ਬਾਰਿਸ਼ ਦੇ ਮੌਸਮ ''ਚ Infoucs ਨੇ ਕੀਤੀ ਲਾਂਚਿੰਗ ਦੀ ਬਰਸਾਤ

07/28/2015 8:03:10 PM

ਜਲੰਧਰ- ਅਮਰੀਕੀ ਕੰਪਨੀ ਇਨਫੋਕਸ ਦੀ ਭਾਰਤੀ ਇਕਾਈ ਇਨਫੋਕਸ ਇੰਡੀਆ ਨੇ ਅੱਜ 4ਜੀ ਸਮਾਰਟਫੋਨਸ ਤੇ ਟੀ.ਵੀ. ਦੇ ਨਾਲ ਆਪਣੇ ਉਤਪਾਦ ਪੋਰਟਫੋਲਿਓ ਦਾ ਵਿਸਤਾਰ ਕੀਤਾ ਤੇ ਕਿਹਾ ਕਿ ਉਹ ਇਕ ਅਰਬ ਡਾਲਰ ਦੀ ਕੰਪਨੀ ਬਣਨ ਦਾ ਟੀਚਾ ਲੈ ਕੇ ਚੱਲ ਰਹੀ ਹੈ।

ਇਸ ਦੇ ਨਾਲ ਹੀ ਕੰਪਨੀ ਨੇ ਕਿਹਾ ਹੈ ਕਿ ਉਹ ਸਤੰਬਰ ਤੋਂ ਭਾਰਤ ''ਚ ਆਪਣੇ ਸਾਰੇ ਉਤਪਾਦ ਤਾਈਵਾਨੀ ਕੰਪਨੀ ਫਾਕਸਕਾਨ ਦੀ ਸਥਾਨਕ ਵਿਨਿਰਮਾਣ ਇਕਾਈ ''ਚ ਬਣਵਾਏਗੀ। ਇਨਫੋਕਸ ਇੰਡੀਆ ਦੇ ਮੁੱਖ ਸਚਿਨ ਥਾਪਰ ਨੇ ਕਿਹਾ ਅਸੀਂ 2016 ਤਕ ਭਾਰਤ ''ਚ ਇਕ ਅਰਬ ਡਾਲਕ ਵਾਲੀ ਕੰਪਨੀ ਬਣਨਾ ਚਾਹੁੰਦੀ ਹੈ। ਸਮਾਰਟਫੋਨਸ ਦਾ ਸਾਡੇ ਕਾਰੋਬਾਰ ''ਚ 70 ਫੀਸਦੀ ਯੋਗਦਾਨ ਹੋਵੇਗਾ ਜਦਕਿ ਬਾਕੀ ਕਾਰੋਬਾਰ ਟੈਲੀਵਿਜ਼ਨ ਤੇ ਹੋਰ ਉਪਕਰਣਾਂ ਤੋਂ ਆਏਗਾ। ਕੰਪਨੀ ਨੇ ਐਮ550-3ਡੀ ਅੱਜ ਪੇਸ਼ ਕੀਤਾ ਜਿਸ ''ਚ 3ਡੀ ਸਾਮਗਰੀ ਨੂੰ ਦੇਖਿਆ ਜਾ ਸਕਦਾ ਹੈ।

ਇਸ ਦੀ ਕੀਮਤ 15999 ਰੁਪਏ ਹੈ ਤੇ ਇਸ ਦੇ ਕੈਮਰੇ ਨਾਲ 3ਡੀ ਫੋਟੋ ਵੀ ਲਈ ਜਾ ਸਕਦੀ ਹੈ। ਕੰਪਨੀ ਦਾ ਸਭ ਤੋਂ ਮਹਿੰਗਾ ਫੋਨ ਐਮ812 ਦੀ ਕੀਮਤ 19990 ਰੁਪਏ ਹੈ। ਹੋਰ ਫੋਨਸ ਦੀ ਕੀਮਤ 5999 ਰੁਪਏ ਹੈ। ਕੰਪਨੀ ਨੇ ਇਸ ਦੇ ਨਾਲ ਹੀ 50 ਤੋਂ 70 ਇੰਚ ਸਕਰੀਨ ''ਚ ਅਲਟਰਾ ਐਚ.ਡੀ. ਟੀ.ਵੀ., 32 ਤੋਂ 60 ਇੰਚ ਸਕਰੀਨ ''ਚ ਫੁੱਲ ਐਚ.ਡੀ. ਟੀ.ਵੀ. ਤੇ 24 ਇੰਚ ਸਕਰੀਨ ''ਚ ਐਚ.ਡੀ. ਐਲ.ਈ.ਡੀ. ਟੀ.ਵੀ. ਪੇਸ਼ ਕੀਤੇ ਹਨ।


Related News