Astrum ST150 ਬਲੂਟੁੱਥ ਸਪੀਕਰ ਭਾਰਤ ''ਚ ਹੋਇਆ ਲਾਂਚ
Tuesday, Jan 16, 2018 - 01:15 PM (IST)
ਜਲੰਧਰ-ਭਾਰਤ ਦੀ ਇਲੈਕਟ੍ਰੋਨਿਕ ਕੰਪਨੀ Astrum ਨੇ ਇਕ ਨਵਾਂ ਬਲੂਟੁੱਥ ਸਪੀਕਰ ਲਾਂਚ ਕਰ ਦਿੱਤਾ ਹੈ, ਜਿਸ ਨੂੰ Astrum ST150 ਨਾਂ ਨਾਲ ਆਉਦਾ ਹੈ।

ਸਪੈਸੀਫਿਕੇਸ਼ਨ- ਇਸ ਸਮਾਰਟ ਬਲੂਟੁੱਥ ਸਪੀਕਰ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ Astrum ST150 ਬਲੂਟੁੱਥ ਸਪੀਕਰ ਸ਼ਕਪਰੂਫ ਅਤੇ ਡਸਟਪਰੂਫ ਵਰਗੇ ਫੀਚਰਸ ਨਾਲ ਲੈਸ ਹੈ ਅਤੇ ਇਸ ਦਾ ਵਜ਼ਨ ਵੀ ਕਾਫੀ ਘੱਟ ਹੈ। ਸਪੀਕਰ ਨੂੰ ਪਾਵਰ ਦੇਣ ਲਈ 700 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ ਸਮਾਰਟ ਸਪੀਕਰ 'ਚ AUX pairing ਵਰਗੇ ਫੀਚਰਸ ਦਿੱਤੇ ਗਏ ਹਨ।

ਕੀਮਤ ਅਤੇ ਉਪਲੱਬਧਤਾ- ਕੰਪਨੀ ਨੇ ਆਪਣੇ ਨਵੇਂ ਬਲੂਟੁੱਥ ਸਪੀਕਰ ਦੀ ਕੀਮਤ 2,790 ਰੁਪਏ ਨਾਲ ਦੇਸ਼ ਭਰ ਦੇ ਆਫਲਾਈਨ ਸਟੋਰਾਂ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਇਹ ਬਲੂਟੁੱਥ ਸਪੀਕਰ ਨੂੰ ਕੰਪਨੀ ਨੇ ਬਲੈਕ ਅਤੇ ਵਾਈਟ ਕਲਰ ਆਪਸ਼ਨਜ਼ ਨਾਲ ਪੇਸ਼ ਕੀਤਾ ਹੈ।
