Asus ਨੇ ਭਾਰਤ ’ਚ ਲਾਂਚ ਕੀਤੇ ਨਵੇਂ ਲੈਪਟਾਪ, ਜਾਣੋ ਕੀਮਤ ਤੇ ਖੂਬੀਆਂ
Friday, Jun 14, 2019 - 10:37 AM (IST)
ਗੈਜੇਟ ਡੈਸਕ– ਭਾਰਤ ’ਚ FX505DT ਅਤੇ FX705DT TUF ਗੇਮਿੰਗ ਲੈਪਟਾਪ ਪੇਸ਼ ਕਰਨ ਦੇ ਇਕ ਹਫਤੇ ਬਾਅਦ ਅਸੁਸ ਨੇ ਹੁਣ VivoBook 14 ਅਤੇ VivoBook 15 ਲੈਪਟਾਪ ਲਾਂਚ ਕਰਨ ਦਾ ਐਲਾਨ ਕੀਤਾ ਹੈ। ਨਵੇਂ ਨੋਟਬੁੱਕ ਪਤਲੇ-ਬੇਜ਼ਲ ਡਿਸਪਲੇਅ ਅਤੇ NVIDIA GeForce ਗ੍ਰਾਫਿਕਸ ਦੇ ਨਾਲ ਫਲਿਪਕਾਰਟ ’ਤੇ 33,990 ਰੁਪਏ ਦੀ ਸ਼ੁਰੂਆਤੀ ਕੀਮਤ ’ਚ ਵਿਕਣਗੇ।
ਇਨ੍ਹਾਂ ਨਵੇਂ ਲੈਪਟਾਪਸ ਨੂੰ Asus VivoBook 14 (X412) ਅਤੇ Asus VivoBook 15 (X512) ਦਾ ਨਾਂ ਦਿੱਤਾ ਗਿਆ ਹੈ। ਇਨ੍ਹਾਂ ਨੂੰ 8th ਜਨਰੇਸ਼ਨ ਇੰਟੈੱਲ ਕੋਰ i7 ਪ੍ਰੋਸੈਸਰ ਅਤੇ NVIDIA GeForce MX250 ਗ੍ਰਾਫਿਕਸ ਨਾਲ ਲੈਸ ਕੀਤਾ ਗਿਆ ਹੈ। ਇਨ੍ਹਾਂ ਲੈਪਟਾਪਸ ਨੂੰ 512GB SSD, 1TB HDD ਤਕ ਸਟੋਰੇਜ ਅਤੇ 16GB DDR4 ਤਕ ਰੈਮ ਦੇ ਨਾਲ ਕਸਟਮਾਈਜ਼ ਕੀਤਾ ਜਾ ਸਕਦਾ ਹੈ।
ਕਨੈਕਟੀਵਿਟੀ ਲਈ ਇਸ ਵਿਚ USB 3.1 Gen 1 ਟਾਈਪ-ਸੀ, USB 3.1 Gen 1 ਟਾਈਪ-ਏ, USB 2.0 ਟਾਈਪ-ਏ, 3.5mm ਆਡੀਓ ਜੈੱਕ, ਮਾਈਕ੍ਰੋ-ਐੱਸ.ਡੀ. ਕਾਰਡ ਰੀਡਰ, HDMI 1.4, ਵਾਈ-ਫਾਈ 5 ਅਤੇ ਬਲੂਟੁੱਥ 4.2 ਸ਼ਾਮਲ ਹਨ।
ਇਹ ਨਵੇਂ ਲੈਪਟਾਪਸ HD ਵੈੱਬਕੈਮ, ਫਿੰਗਰਪ੍ਰਿੰਟ ਰੀਡਰ ਅਤੇ 2-ਲੈੱਸ 37 ਵਾਟ-ਘੰਟੇ ਦੀ ਲਿਥੀਅਮ-ਪਾਲੀਮਰ ਬੈਟਰੀ ਦੇ ਨਾਲ ਆਉਂਦੇ ਹਨ। ਇਸ ਵਿਚ ਡਿਊਲ ਸਟੀਰੀਓ ਸਪੀਕਰ ਹਨ ਜੋ ASUS SonicMaster ਤਕਨੀਕ ਦੇ ਨਾਲ ਆਉਂਦੇ ਹਨ।
ਵੀਵੋਬੁੱਕ 14 ਅਤੇ ਵੀਵੋਬੁੱਕ 15 ਚਾਰ ਕਲਰ ਆਪਸ਼ੰਸ- ਟ੍ਰਾਂਸਪੇਰੈਂਟ ਸਿਲਵਰ, ਸਲੇਟ ਗ੍ਰੇਅ, ਪੀਕਾਕ ਬਲਿਊ ਅਤੇ ਕੋਰਲ ਕਲਰ ਦੇ ਨਾਲ ਉਪਲੱਬਧ ਹੋਣਗੇ। ਅਸੁਸ ਵੀਵੋਬੁੱਕ 14 ਫਲਿਪਕਾਰਟ ’ਤੇ 33,990 ਰੁਪਏ ਦੀ ਸ਼ੁਰੂਆਤੀਕੀਮਤ ਦੇ ਨਾਲ ਵਿਕੇ
