11ਵੀ ਜਨਰੇਸ਼ਨ ਦੇ ਇੰਟੈਲ i5 ਪ੍ਰੋਸੈਸਰ ਨਾਲ ਅਸੁਸ ਨੇ ਲਾਂਚ ਕੀਤਾ ਆਲ-ਇਨ-ਵਨ ਡੈਸਕਟਾਪ ਪੀ.ਸੀ.
Saturday, Mar 27, 2021 - 01:13 PM (IST)
ਗੈਜੇਟ ਡੈਸਕ– ਆਪਣੇ ਗੇਮਿੰਗ ਲੈਪਟਾਪ ਨੂੰ ਲੈ ਕੇ ਮਸ਼ਹੂਰ ਹੋਈ ਕੰਪਨੀ ਅਸੁਸ ਨੇ ਸ਼ਾਨਦਾਰ ਆਲ-ਇਨ-ਵਨ ਡੈਸਕਟਾਪ ਕੰਪਿਊਟਰ Asus AiO V241 ਲਾਂਚ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਨੂੰ ਕੰਪਨੀ 11ਵੀਂ ਜਨਰੇਸ਼ਨ ਦੇ ਇੰਟੈਲ ਆਈ5 ਪ੍ਰੋਸੈਸਰ ਨਾਲ ਲੈ ਕੇ ਆਈ ਹੈ ਅਤੇ ਇਸ ਵਿਚ 23.8 ਇੰਚ ਦੀ ਫੁਲ-ਐੱਚ.ਡੀ. 1920x1080 ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਲੱਗੀ ਹੈ। ਇਸ ਪੀ.ਸੀ. ਦਾ ਵਿਊਇੰਗ ਐਂਗਲ 178 ਡਿਗਰੀ ਦਾ ਹੈ। ਇਸ ਆਲ-ਇਨ-ਵਨ ਡੈਸਕਟਾਪ ਕੰਪਿਊਟਰ ਦੀ ਭਾਰਤ ’ਚ ਸ਼ੁਰੂਆਤੀ ਕੀਮਤ 61,990 ਰੁਪਏ ਰੱਖੀ ਗਈ ਹੈ। ਇਸ ਨੂੰ ਬਲੈਕ ਗੋਲਡ ਅਤੇ ਵਾਈਟ ਸਿਲਵਰ ਰੰਗ ’ਚ ਖ਼ਰੀਦਿਆ ਜਾ ਸਕੇਗਾ।
ਅਸੁਸ ਦਾ ਕਹਿਣਾ ਹੈ ਕਿ ਆਲ-ਇਨ-ਵਨ ਡੈਸਕਟਾਪ ਪੀ.ਸੀ. ਦੀ ਮੰਗ ਵਧ ਗਈ ਹੈ ਜਿਸ ਕਾਰਨ ਐੱਚ.ਪੀ., ਡੈੱਲ, ਐਪਲ ਸਮੇਤ ਹੋਰ ਕੰਪਨੀਆਂ ਆਏ ਦਿਨ ਨਵੇਂ ਫੀਚਰਜ਼ ਨਾਲ ਲੈਸ ਪੀ.ਪੀ. ਲਾਂਚ ਕਰ ਰਹੀਆਂ ਹਨ। ਅਸੁਸ ਦੇ ਇਸ ਕੰਪਿਊਟਰ ਨੂੰ 4 ਜੀ.ਬੀ., 8 ਜੀ.ਬੀ. ਅਤੇ 16 ਜੀ.ਬੀ. ਰੈਮ ਨਾਲ ਮੁਹੱਈਆ ਕੀਤਾ ਜਾਵੇਗਾ ਅਤੇ ਇਸ ਵਿਚ 512 ਜੀ.ਬੀ. ਅਤੇ 1 ਟੀ.ਬੀ. ਦੀ ਇੰਟਰਨਲ ਸੋਟਰੇਜ ਮਿਲੇਗੀ। ਇਸ ਆਲ-ਇਨ-ਵਨ ਡੈਸਕਟਾਪ ਦਾ ਭਾਰ 5.1 ਕਿਲੋਗ੍ਰਾਮ ਹੈ ਅਤੇ ਇਸ ਵਿਚ 3 ਵਾਟ ਦਾ ਸਟੀਰੀਓ ਸਪੀਕਰ ਦਿੱਤਾ ਗਿਆ ਹੈ।
ਇਸ ਪੀ.ਸੀ. ’ਚ ਇਕ ਮੈਗਾਪਿਕਸਲ ਦਾ ਵੈੱਬਕੈਮ ਅਤੇ ਡਿਊਲ ਮਾਈਕ ਵੀ ਮਿਲਦਾ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ ਵਿਚ 4 ਯੂ.ਐੱਸ.ਬੀ. 3.2 ਪੋਰਟਸ, ਇਕ ਐੱਚ.ਡੀ.ਐੱਮ.ਆਈ. ਪੋਰਟ, ਹੈੱਡਫੋਨ ਜੈੱਕ ਅਤੇ ਲੈਨ ਪੋਰਟ ਸਮੇਤ ਕਈ ਖੂਬੀਆਂ ਮੌਜੂਦ ਹਨ।