Asus ਦੇ ਇਸ ਸਮਾਰਟਫੋਨ ''ਚ ਮਿਲੇਗਾ ਰਿਅਲ ਟਾਈਮ Beautification ਐਪ ਫੀਚਰ

Saturday, Feb 25, 2017 - 12:52 PM (IST)

Asus ਦੇ ਇਸ ਸਮਾਰਟਫੋਨ ''ਚ ਮਿਲੇਗਾ ਰਿਅਲ ਟਾਈਮ Beautification ਐਪ ਫੀਚਰ

ਜਲੰਧਰ- ਤਾਈਵਾਨੀ ਹੈਂਡਸੈੱਟ ਨਿਰਮਾਤਾ ਅਸੂਸ ਨੇ ਆਪਣਾ ਨਵਾਂ ਜੈੱਨਫੋਨ ਲਾਈਵ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਖ਼ਾਸਤੌਰ ''ਤੇ ਸੈਲਫੀ ਦੇ ਸ਼ੌਕੀਨਾਂ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ। ਇਸ ਫੋਨ ਦੀ ਸਭ ਤੋਂ ਖਾਸ ਅਹਮਿਅਤਾਂ ਚੋਂ ਇੱਕ ਹੈ ਜੈੱਨਫੋਨ ਲਾਈਵ ਦਾ ਰਿਅਲ-ਟਾਈਮ ਬਿਊਟੀਫਿਕੇਸ਼ ਕੈਮਰਾ। ਕੰਪਨੀ ਨੂੰ ਨਵੇਂ ਜੈੱਨਫੋਨ ਲਾਈਵ ਦੀ ਉਪਲੱਬਧਤਾ ਅਤੇ ਕੀਮਤ ਦੇ ਬਾਰੇ ''ਚ ਜਾਣਕਾਰੀ ਬਾਰੇ ''ਚ ਐਲਾਨ ਨਹੀਂ ਕੀਤਾ ਗਿਆ ਹੈ।

 

ਇਹ ਫੋਨ ਕੰਪਨੀ ਦੇ ਨਵੇਂ ਬਿਊਟੀਲਾਈਵ ਐਪ ਦੇ ਨਾਲ ਆਉਂਦਾ ਹੈ। ਇਹ ਇਕ ਲਾਈਵ-ਸਟਰੀਮਿੰਗ ਬਿਊਟੀਫਿਕੇਸ਼ਨ ਐਪ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਬਿਊਟੀਫਿਕੇਸ਼ਨ ਐਪ ਰਿਅਲ ਟਾਈਮ ''ਚ ਹੀ ਦਾਗ-ਧੱਬੇ ਹਟਾ ਦਿੰਦਾ ਹੈ। ਜੈੱਨਫੋਨ ਲਾਈਵ ਵੀ ਬਿਲਟ-ਇਸ ਐੱਮ. ਈ. ਐੱਮ. ਐੱਸ ਮਾਈਕ੍ਰੋਫੋਨ ਦੇ ਨਾਲ ਆਉਂਦਾ ਹੈ ਜੋ ਆਟੋਮੈਟਿਕਲੀ ਬੈਕਗਰਾਉਂਡ ਨੌਇਜ਼ ਨੂੰ ਚੁੱਣ ਕੇ ਦੂਰ ਕਰ ਦਿੰਦਾ ਹੈ। ਬਿਊਟੀਲਾਈਵ ਐਪ ਨੂੰ ਫੇਸਬੁਕ, ਯੂਟਿਊਬ ਅਤੇ ਦੂੱਜੇ ਸਟਰੀਮਿੰਗ ਐਪ ਦੇ ਨਾਲ ਇੰਟੀਗਰੇਟ ਕੀਤਾ ਜਾ ਸਕਦਾ ਹੈ।

 

ਇਸ ਸਮਾਰਟਫੋਨ ''ਚ 5 ਇੰਚ ਦੀ ਐੱਚ. ਡੀ (720x1280 ਪਿਕਸਲ) ਆਈ. ਪੀ. ਐੱਸ ਡਿਸਪਲੇ,  ਐਂਡ੍ਰਾਇਡ 6.0 ਮਾਰਸ਼ਮੈਲੋ ਆਧਾਰਿਤ ਜੇ. ਨਿਯੂ. ਆਈ 3.5 ''ਤੇ ਚੱਲਦਾ ਹੈ। ਇਸ ਫੋਨ ''ਚ ਕਵਾਡ-ਕੋਰ ਕਵਾਲਕਾਮ ਪ੍ਰੋਸੈਸਰ, 2 ਜੀ. ਬੀ ਰੈਮ, 32 ਜੀ. ਬੀ ਇੰਟਰਨਲ ਸਟੋਰੇਜ਼ ਦੇ ਨਾਲ ਆਉਂਦਾ ਹੈ । ਇਸ ਸਮਾਰਟਫੋਨ ''ਚ ਅਪਰਚਰ ਐੱਫ/2.0, ਆਟੋਫੋਕਸ ਅਤੇ ਐੱਲ. ਈ. ਡੀ ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ, ਸੈਲਫੀ ਲਈ ਅਪਰਚਰ ਐੱਫ/2.2,1.4 ਮਾਇਕ੍ਰੋਨ ਪਿਕਸਲ ਸਾਈਜ਼ ਅਤੇ ਸਾਫਟ ਲਾਈਟ ਐੱਲ. ਈ. ਡੀ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਹੈ। ਹੈਡਸੈੱਟ ਨੂੰ ਪਾਵਰ ਦੇਣ ਲਈ 2650 ਐੱਮ. ਏ. ਐੱਚ ਦੀ ਨਾਨ-ਰਿਮੂਵੇਬਲ ਬੈਟਰੀ ਹੈ ।ਅਸੂਸ ਨੇ ਪੁਸ਼ਟੀ ਕੀਤੀ ਹੈ ਕਿ ਜੈੱਨਫੋਨ ਲਾਈਵ ਯੂਜ਼ਰ ਨੂੰ ਗੂਗਲ ਡਰਾਇਵ ''ਤੇ ਦੋ ਸਾਲ ਲਈ 100 ਜੀ. ਬੀ ਮੁਫਤ ਸਟੋਰੇਜ ਮਿਲੇਗੀ। ਡਿਊਲ ਸਿਮ ਵਾਲਾ ਇਹ ਡਿਵਾਇਸ ਦੋਨੋ ਸਿਮ ''ਤੇ 4ਜੀ ਐੱਲ.ਟੀ. ਈ ਸਪੋਰਟ ਕਰਦਾ ਹੈ। ਇਸ ਦਾ ਡਾਇਮੇਂਸ਼ਨ  141.2x71.7x7.9 ਮਿਲੀਮੀਟਰ ਅਤੇ ਭਾਰ 120 ਗਰਾਮ ਹੈ। ਇਹ ਫੋਨ ਸ਼ਿਮਰ ਗੋਲਡ, ਰੋਜ਼ ਪਿੰਕ ਅਤੇ ਨੇਵੀ ਬਲੈਕ ਕਲਰ ''ਚ ਮਿਲੇਗਾ।


Related News