ਆਸੂਸ ਨੇ ਲਾਂਚ ਕੀਤੀ ਜੇਨਬੁੱਕ 3, ਮੈਕਬੁੱਕ ਨੂੰ ਦੇਵੇਗੀ ਟੱਕਰ

Monday, Jun 06, 2016 - 11:10 AM (IST)

ਆਸੂਸ ਨੇ ਲਾਂਚ ਕੀਤੀ ਜੇਨਬੁੱਕ 3, ਮੈਕਬੁੱਕ ਨੂੰ ਦੇਵੇਗੀ ਟੱਕਰ

ਜਲੰਧਰ : ਆਸੂਸ ਨੇ ਨਵੇਂ ਅਲਟ੍ਰਾ ਪੋਰਟੇਬਲ ਜੇਨਬੁਕ 3 ਨੂੰ ਪੇਸ਼ ਕੀਤਾ ਹੈ। ਤਾਇਪੇ (ਤਾਈਵਾਨ) ਵਿਚ ਹੋਏ ਕੰਪਿਊਟੈਕਸ ਇਵੈਂਟ ਵਿਚ ਇਸ ਨੂੰ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿਵੇਂ ਉਨ੍ਹਾਂ ਦਾ ਨਵਾਂ ਲੈਪਟਾਪ ਐਪਲ ਮੈਕਬੁੱਕ ਅਤੇ ਮੈਕਬੁੱਕ ਏਅਰ ਤੋਂ ਪਤਲਾ, ਹਲਕਾ ਅਤੇ ਪਾਵਰਫੁੱਲ ਹੈ।

 

ਐਲੂਮੀਨੀਅਮ ਬਾਡੀ ਵਾਲੇ ਇਸ ਲੈਪਟਾਪ ਵਿਚ 12.5 ਇੰਚ ਦੀ ਸਕ੍ਰੀਨ ਲੱਗੀ ਹੈ ਅਤੇ ਜੇਨਬੁੱਕ 3 ਦੇ ਸ਼ੁਰੂਆਤੀ ਵੇਰੀਅੰਟ ਦੀ ਕੀਮਤ 999 ਡਾਲਰ (ਲੱਗਭਗ 67,000 ਰੁਪਏ) ਹੋਵੇਗੀ। ਇਸ ਦੇ ਸ਼ੁਰੂਆਤੀ ਵੇਰੀਅੰਟ ਵਿਚ ਇੰਟੇਲ ਕੋਰ ਆਈ5 ਪ੍ਰੋਸੈਸਰ, 4 ਜੀ. ਬੀ. ਰੈਮ ਅਤੇ 256 ਜੀ. ਬੀ. ਦੀ ਆਨਬੋਰਡ ਸਟੋਰੇਜ ਦਿੱਤੀ ਗਈ ਹੈ। ਇਸ ਕੀਮਤ ਉੱਤੇ ਇਹ ਸਾਰੇ ਫੀਚਰਜ਼ ਡੈਲ ਐਕਸ. ਪੀ. ਐੱਸ. 13, ਰੇਜ਼ਰ ਬਲੇਡ ਸਟੀਲਥ ਅਤੇ ਦੋ ਹੋਰ ਮੈਕਬੁਕ ਵਿਚ ਦੇਖਣ ਨੂੰ ਮਿਲਦੇ ਹਨ । ਜੇਨਬੁਕ 3 ਦੇ ਟਾਪ ਵੇਰੀਅੰਟ ਦੀ ਕੀਮਤ 1,999 ਡਾਲਰ ਹੋਵੇਗੀ ਅਤੇ ਇਸ ਵਿਚ ਇੰਟੇਲ ਕੋਰ ਆਈ7 ਪ੍ਰੋਸੈਸਰ ਅਤੇ 1ਟੀ. ਬੀ. ਤੱਕ ਦੀ ਐੱਸ. ਐੱਸ. ਡੀ. ਦੇ ਨਾਲ 16 ਜੀ. ਬੀ. ਦੀ ਜ਼ਬਰਦਸਤ ਰੈਮ ਕੰਮ ਕਰੇਗੀ ।

 

ਆਸੂਸ ਦਾ ਇਹ ਡਿਵਾਈਸ ਚਮਕਦਾਰ ਡਿਜ਼ਾਈਨ ਵਾਲਾ ਡਿਵਾਈਸ ਹੈ ਅਤੇ ਜੇਕਰ ਤੁਸੀਂ ਉਨ੍ਹਾਂ ਲੋਕਾਂ ਵਿਚੋਂ ਹੋ ਜੋ ਜ਼ਿਆਦਾ ਚਮਕਣ ਵਾਲੇ ਡਿਵਾਈਸ ਪਸੰਦ ਨਹੀਂ ਕਰਦੇ ਤਾਂ ਇਹ ਤੁਹਾਡੇ ਲਈ ਨਹੀਂ ਹੈ । ਹਾਲਾਂਕਿ ਇੰਨਾ ਜ਼ਰੂਰ ਹੈ ਕਿ ਪਹਿਲੀ ਨਜ਼ਰ ਵਿਚ ਦੇਖਣ ''ਤੇ ਜੇਨਬੁੱਕ 3 ਦਾ ਚਮਕਦਾਰ ਡਿਜ਼ਾਈਨ ਜ਼ਰੂਰ ਪਸੰਦ ਆਉਂਦਾ ਹੈ, ਖਾਸ ਤੌਰ ਉੱਤੇ ਗੋਲਡ ਵੇਰੀਅੰਟ ।

 

ਇਸ ਲੈਪਟਾਪ ਨੂੰ ਹਲਕਾ ਅਤੇ ਪੋਰਟੇਬਲ ਬਣਾਇਆ ਗਿਆ ਹੈ ਤਾਂ ਕਿ ਇਸ ਨੂੰ ਨਾਲ ਲੈ ਕੇ ਚਲਦੇ ਸਮੇਂ ਪ੍ਰੇਸ਼ਾਨੀ ਨਾ ਹੋਵੇ । ਹਾਲਾਂਕਿ ਇਸ ਵਿਚ ਵੀ ਮੈਕਬੁੱਕ ਦੀ ਤਰ੍ਹਾਂ ਸਿਰਫ ਇਕ ਯੂ. ਐੱਸ. ਬੀ.  ਟਾਈਪ - ਸੀ ਪੋਰਟ ਦਿੱਤਾ ਗਿਆ ਹੈ, ਜੋ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਸੀਨੈੱਟ ਦੀ ਰਿਪੋਰਟ ਦੇ ਮੁਤਾਬਕ ਇਸ ਵਿਚ ਇਕ ਹੋਰ ਸਮੱਸਿਆ ਦੇ ਬਾਰੇ ਵਿਚ ਦੱਸਿਆ ਗਿਆ ਹੈ ਅਤੇ ਉਹ ਹੈ ਇਸ ਦਾ ਕੀ-ਬੋਰਡ। ਸੀਨੈੱਟ ਦੇ ਰਿਪੋਰਟਰ ਨੇ ਜੇਨਬੁਕ 3 ਲੈਪਟਾਪ ਦੇ 3 ਯੂਨਿਟਸ ਨੂੰ ਟੈਸਟ ਕੀਤਾ ਅਤੇ 2 ਯੂਨਿਟਸ ਵਿਚ ਬਟਨ ਦਬਾਉਣ ''ਤੇ ਸਮੱਸਿਆ ਪਾਈ ਗਈ। ਜੇਕਰ ਰਿਟੇਲ ਯੂਨਿਟਸ ਵਿਚ ਵੀ ਅਜਿਹੀ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਇਹ ਇਸ ਲੈਪਟਾਪ ਦੀ ਵਿੱਕਰੀ ਉੱਤੇ ਨਾਕਾਰਾਤਮਕ ਪ੍ਰਭਾਵ ਪਾ ਸਕਦੀ ਹੈ । ਫਿਲਹਾਲ ਕੰਪਨੀ ਨੇ ਜੇਨਬੁਕ 3 ਦੀ ਉਪਲੱਬਧਤਾ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ।

ਫੀਚਰਸ ਦੇ ਹਿਸਾਬ ਨਾਲ ਵੇਖਦੇ ਹਾਂ ਆਸੂਸ ਜੇਨਬੁੱਕ 3 ਅਤੇ ਐਪਲ ਮੈਕਬੁੱਕ 2016 ਵਿਚੋਂ ਕਿਸ ''ਚ ਹੈ ਜ਼ਿਆਦਾ ਦਮ

 

ਆਸੂਸ ਜੇਨਬੁਕ 3                                                                           ਐਪਲ ਮੈਕਬੁਕ 2016

ਕੀਮਤ - $999 / $1,499/ $1,999                                    $1,299/ $1,599

ਡਿਸਪਲੇ  - 12. 5 ਇੰਚ ਐੱਲ. ਈ. ਡੀ. ਬੈਕਲਿਟ ਐੱਲ. ਸੀ. ਡੀ.             12 ਇੰਚ ਐੱਲ. ਸੀ. ਡੀ. ਬੈਕਲਿਟ ਐੱਲ. ਸੀ. ਡੀ. ਦੇ ਨਾਲ ਆਈ. ਪੀ. ਐੱਸ.

ਡਿਸਪਲੇ ਰੈਜ਼ੋਲਿਊਸ਼ਨ - 1,920*1,080                                     2,304*1,440

ਮੋਟਾਈ  - 11.9 ਐੱਮ. ਐੱਮ.                                                         13.1 ਐੱਮ. ਐੱਮ.

ਭਾਰ  - 910 ਗ੍ਰਾਮ                                                                        920 ਗ੍ਰਾਮ

ਓ. ਐੱਸ.  - ਵਿੰਡੋਜ਼ 10                                                           ਓ. ਐੱਸ. ਐਕਸ ਈ. ਐੱਲ. ਕਪਿਟਨ

ਪ੍ਰੋਸੈਸਰ - ਇੰਟੇਲ ਕੋਰ ਆਈ5 6200ਯੂ ਅਤੇ                         ਇੰਟੇਲ ਕੋਰ ਐੱਮ3 (1.1 ਗੀਗਾਹਰਟਜ਼) ਅਤੇ  ਕੋਰ

 ਕੋਰ ਆਈ7 6500ਯੂ                                                              ਐੱਮ5 (1.2 ਗੀਗਾਹਰਟਜ਼ )

ਮੈਮਰੀ  - 4 ਜੀ. ਬੀ./16 ਜੀ. ਬੀ.                                                     8 ਜੀ. ਬੀ. 

ਗ੍ਰਾਫਿਕਸ -ਇੰਟੇਲ ਐੱਚ. ਡੀ. ਗ੍ਰਾਫਿਕਸ 520                            ਇੰਟੇਲ ਐੱਸ. ਡੀ. ਗ੍ਰਾਫਿਕਸ 512

ਸਟੋਰੇਜ  -256 ਜੀ. ਬੀ./512 ਜੀ. ਬੀ./1ਟੀ. ਬੀ. ਐੱਸ. ਐੱਸ. ਡੀ.     256 ਜੀ. ਬੀ./  512ਜੀ. ਬੀ. ਐੱਸ . ਐੱਸ . ਡੀ. 

ਪੋਰਟਸ  - ਯੂ. ਐੱਸ. ਬੀ.- ਸੀ                                                           ਯੂ. ਐੱਸ. ਬੀ.-ਸੀ

ਵਾਈ ਫਾਈ -ਵਾਈ-ਫਾਈ ਦੇ ਨਾਲ 802. 11ਏ. ਸੀ.                                  802.11 ਏ. ਸੀ.

ਬੈਟਰੀ  - 40W8r  41.                                                                    4 W8r


Related News