ਅਸੂਸ ਨੇ ਕੀਤਾ ਜ਼ੈੱਨਫੋਨ V ਸਮਾਰਟਫੋਨ ਦੀ ਕੀਮਤ ਦਾ ਐਲਾਨ

09/29/2017 3:40:59 PM

ਜਲੰਧਰ- ਅਸੂਸ ਨੇ ਕੁਝ ਸਮੇਂ ਪਹਿਲਾਂ ਇਕ ਨਵਾਂ ਸਮਾਰਟਫੋਨ ਜ਼ੈੱਨਫੋਨ ਵੀ ਦੇ ਨਾਂ ਤੋਂ ਲਾਂਚ ਕੀਤਾ ਸੀ। ਇਹ ਸਮਾਰਟਫੋਨ ਵਿਕਰੀ ਲਈ ਐਕਸਕਲੂਜ਼ਿਵਲੀ ਰੂਪ ਤੋਂ ਵੇਰਿਜਾਨ ਦੇ ਮਾਧਿਅਮ ਰਾਹੀਂ ਉਪਲੱਬਧ ਹੋਣਾ ਸੀ ਪਰ ਕੰਪਨੀ ਨੇ ਉਸ ਸਮੇਂ ਤੱਕ ਇਸ ਦੀ ਕੀਮਤ ਬਾਰੇ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਜਿਸ ਤੋਂ ਬਾਅਦ ਕੰਪਨੀ ਨੇ ਹੁਣ ਇਸ ਦੀ ਕੀਮਤ ਦਾ ਐਲਾਨ ਕਰ ਦਿੱਤਾ ਹੈ ਅਤੇ ਇਹ 384 ਡਾਲਰ ਦੇ ਲਗਭਗ 25,000 ਰੁਪਏ ਦੀ ਕੀਮਤ ਨਾਲ ਲਾਂਚ ਹੋਵੇਗਾ। ਇਹ ਲੇਟੈਸਟ ਸਮਾਰਟਫੋਨ ਸੈਫਾਇਰ ਬਲੈਕ ਕਲਰ ਆਪਸ਼ਨ ਨਾਲ ਉਪਲੱਬਧ ਹੋਵੇਗਾ ਅਤੇ ਇਸ ਦੇ ਬੈਕ 'ਤੇ ਗਲਾਸ ਡਿਜਾਈਨ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ ਜੇਨਮੋਸ਼ਨ ਦਿੱਤਾ ਗਿਆ ਹੈ, ਜਿਸ ਨਾਲ ਯੂਜ਼ਰਸ ਸਮਾਰਟਫੋਨ ਨੂੰ ਸਿਰਫ ਜੈਸਰਸ ਦੇ ਉਪਯੋਗ ਤੋਂ ਹੀ ਇਸਤੇਮਾਲ ਕਰ ਸਕਦੇ ਹਨ। ਡਬਲ ਟੈਪ ਤੋਂ ਸਕਰੀਨ ਨੂੰ ਚਾਲੂ ਕਰਨਾ ਅਤੇ ਸਮਾਰਟਫੋਨ ਨੂੰ ਲਾਕ ਕੀਤਾ ਜਾ ਸਕਦਾ ਹੈ। 

ਅਸੂਸ ਜ਼ੈੱਨਫੋਨ ਵੀ ਦੇਖਣ 'ਚ ਲਗਭਗ ਜ਼ੈੱਨਫੋਨ 3 ਡੀਲੈਕਸ ਵਰਗਾ ਹੀ ਹੈ, ਜਿਸ ਨਾਲ ਇਹ ਮੈਟਲ ਯੂਨੀਬਾਡੀ ਡਿਜ਼ਾਈਨ ਨਾਲ ਹੈ। ਇਸ 'ਚ 5.2 ਇੰਚ ਦੀ ਫੁੱਲ ਐੱਚ. ਡੀ. ਡਿਸਪਲੇਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲਸ ਹੈ ਅਤੇ ਇਸ ਦੀ ਸਕਰੀਨ-ਟੂ-ਬਾਡੀ ਰੇਸ਼ਿਓ 74.8 ਫੀਸਦੀ ਹੈ। ਇਸ ਨਾਲ ਹੀ ਕੁਆਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ, ਐਡ੍ਰੋਨੋ 530, 4 ਜੀ. ਬੀ. ਰੈਮ ਅਤੇ 32 ਜੀ. ਬੀ. ਦੀ ਇੰਟਰਨਲ ਸਟੋਰੇਜ ਸਮਰੱਥਾ ਹੈ, ਜਿਸ ਨੂੰ ਮਾਈਕ੍ਰੋ ਐੱਚ. ਡੀ. ਕਾਰਡ ਰਾਹੀਂ 256 ਜੀ. ਬੀ. ਤੱਕ ਐਕਸਪੇਂਡ ਕੀਤਾ ਜਾ ਸਕਦਾ ਹੈ। 

ਫੋਟੋਗ੍ਰਾਫੀ ਲਈ ਇਸ 'ਚ 23 ਮੈਗਾਪਿਕਸਲ ਦਾ ਰਿਅਰ ਕੈਮਰਾ ਅਪਰਚਰ f/2.0 ਆਟੋਫੋਕਸ, 32 ਸੈਕਿੰਡ ਲਾਂਗ ਐਕਸਪੋਜ਼ਰ, 4 ਐਕਸਿਸ, 4 ਸਟਾਪਸ ਆਪਟੀਕਲ ਇਮੇਜ਼ ਸਟੇਬਲਾਈਜੇਸ਼ਨ (OIS) ਅਤੇ ਡਿਊਲ LED ਰੀਅਲ ਟੋਨ ਫਲੈਸ਼ ਹੈ। ਫਰੰਟ ਲਈ ਇਸ 'ਚ 8 ਮੈਗਾਪਿਕਸਲ ਦਾ ਕੈਮਰਾ f/2.0 ਅਪਰਚਰ ਨਾਲ ਹੈ। ਇਸ ਤੋਂ ਇਲਾਵਾ ਇਹ ਐਂਡ੍ਰਾਇਡ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ ਅਤੇ ਇਸ 'ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਹੈ, ਜੋ ਕਿ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਸਮਾਰਟਫੋਨ 'ਚ DTS ਹੈੱਡਫੋਨ ਸਪੋਰਟ, ਹਾਈ-ਰੇਜਿਸਟੰਟ ਆਡਿਓ ਅਤੇ NXP ਸਮਾਰਟ AMP ਟੈਕਨਾਲੋਜੀ ਦੀ ਸਹੂਲਤ ਤੇਜ਼ ਆਵਾਜ਼ ਲਈ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਇਸ 'ਚ ਬਲੂਟੁੱਥ, ਵਾਈ-ਫਾਈ, USB ਟਾਈਪ-ਸੀ ਪੋਰਟ ਅਤੇ GPS ਆਦਿ ਹੈ।


Related News