5000mAh ਦੀ ਬੈਟਰੀ ਵਾਲਾ ਅਸੁਸ ਜ਼ੈਨਫੋਨ Max Pro M1 ਹੋਇਆ ਸਸਤਾ
Thursday, Jan 03, 2019 - 02:03 PM (IST)

ਗੈਜੇਟ ਡੈਸਕ- ਹੈਂਡਸੈੱਟ ਨਿਰਮਾਤਾ ਕੰਪਨੀ ਅਸੁਸ ਦੇ ਜ਼ੈਨਫੋਨ ਮੈਕਸ ਪਰੋ ਐੱਮ 1 ਸਮਾਰਟਫੋਨ ਦੀ ਕੀਮਤ 'ਚ ਕਟੌਤੀ ਕਰ ਦਿੱਤੀ ਗਈ ਹੈ। ਯਾਦ ਕਰਾ ਦੇਈਏ ਕਿ Asus ਨੇ ਪਿਛਲੇ ਸਾਲ ਅਪ੍ਰੈਲ ਮਹੀਨੇ 'ਚ ਅਸੁਸ ਜ਼ੈਨਫੋਨ ਮੈਕਸ ਪ੍ਰੋ ਐੱਮ 1 ਨੂੰ ਭਾਰਤੀ ਬਾਜ਼ਾਰ 'ਚ ਉਤਾਰਿਆ ਸੀ। 1,000 ਰੁਪਏ ਦੀ ਕਟੌਤੀ ਤੋਂ ਬਾਅਦ ਹੁਣ ਅਸੁਸ ਜ਼ੈਨਫੋਨ ਮੈਕਸ ਪ੍ਰੋ ਐਮ 1 ਦੀ ਸ਼ੁਰੂਆਤੀ ਕੀਮਤ 9,999 ਰੁਪਏ ਹੋਵੇਗੀ। Zen6one Max Pro M1 ਦੇ ਸਾਰਿਆਂ ਵੇਰੀਐਂਟ ਦੀਆਂ ਕੀਮਤਾਂ ਘੱਟ ਕੀਤੀਆਂ ਗਈਆਂ ਹਨ।
Asus ZenFone Max Pro M1 ਦੀ ਭਾਰਤ 'ਚ ਕੀਮਤ
ਕੀਮਤ 'ਚ ਬਦਲਾਅ ਤੋਂ ਬਾਅਦ ਭਾਰਤੀ ਬਾਜ਼ਾਰ 'ਚ ਹੁਣ ਅਸੁਸ ਜ਼ੈਨਫੋਨ ਮੈਕਸ ਪ੍ਰੋ ਐਮ1 ਦੇ 3 ਜੀ. ਬੀ ਰੈਮ/32 ਜੀ. ਬੀ. ਸਟੋਰੇਜ ਵੇਰੀਐਂਟ ਦੀ ਕੀਮਤ 9,999 ਰੁਪਏ, 4 ਜੀ. ਬੀ. ਰੈਮ/ 64 ਜੀ. ਬੀ ਸਟੋਰੇਜ ਵੇਰੀਐਂਟ ਦੀ ਕੀਮਤ 11,999 ਰੁਪਏ ਹੋਵੇਗੀ। ZenFone Max Pro M1 ਦਾ ਪ੍ਰੀਮੀਅਮ ਵੇਰੀਐਂਟ ਜੋ ਕਿ 6 ਜੀ. ਬੀ ਰੈਮ/64 ਜੀ. ਬੀ. ਸਟੋਰੇਜ ਦੇ ਨਾਲ ਆਉਂਦਾ ਹੈ ਉਹ 13,999 ਰੁਪਏ 'ਚ ਵੇਚਿਆ ਜਾਵੇਗਾ। ਈ-ਕਾਮਰਸ ਵੈੱਬਸਾਈਟ Flipkart 'ਤੇ ਜ਼ੈਨਫੋਨ ਮੈਕਸ ਪ੍ਰੋ ਐੱਮ1 ਨਵੀਂ ਕੀਮਤ ਦੇ ਨਾਲ ਲਿਸਟ ਕੀਤਾ ਜਾ ਚੁੱਕਿਆ ਹੈ।ਆਸੁਸ ਜ਼ੈੱਨਫੋਨ ਮੈਕਸ ਪ੍ਰੋ ਐੱਮ1 ਦੇ ਫੀਚਰਸ-
ਇਹ ਸਮਾਰਟਫੋਨ ਆਲ ਮੇਂਟਲ ਯੂਨੀਬਾਡੀ ਡਿਜ਼ਾਈਨ 'ਤੇ ਪੇਸ਼ ਕੀਤਾ ਗਿਆ ਹੈ, ਜੋ ਰੁਝਾਨ ਮੁਤਾਬਕ ਚੱਲ ਰਹੀਂ 18:9 ਆਸਪੈਕਟ ਰੇਸ਼ੋ ਵਾਲੀ ਬੇਜ਼ਲ ਲੈੱਸ ਡਿਸਪਲੇਅ ਮੌਜੂਦ ਹੈ। ਸਮਾਰਟਫੋਨ 'ਚ 5.99 ਇੰਚ ਵੱਡੀ ਫੁੱਲ ਐੱਚ. ਡੀ. ਡਿਸਪਲੇਅ ਦਿੱਤੀ ਗਈ ਹੈ ਅਤੇ ਸਕਰੀਨ ਨੂੰ ਡੈਮੇਜ਼ ਤੋਂ ਬਚਾਉਣ ਲਈ ਇਸ ਨੂੰ 2.5D ਕਵਰਡ ਗਲਾਸ ਨਾਲ ਸੁਰੱਖਿਅਤ ਕੀਤਾ ਗਿਆ ਹੈ।
ਇਹ ਨਵਾਂ ਵੇਰੀਐਂਟ ਸਟਾਕ ਐਂਡਰਾਇਡ 'ਤੇ ਪੇਸ਼ ਕੀਤਾ ਗਿਆ ਹੈ, ਜੋ 1.8 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਨਾਲ ਸਨੈਪਡ੍ਰੈਗਨ 636 ਚਿਪਸੈੱਟ 'ਤੇ ਚੱਲਦਾ ਹੈ। ਇਸ ਨਵੇਂ ਵੇਰੀਐਂਟ 'ਚ ਡਿਊਲ ਸਿਮ ਹੈ, ਜੋ 4G ਵੀ. ਓ. ਐੱਲ. ਟੀ. ਈ. (VOLTE) ਨੂੰ ਸਪੋਰਟ ਕਰਦਾ ਹੈ। ਫੋਨ ਦੇ ਬੈਕ ਪੈਨਲ 'ਤੇ ਜਿੱਥੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ, ਉੱਥੇ ਇਹ ਫੋਨ ਫੇਸ ਅਨਲਾਕ ਤਕਨੀਕ ਨਾਲ ਉਪਲੱਬਧ ਹੋਇਆ ਹੈ।
ਫੋਟੋਗ੍ਰਾਫੀ ਲਈ ਨਵੇਂ ਵੇਰੀਐਂਟ 'ਚ ਐੱਲ. ਈ. ਡੀ. ਫਲੈਸ਼ ਨਾਲ 16 ਮੈਗਾਪਿਕਸਲ ਅਤੇ 5 ਮੈਗਾਪਿਕਸਲ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ 16 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਬੇਸਿਕ ਕੁਨੈਕਟੀਵਿਟੀ ਦੇ ਨਾਲ ਪਾਵਰ ਬੈਕਅਪ ਲਈ 5,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।