Asus ਆਪਣੀ Zenfone 3 ਅਤੇ Zenfone 4 ਸੀਰੀਜ਼ ਨੂੰ ਦੇਵੇਗੀ Android O ਦੀ ਅਪਡੇਟ

08/18/2017 11:40:45 AM

ਜਲੰਧਰ- ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ Asus ਹਰ ਸਾਲ ਆਪਣੇ ਬਹੁਤ ਸਾਰੇ ਸਮਾਰਟਫੋਨਜ਼ ਨੂੰ ਲਾਂਚ ਕਰਦਾ ਹੈ। ਹਾਲਾਂਕਿ ਇਨ੍ਹੇ ਸਮਾਰਟਫੋਨ ਲਾਂਚ ਕਰਨ ਤੋਂ ਬਾਅਦ ਵੀ ਇਨ੍ਹਾਂ ਫੋਨਜ਼ 'ਚ ਸਮੇਂ 'ਤੇ OS ਅਪਡੇਟ ਨਹੀਂ ਮਿਲ ਪਾਉਂਦਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਆਪਣੇ Asus Zenfone ਸੀਰੀਜ਼ ਨੂੰ ਹੀ ਨਹੀਂ ਸਗੋਂ Zenfone 3 ਸੀਰੀਜ਼ ਨੂੰ ਵੀ ਐਂਡ੍ਰਾਇਡ O ਦਾ ਅਪਡੇਟ ਜਾਰੀ ਕਰੇਗੀ।

ਅਸੁਸ Zenfone 4 ਸੀਰੀਜ਼ 'ਚ ਐਂਡ੍ਰਾਇਡ O ਦੇ ਆਉਣ ਤੋਂ ਬਾਅਦ ਇਸ 'ਚ ਕੁਝ ਜ਼ਿਆਦਾ ਬਦਲਾਵ ਨਹੀਂ ਹੋਣ ਵਾਲੇ ਹਨ ਕਿਉਂਕਿ ਫੋਨ ਨੂੰ ZenUI 4.0 ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਤੁਹਾਨੂੰ ਜਲਦ ਹੀ Zenfone 3 ਸੀਰੀਜ਼ 'ਚ ਵੀ ਇਹ ਅਪਡੇਟ ਦੇਖਣ ਨੂੰ ਮਿਲੇਗੀ ਕਿਉਂਕਿ ਇਸ ਸੀਰੀਜ ਨੂੰ ਵੀ ਇੱਕ UI 'ਤੇ ਅਪਗਰੇਡ ਕੀਤਾ ਜਾ ਰਿਹਾ ਹੈ।PunjabKesari

ਅਸੁਸ ਦਾ ਕਹਿਣਾ ਹੈ ਕਿ ZenUI 4.0 ਰਾਹੀਂ ਫੋਨ ਨੂੰ ਇਕ ਇਕ ਵਧੀਆ ਸਪੀਡ ਬੂਸਟ ਮਿਲਦੀ ਹੈ। ਇਸ ਤੋਂ ਇਲਾਵਾ ਇਹ ਫ਼ੋਨ ਤੋਂ ਬਲਾਟਵੇਅਰ ਨੂੰ ਵੀ ਰੀਮੂਵ ਕਰ ਸਕਦਾ ਹੈ। ਇਸ ਦੇ ਤੁਹਾਡੇ ਫੋਨ 'ਚ ਹੋਣ ਤੋਂ ਤੁਹਾਨੂੰ ਸੁਰੱਖਿਆ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਣ ਵਾਲੀ ਹੈ। ਹੁਣ ਕੰਪਨੀ ਦੇ ਪੁਰਾਣੇ ਫੋਨਜ਼ ਨੂੰ ਵੀ ਇਕ ਨਵੀਂ ਦਿਸ਼ਾ ਮਿਲੇਗੀ। ਹਾਲਾਂਕਿ ਇੱਥੇ ਇਕ ਬਹੁਤ ਸਵਾਲ ਇਹ ਹੈ ਕਿ ਅਖੀਰ ਕਦੋਂ ਤੱਕ ਇਹ ਅਪਡੇਟ ਇਸ ਫੋਨਜ਼ 'ਚ ਆਉਣ ਵਾਲਾ ਹੈ। ਤਾਂ ਹੋ ਸਕਦਾ ਹੈ ਕਿ ਇਸ ਅਪਡੇਟ ਨੂੰ ਹੁਣੇ ਵੀ ਆਉਣ 'ਚ ਕਾਫ਼ੀ ਸਮਾਂ ਲੱਗ ਜਾਵੇ। ਅਜਿਹਾ ਕਿਹਾ ਜਾ ਰਿਹਾ ਹੈ ਕਿ 2018 ਦੇ ਦੂਜੀ ਤਿਮਾਹੀ 'ਚ ਇਹ ਅਪਡੇਟ ਤੁਹਾਡੇ ਸਾਹਮਣੇ ਆ ਹੀ ਜਾਵੇਗਾ।


Related News