾਡੀ, 4ਜੀ ਵੀਓਐੱਲਟੀਈ ਕੁਨੈੱਕਟੀਵਿਟੀ,ਵਾਈ-ਫਾਈ 802.11 ਬੀ/ਜੀ/ਏਨ, ਬਲੂਟੁੱਥ 4.0, ਜੀ. ਪੀ.ਐੱਸ ਜਿਹੇ ਫੀਚਰ ਸਪੋਰਟ, ਹਾਇ-ਬਰਿਡ ਡੁਅਲ ਸਿਮ ਸਪੋਰਟ,ਜਿਸ ਦਾ ਮਤਲੱਬ ਹੈ ਕਿ ਯੂਜ਼ਰ ਨੂੰ ਦੂਜੀ ਸਿਮ ਜਾਂ ਮਾਇਕ੍ਰੋਐੱਸ. ਡੀ ਕਾਰਡ ''ਚੋਂ ਕਿਸੇ ਇੱਕ ਦੀ ਚੋਣ ਕਰਨੀ ਹੋਵੇਗੀ।