16 ਮੈਗਾਪਿਕਸਲ ਕੈਮਰੇ ਨਾਲ ਲਾਂਚ ਹੋਇਆ ਇਹ ਹਾਈ-ਐਂਡ ਸਮਾਰਟਫੋਨ
Monday, Jun 06, 2016 - 12:24 PM (IST)

ਜਲੰਧਰ— ਫਰੈਂਚ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ Archos ਨੇ ਨਵੇਂ 50d Oxygen ਸਮਾਰਟਫੋਨ ਨੂੰ 149 ਡਾਲਰ (ਕਰੀਬ 9,960 ਰੁਪਏ) ਦੀ ਕੀਮਤ ''ਚ ਇਟਲੀ ''ਚ ਲਾਂਚ ਕੀਤਾ ਗਿਆ ਹੈ, ਨਾਲ ਹੀ ਇਸ ਨੂੰ ਕੰਪਨੀ ਦੀ ਵੈੱਬਸਾਈਟ ਅਤੇ ਇਟਲੀ ਦੇ ਰਿਟੇਲ ਸਟੋਰਸ ''ਤੇ ਉਪਲੱਬਧ ਕਰ ਦਿੱਤਾ ਗਿਆ ਹੈ। ਇਸ ਸਮਾਰਟਫੋਨ ਦੀ ਭਾਰਤ ''ਚ ਉਪਲੱਬਧਤਾ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਸਮਾਰਟਫੋਨ ਦੇ ਖਾਸ ਫੀਚਰਜ਼-
ਡਿਸਪਲੇ- ਇਸ ਸਮਾਰਟਫੋਨ ''ਚ 5.5-ਇੰਚ ਦੀ ਫੁੱਲ-ਐੱਚ.ਡੀ. 1920x1080 ਪਿਕਸਲ ਰੈਜ਼ੋਲਿਊਸ਼ਨ ''ਤੇ ਚੱਲਣ ਵਾਲੀ ਡਿਸਪਲੇ ਦਿੱਤੀ ਗਈ ਹੈ।
ਪ੍ਰੋਸੈਸਰ- ਇਸ ਵਿਚ 1.3 ਗੀਗਾਹਰਟਜ਼ ''ਤੇ ਕੰਮ ਕਰਨ ਵਾਲਾ ਆਕਟਾ-ਕੋਰ ਮੀਡੀਆਟੈੱਕ ਐੱਮ.ਟੀ.6753 ਪ੍ਰੋਸੈਸਰ ਲੱਗਾ ਹੈ ਨਾਲ ਹੀ ਇਸ ਵਿਚ ਗੇਮਜ਼ ਖੇਡਣ ਲਈ ਮਾਲੀ ਟੀ720 ਜੀ.ਪੀ.ਯੂ. ਦਿੱਤਾ ਗਿਆ ਹੈ।
ਮੈਮਰੀ- ਮੈਮਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 3ਜੀ.ਬੀ. ਰੈਮ ਦੇ ਨਾਲ 16ਜੀ.ਬੀ. ਇੰਟਰਨਲ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਡਿਜ਼ਾਈਨ- ਇਸ ਸਮਾਰਟਫੋਨ ਨੂੰ 144x70.8x8.2 mm ਸਾਈਜ਼ ਦਾ ਬਣਾਇਆ ਗਿਆ ਹੈ ਅਤੇ ਇਸ ਦਾ ਭਾਰ 130 ਗ੍ਰਾਮ ਹੈ।
ਕੈਮਰਾ- ਇਸ ਸਮਾਰਟਫੋਨ ''ਚ ਡਿਊਲ-ਟੋਨ ਐੱਲ.ਈ.ਡੀ. ਫਲੈਸ਼ ਦੇ ਨਾਲ 16 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ।
ਬੈਟਰੀ- ਇਸ ਵਿਚ 2,100 ਐੱਮ.ਏ.ਐੱਚ. ਪਾਵਰ ਦੀ ਬੈਟਰੀ ਦਿੱਤੀ ਗਈ ਹੈ।
ਹੋਰ ਫੀਚਰਜ਼-
ਹੋਰ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਊਲ ਸਿਮ 4ਜੀ ਸਮਾਰਟਫੋਨ ''ਚ ਜੀ.ਪੀ.ਐੱਸ., ਬਲੂਟੁਥ, ਵਾਈ-ਫਾਈ ਏ/ਬੀ/ਜੀ/ਏ.ਸੀ. ਅਤੇ ਮਾਈਕ੍ਰੋ-ਯੂ.ਐੱਸ.ਬੀ. 2.0 ਪੋਰਟ ਸ਼ਾਮਲ ਹੈ।