iPhone X ਨਾਲੋਂ ਕਿਤੇ ਬਿਹਤਰ ਹਨ ਆਸੂਸ ਦੇ ਇਸ ਫੋਨ ਦੇ ਫੀਚਰਸ

03/01/2018 11:33:48 AM

ਜਲੰਧਰ- ਤਾਈਵਾਨ ਦੀ ਕੰਪਿਊਟਰ ਤੇ ਮੋਬਾਇਲ ਨਿਰਮਾਤਾ ਕੰਪਨੀ ਆਸੂਸ ਨੇ ਨਵੇਂ Zenfone 5 ਨੂੰ ਪੇਸ਼ ਕੀਤਾ ਹੈ ਜੋ ਦੇਖਣ 'ਚ ਆਈਫੋਨ X ਦਾ ਵੱਡਾ ਭਰਾ ਲੱਗਦਾ ਹੈ। ਇਸ ਦੇ ਡਿਜ਼ਾਈਨ ਨੂੰ 85 ਤੋਂ 90 ਫੀਸਦੀ ਤਕ ਆਈਫੋਨ X ਵਾਂਗ ਹੀ ਬਣਾਇਆ ਗਿਆ ਹੈ ਪਰ ਇਹ ਕੀਮਤ ਦੇ ਮਾਮਲੇ 'ਚ ਉਸ ਦੇ ਅੱਧ ਤੋਂ ਵੀ ਸਸਤਾ ਹੈ। ਇਸ 'ਚ ਆਈਫੋਨ X ਦੀ 5.8 ਇੰਚ ਸਕ੍ਰੀਨ ਤੋਂ ਵੱਡੀ 6.2 ਇੰਚ ਦੀ 'ਆਲ ਸਕ੍ਰੀਨ' ਦਿੱਤੀ ਗਈ ਹੈ ਜੋ ਬ੍ਰਾਈਟ ਅਤੇ ਨੈਚੁਰਲ ਕਲਰ ਸ਼ੋਅ ਕਰਦੀ ਹੈ। ਸਾਹਮਣੇ ਤੋਂ ਦੇਖਣ 'ਤੇ ਫੋਨ ਦੇ 90 ਫੀਸਦੀ ਹਿੱਸੇ 'ਚ ਸਕ੍ਰੀਨ ਨੂੰ ਦੇਖਿਆ ਜਾ ਸਕਦਾ ਹੈ।

ਸੈੱਟ ਕਰ ਸਕਦੇ ਹੋ ਕਲਰ ਟੈਂਪਰੇਚਰ
ਇਸ ਸਮਾਰਟਫੋਨ 'ਚ ਕਲਰ ਟੈਂਪਰੇਚਰ ਨੂੰ ਸੈੱਟ ਕੀਤਾ ਜਾ ਸਕਦਾ ਹੈ ਭਾਵ ਤੁਸੀਂ ਆਪਣੀਆਂ ਅੱਖਾਂ ਨੂੰ ਠੰਡਕ ਦੇਣ ਲਈ ਇਸ ਦੇ ਕਲਰ ਨੂੰ ਤੇਜ਼ ਜਾਂ ਘੱਟ ਕਰ ਸਕਦੇ ਹੋ।

ਫੋਨ ਵੱਲ ਨਾ ਦੇਖਣ 'ਤੇ ਲਾਕ ਹੋ ਜਾਵੇਗੀ ਸਕ੍ਰੀਨ
ਇਸ ਦੀ ਵਰਤੋਂ ਕਰਦੇ ਸਮੇਂ ਜਦੋਂ ਯੂਜ਼ਰ ਇਸ ਨੂੰ ਆਪਣੇ ਚਿਹਰੇ ਤੋਂ ਦੂਰ ਕਰ ਦੇਵੇਗਾ ਤਾਂ ਇਸ 'ਚ ਦਿੱਤੀ ਗਈ AI (ਭਾਵ ਆਰਟੀਫੀਸ਼ੀਅਲ ਇੰਟੈਲੀਜੈਂਸ) ਸਕ੍ਰੀਨ ਨੂੰ ਆਪਣੇ ਆਪ ਲਾਕ ਕਰ ਦੇਵੇਗੀ।

ਨਵਾਂ ਪਾਵਰ ਬੂਸਟ ਫੀਚਰ
ਆਸੂਸ ਨੇ ਇਸ 'ਚ ਪਹਿਲੀ ਵਾਰ ਪਾਵਰ ਬੂਸਟ ਫੀਚਰ ਦਿੱਤਾ ਹੈ ਜੋ ਫੋਨ ਦੀ ਪ੍ਰਫਾਰਮੈਂਸ ਨੂੰ ਆਟੋਮੈਟਿਕਲੀ ਮੈਨੇਜ ਕਰੇਗਾ ਤੇ ਲੋੜ ਪੈਣ 'ਤੇ ਜਾਂ ਜ਼ਿਆਦਾ ਮੈਮੋਰੀ ਵਾਲੀ ਐਪਸ ਨੂੰ ਓਪਨ ਕਰਨ 'ਤੇ ਹੋਰ ਐਪਸ ਨੂੰ ਬੰਦ ਕਰ ਦੇਵੇਗਾ ਅਤੇ ਪ੍ਰੋਸੈਸਰ ਦੀ ਕਲਾਕ ਸਪੀਡ ਨੂੰ ਵਧਾ ਦੇਵੇਗਾ, ਜਿਸ ਨਾਲ ਯੂਜ਼ਰ ਨੂੰ ਬਿਹਤਰੀਨ ਪ੍ਰਫਾਰਮੈਂਸ ਮਿਲੇਗੀ।

ਸਮਾਰਟਫੋਨ 'ਚ ਮਿਲਣਗੇ Zenimoji
ਐਪਲ ਆਈਫੋਨ ਐਕਸ ਦੇ animoji ਨੂੰ ਟੱਕਰ ਦੇਣ ਲਈ ਆਸੂਸ ਨੇ ਇਸ ਦੇ ਕੈਮਰੇ (12MP) 'ਚ Zenimoji ਫੀਚਰ ਦਿੱਤਾ ਹੈ ਜੋ ਤੁਹਾਡੇ ਚਿਹਰੇ ਨੂੰ ਡਿਟੈਕਟ ਕਰ ਐਨੀਮੇਸ਼ਨ ਦੇ ਐਕਸਪ੍ਰੈਸ਼ਨ 'ਚ ਬਦਲਣ 'ਚ ਮਦਦ ਕਰੇਗਾ।


Related News