ਵਾਇਸ ਕੰਟਰੋਲ ਦੇ ਜ਼ਰੀਏ ਘਰ ''ਚ ਤੁਹਾਡਾ ਸਹਾਇਕ ਬਣੇਗਾ ਆਸੂਸ ਦਾ ਇਹ ਰੋਬੋਟ

Tuesday, May 31, 2016 - 12:48 PM (IST)

ਵਾਇਸ ਕੰਟਰੋਲ ਦੇ ਜ਼ਰੀਏ ਘਰ ''ਚ ਤੁਹਾਡਾ ਸਹਾਇਕ ਬਣੇਗਾ ਆਸੂਸ ਦਾ ਇਹ ਰੋਬੋਟ

ਜਲੰਧਰ : ਆਸੂਸ ਨੇ ਪ੍ਰੀ-ਕੰਪਿਊਟੈਕਸ 2016 Zenvolution ਈਵੈਂਟ (ਜੈਨਫੋਨ 3 ਸੀਰੀਜ ਅਤੇ ਲੈਪਟਾਪ ਅਤੇ ਹਾਈ-ਬਰਿਡ ਲਾਇਅਪ ਲਈ ਰੱਖਿਆ ਗਿਆ ਈਵੈਂਟ) ''ਚ ਪਹਿਲਾਂ ਹਾਊਸ-ਹੋਲਡ ਰੋਬੋਟ ਜ਼ੈਨਬੋ (Zenbo) ਨੂੰ ਪੇਸ਼ ਕੀਤਾ ਹੈ। 

 
ਤਾਈਵਾਨੀ ਕਸਟਮਰ ਇਲੈਕਟ੍ਰਾਨਿਕਸ ਜਾਇੰਟ ਮੁਤਾਬਕ ਆਸੂਸ ਜ਼ੈਨਬੋ ਇਕ ਅਸਿਸਟੈਂਟ, ਇੰਟਰਟੇਨਮੈਂਟ ਅਤੇ ਪਰਿਵਾਰਾਂ ਲਈ ਭਾਈਚਾਰੇ ਵਰਗੀਆਂ ਸਹੁਲਅਤਾਂ ਪ੍ਰਦਾਨ ਕਰੇਗਾ । ਕੰਪਨੀ ਦਾ ਕਹਿਣਾ ਹੈ ਕਿ ਇਹ ਰੋਬੋਟ ਆਪਣੇ ਤੁਸੀਂ ਇੱਧਰ ਤੋਂ ਉੱਧਰ ਜਾ ਸਕਦਾ ਹੈ ਅਤੇ ਬੋਲੀ ਗਈ ਗੱਲ ਨੂੰ ਸੱਮਝ ਸਕਦਾ ਹੈ। ਘਰ ਦੇ ਵੱਡੇ ਮੈਬਰਾਂ ਲਈ ਜ਼ੈਨਬੋ ''ਚ ਵਿਸ਼ੇਸ਼ ਕਾਰਜਸ਼ਮਤਾ ਜਿਸ ਨਾਲ ਇਹ ਉਨ੍ਹਾਂ ਨੂੰ ਹੈਲਥ ਬਾਰੇ ''ਚ ਜਾਣਕਾਰੀ ਦਵੇਗਾ ਅਤੇ ਡਿਜ਼ੀਟਲ ਵਰਲਡ ਨਾਲ ਕਨੈੱਕਟ ਰੱਖੇਗਾ। ਇਸ ਦੇ ਇਲਾਵਾ ਕਿਸੇ ਖਾਸ ਜਾਣਕਾਰੀ ਨੂੰ ਦਸਣ ਲਈ ਰਿਮਾਇੰਡ ਵੀ ਕਰਵਾਏਗਾ ਜਿਵੇਂ ਡਾਕਟਰ ਦੀ ਅਪਾਇੰਟਮੈਂਟਸ, ਮੈਡੀਕੇਸ਼ਨ ਆਦਿ।
 
 
ਇਸ ਸਭ ਤੋਂ ਇਲਾਵਾ ਜ਼ੈਨਬੋ ਵੀਡੀਓ ਕਾਲ, ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ, ਸ਼ਾਪਿੰਗ ਸਾਇਟਸ ਅਤੇ ਵੀਡੀਓ ਅਤੇ ਟੀ. ਵੀ ਸਟਰੀਮਿੰਗ ਦੀ ਸਹੂਲਤ ਵੀ ਦਵੇਗਾ ਅਤੇ ਇਨਾਂ ਸਭ ਕੰਮਾਂ ਨੂੰ ਸਿਰਫ ਵਾਇਸ ਕਮਾਂਡ ਦੀ ਮਦਦ ਨਾਲ ਕੰਟਰੋਲ ਕੀਤਾ ਜਾ ਸਕੇਗਾ। ਇਹ ਰੋਬੋਟ ਬੱਚਿਆਂ ਨੂੰ ਕਹਾਣੀਆਂ ਵਿਦਿਅਕ ਗੇਮਸ ਖਿਡਾਉਣ ਲਈ ਕਹੇਗਾ।

Related News