Asus ਨੇ ਭਾਰਤ 'ਚ ਲਾਂਚ ਕੀਤੇ ਦੋ ਗੇਮਿੰਗ ਲੈਪਟਾਪ, ਜਾਣੋ ਕੀਮਤ ਤੇ ਖਾਸੀਅਤ

05/07/2018 3:56:29 PM

ਜਲੰਧਰ— ਅਸੁਸ ਨੇ ਰਿਪਬਲਿਕ ਆਫ ਗੇਮ (ROG) ਸੀਰੀਜ਼ ਤਹਿਤ ਦੋ ਨਵੇਂ ਗੇਮਿੰਗ ਲੈਪਟਾਪ ਭਾਰਤ 'ਚ ਲਾਂਚ ਕੀਤੇ ਹਨ। ਇਨ੍ਹਾਂ 'ਚੋਂ ਇਕ ਲੈਪਟਾਪ ਦਾ ਨਾਂ ROG G703 ਹੈ ਅਤੇ ਦੂਜੇ ਦਾ ਨਾਂ TUF ਗੇਮਿੰਗ FX504 ਹੈ। ROG G703 ਲੈਪਟਾਪ ਦੀ ਕੀਮਤ 4,99,990 ਰੁਪਏ ਹੈ ਅਤੇ ਇਹ ਜੂਨ ਮਹੀਨੇ ਦੇ ਪਹਿਲੇ ਹਫਤੇ ਤੋਂ LFR ਸਟੋਰਾਂ ਅਤੇ ਆਨਲਾਈਨ ਸਟੋਰਾਂ ਰਾਹੀਂ ਵਿਕਰੀ ਲਈ ਉਪਲੱਬਧ ਹੋਵੇਗਾ। ਉਥੇ ਹੀ TUF ਗੇਮਿੰਗ FX504 ਦੀ ਕੀਮਤ ਕੋਰ ਆਈ5 ਦੇ ਨਾਲ 69,990 ਰੁਪਏ ਹੈ ਜਦ ਕਿ ਇਸ ਦੇ ਕੋਰ ਆਈ7 ਵੇਰੀਐਂਟ ਦੀ ਕੀਮਤ 89, 990 ਰੁਪਏ ਹੈ। 

TUF ਗੇਮਿੰਗ FX504
ਇਸ ਗੇਮਿੰਗ ਲੈਪਟਾਪ 'ਚ 15.6-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ ਹੈ। ਡਿਸਪਲੇਅ ਦਾ ਰਿਫ੍ਰੈਸ਼ ਰੇਟ 120Hz ਅਤੇ 3ms ਗ੍ਰੇ-ਟੂ-ਗ੍ਰੇ (GTG) ਰਿਸਪਾਂਸ ਟਾਈਮ ਹੈ। ਨਾਲ ਹੀ ਇਹ 130 ਫੀਸਦੀ sRGB ਕਲਰ garmut ਅਤੇ ਵਾਈਡ-ਵਿਊਇੰਗ ਐਂਗਲ ਖੂਬੀ ਦੇ ਨਾਲ ਹੈ। ਇਸ ਲੈਪਟਾਪ ਦੀ ਵੱਡੀਆਂ ਖੂਬੀਆਂ 'ਚੋਂ ਇਕ ਇਸ ਦਾ ਫਾਸਟ 120Hz ਰਿਫ੍ਰੈਸ਼ ਰੇਟ ਹੈ ਜਿਸ ਨਾਲ ਗੇਮ ਖੇਡਣ ਵਾਲੇ ਯੂਜ਼ਰਸ ਨੂੰ ਬਿਨਾਂ ਰੁਕੇ ਗੇਮਿੰਗ ਵਿਜ਼ੁਅਲ ਦਾ ਐਕਸਪੀਰੀਅੰਸ ਮਿਲਦਾ ਹੈ। 
ਇਹ ਲੈਪਟਾਪ ਲੇਟੈਸਟ 8th ਜਨਰੇਸ਼ਨ ਇੰਟੈਲ ਕੋਰ ਆਈ7 ਪ੍ਰੋਸੈਸਰ 'ਤੇ ਚੱਲਦਾ ਹੈ। ਇਸ ਵਿਚ ਗ੍ਰਾਫਿਕਸ ਲਈ NVIDIA GeForce GTX 1050 Ti ਗ੍ਰਾਫਿਕਸ ਕਾਰਡ ਹੈ ਜੋ ਮਾਈਕ੍ਰੋਸਾਫਟ ਡਾਇਰੈਕਟ X 12 ਸਪੋਰਟ ਦੇ ਨਾਲ ਹੈ। ਇਸ ਗੇਮਿੰਗ ਲੈਪਟਾਪ 'ਚ 8ਜੀ.ਬੀ. ਰੈਮ ਅਤੇ 128ਜੀ.ਬੀ. PCIe SSD ਸਟੋਰੇਜ ਹੈ। ਅਸੁਸ ਦੇ ਇਸ ਲੈਪਟਾਪ 'ਚ HyperCool ਟੈਕਨਾਲੋਜੀ ਹੈ ਜੋ ਇਸ ਨੂੰ ਗੇਮ ਖੇਡਣ ਦੌਰਾਨ ਗਰਮ ਹੋਣ ਤੋਂ ਰੋਕਦੀ ਹੈ। ਇਸ ਤੋਂ ਇਲਾਵਾ ਇਸ ਵਿਚ ਐਂਟੀ-ਡਸਟ ਕੂਲਿੰਗ (ADC) ਸਿਸਟਮ ਫੈਨ ਓਵਰਬੂਸਟ ਦੇ ਨਾਲ ਹੈ ਜੋ ਲੈਪਟਾਪ ਨੂੰ ਡਸਟ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਂਦੀ ਹੈ। 
TUF ਗੇਮਿੰਗ FX504 'ਚ ਡੈਸਕਟਾਪ-ਸਟਾਈਲ ਗੇਮਿੰਗ ਕੀ-ਬੋਰਡ ਹੈ ਜਿਸ ਨੂੰ ਬਿਹਤਰ ਗੇਮਿੰਗ ਐਕਸਪੀਰੀਅੰਸ ਲਈ ਆਪਟੀਮਾਈਜ਼ਡ ਕੀਤਾ ਗਿਆ ਹੈ। ਇਸ ਵਿਚ 1.8mm ਸਮੂਦ ਕੀ-ਸਟ੍ਰੋਕ ਦੇ ਨਾਲ ਬੈਕਲਿਟ ਕੀਜ਼ ਅਤੇ ਹਾਈਲਾਈਟ ਕੀਤੇ ਗਏ WSAD ਕੀਜ਼ ਦੀ ਸੁਵਿਧਾ ਮਿਲਦੀ ਹੈ। 

PunjabKesari

ROG G703
ਇਹ ਇਕ ਪਾਵਰਫੁੱਲ ਗੇਮਿੰਗ ਲੈਪਟਾਪ ਹੈ। ਅਸੁਸ ਦਾ ਇਹ ਲੈਪਟਾਪ ਲੇਟੈਸਟ i9-8950HK ਪ੍ਰੋਸੈਸਰ 'ਤੇ ਚੱਲਦਾ ਹੈ ਜਿਸ ਦੀ ਸਪੀਡ 4.8GHz ਤਕ ਹੈ। ਗ੍ਰਾਫਿਕਸ ਲਈ ਇਸ ਲੈਪਟਾਪ 'ਚ ਕੰਪਨੀ ਨੇ NVIDIA GeForce GTX 1080 ਗ੍ਰਾਫਿਕਸ ਕਾਰਡ ਦਿੱਤਾ ਹੈ। ਇਸ ਦੇ ਨਾਲ ਹੀ ਇਸ ਵਿਚ 8GB GDDR5X VRAM ਹੈ। ਸਟੋਰੇਜ ਦੀ ਗੱਲ ਕਰੀਏ ਤਾਂ ਇਸ ਵਿਚ 64ਜੀ.ਬੀ. ਤਕ ਸਟੋਰੇਜ ਅਤੇ 2ਟੀ.ਬੀ. ਤਕ SATA HDD ਇੰਟਰਨਲ ਸਟੋਰੇਜ ਹੈ। 
ROG G703 'ਚ 17.3-ਇੰਚ ਦੀ ਫੁੱਲ-ਐੱਚ.ਡੀ. ਆਈ.ਪੀ.ਐੱਸ. ਡਿਸਪਲੇਅ ਹੈ ਜੋ 144Hz ਹਾਈ ਰਿਫ੍ਰੈਸ਼ ਰੇਟ 3ms GTG ਰਿਸਪਾਂਸ ਟਾਈਮ ਦੇ ਨਾਲ ਹੈ। ਇਹ ਲੈਪਟਾਪ ਬਿਨਾਂ ਕਿਸੇ ਵਿਜ਼ੁਅਲ ਜਾਂ ਫਰੇਮ ਰੇਟ 'ਚ ਕਮੀ ਦੇ ਲੇਟੈਸਟ ਹੈਵੀ ਗੇਮਜ਼ ਨੂੰ ਅਲਟਰਾ ਗ੍ਰਾਫਿਕਸ ਸੈਟਿੰਗਸ 'ਤੇ ਹੈਂਡਲ ਕਰ ਸਕਦਾ ਹੈ। ਡਿਸਪਲੇਅ 'ਚ ਰਿਫਲੈਕਸ਼ਨ ਤੋਂ ਛੁਟਕਾਰਾ ਪਾਉਣ ਲਈ ਐਂਟੀ-ਗਲੇਅਰ ਕੋਟਿੰਗ ਫੀਚਰ ਵੀ ਸ਼ਾਮਲ ਹੈ। 
ਕੁਨੈਕਟੀਵਿਟੀ ਲਈ ਇਸ ਲੈਪਟਾਪ 'ਚ ਬਲੂਟੁੱਥ ਵੀ4.2, ਵਾਈ-ਫਾਈ 802.11 ਏਸੀ, ਦੋ ਹੈੱਡਫੋਨ ਜੈੱਕ, ਇਕ ਐੱਸ.ਡੀ. ਕਾਰਡ ਰੀਡਰ, ਇਕ ਮਿੰਨੀ ਡਿਸਪਲੇਅ ਪੋਰਟ, ਚਾਰ ਟਾਈਪ A USB3.1 GEN2, ਇਕ RJ45 LAN, ਇਕ HDMI ਅਤੇ ਇਕ ਟਾਈਪ-ਸੀ C USB3.1 (GEN2) ਠੰਡਰਬੋਲਟ ਸ਼ਾਮਲ ਹੈ।


Related News