Asus Zenfone 5 ਸਮਾਰਟਫੋਨ ਅਗਲੇ ਸਾਲ ਹੋ ਸਕਦਾ ਹੈ ਲਾਂਚ

09/23/2017 12:06:33 PM

ਜਲੰਧਰ-ਹਾਲ 'ਚ Asus ਨੇ ਭਾਰਤ ਸਮੇਤ ਗਲੋਬਲੀ ਜ਼ੈੱਨਫੋਨ 4 ਸੀਰੀਜ਼ ਦੇ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਪਿਛਲੇ ਹਫਤੇ ਹੀ ਜ਼ੈੱਨਫੋਨ 4 ਸੈਲਫੀ ਅਤੇ ਜ਼ੈੱਨਫੋਨ 4 ਸੈਲਫੀ ਪ੍ਰੋ ਭਾਰਤ 'ਚ ਪੇਸ਼ ਕੀਤੇ ਗਏ ਸੀ, ਪਰ ਹੁਣ ਇਹ ਰੂਮਰ ਸਾਹਮਣੇ ਆ ਰਿਹਾ ਹੈ ਕਿ ਜਲਦ ਹੀ Asus ਆਪਣੀ ਅਗਲੀ ਜਨਰੇਸ਼ਨ ਦੇ ਸਮਾਰਟਫੋਨ ਨੂੰ ਲਾਈਨਅਪ ਕਰ ਸਕਦਾ ਹੈ। ਰਿਪੋਰਟ ਅਨੁਸਾਰ Asus ਦੇ ਸੀ. ਈ. ਓ. ਨੇ ਦੱਸਿਆ ਹੈ ਕਿ ਜ਼ੈੱਨਫੋਨ 5 ਸੀਰੀਜ਼ ਨੂੰ ਅਗਲੇ ਸਾਲ ਮਤਲਬ ਕਿ ਮਾਰਚ 2018 ਤੱਕ ਲਾਂਚ ਕੀਤਾ ਜਾ ਸਕਦਾ ਹੈ, ਪਰ ਜੇਕਰ ਇਹ ਖਬਰ ਸੱਚ ਹੈ ਕਿ Asus ਜੈੱਨਫੋਨ 5 ਜਲਦੀ ਹੀ ਪੇਸ਼ ਹੋ ਸਕਦਾ ਹੈ ਤਾਂ ਇਹ ਜੈੱਨਫੋਨ 4 ਨੂੰ ਜਿਆਦਾ ਸਮਾਂ ਨਹੀਂ ਦੇ ਸਕੇਗਾ ਕਿਉਕਿ ਆਸੁਸ Asus ਦੇ ਕੁਝ ਮਾਡਲ ਨਵੰਬਰ 'ਚ ਰੀਲੀਜ਼ ਹੋ ਸਕਦੇ ਹਨ। 

Asus ਜ਼ੈੱਨਫੋਨ 3 ਸਮਾਰਟਫੋਨ ਨੂੰ ਰੂਸ, ਸਪੇਨ, ਇਟਲੀ, ਅਤੇ ਫਰਾਂਸ ਵਰਗੇ ਬਾਜ਼ਾਰਾਂ 'ਚ ਲਈਨਅਪ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ 'ਚ ਪੇਸ਼ ਹੋਇਆ ਜ਼ੈੱਨਫੋਨ 4 ਲਾਈਨਅਪ ਦੇ ਤਹਿਤ ਹੀ ਇਨ੍ਹਾਂ ਬਾਜ਼ਾਰਾਂ 'ਚ ਉਪਲੱਬਧ ਹੋਣ ਦੀ ਉਮੀਦ ਕੀਤੀ ਜਾ ਰਹੀਂ ਹੈ। ਜੇਕਰ ਅਗਸਤ ਮਹੀਨੇ ਦੀ ਗੱਲ ਕਰੀਏ ਤਾਂ Asus ਜ਼ੈੱਨਫੋਨ 4 ਸੀਰੀਜ਼ ਦੇ ਤਹਿਤ  ਇਨ੍ਹਾਂ 6 ਸਮਾਰਟਫੋਨਜ਼ ਜ਼ੈਨਫੋਨ 4 , ਜ਼ੈੱਨਫੋਨ 4 ਪ੍ਰੋ, ਜ਼ੈੱਨਫੋਨ 4 ਮੈਕਸ, ਜ਼ੈੱਨਫੋਨ 4 ਮੈਕਸ ਪ੍ਰੋ, ਜ਼ੈੱਨਫੋਨ 4 ਸੈਲਫੀ ਅਤੇ ਜ਼ੈੱਨਫੋਨ 4 ਸੈਲਫੀ ਪ੍ਰੋ ਦਾ ਖੁਲਾਸਾ ਹੋਇਆ ਸੀ , ਪਰ ਇਹ ਸੈਲਫੀ ਸੈਂਟਰਿਕ ਸਮਾਰਟਫੋਨ ਭਾਰਤ 'ਚ 9,999 ਰੁਪਏ ਕੀਮਤ ਨਾਲ ਸ਼ੁਰੂ ਹੁੰਦੇ ਹਨ, ਪਰ ਦੂਜੇ ਦੇਸ਼ਾਂ 'ਚ ਇਨ੍ਹਾਂ ਸਮਾਰਟਫੋਨਜ਼ ਦੀ ਉਪਲੱਬਧਤਾ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ। ਯੂਰਪ ਵਰਗੇ ਗਲੋਬਲੀ ਬਾਜ਼ਾਰਾਂ 'ਚ ਇਹ ਮਾਡਲ ਨਵੰਬਰ ਦੌਰਾਨ ਪੇਸ਼ ਹੋ ਸਕਦੇ ਹਨ
 


Related News