iOS ਦੇ ਨਵੇਂ ਅਪਡੇਟ ''ਚ Cricket Fans ਲਈ ਆਏ ਖਾਸ ਫੀਚਰਸ

Thursday, Jan 26, 2017 - 10:04 AM (IST)

iOS ਦੇ ਨਵੇਂ ਅਪਡੇਟ ''ਚ Cricket Fans ਲਈ ਆਏ ਖਾਸ ਫੀਚਰਸ
ਜਲੰਧਰ- ਐਪਲ ਆਪਣੇ ਹਰ iOS ਅਪਡੇਟ ''ਚ ਭਾਰਤੀ ਯੂਜ਼ਰ ਬੇਸ ਦਾ ਪੂਰਾ ਖਿਆਲ ਰੱਖਦਾ ਹੋਇਆ ਨਜ਼ਰ ਆ ਰਿਹਾ ਹੈ। iOS 10.2 ''ਚ  SOS ਐਮਰਜੰਸੀ ਬਟਨ ਵਾਲਾ ਫੀਚਰਸ ਆਇਆ ਸੀ ਅਤੇ ਹੁਣ 10.3 ਵਰਜਨ ''ਚ ਭਾਰਤ ਦੇ ਕ੍ਰਿਕੇਟ ਫੈਨਜ਼ ਦਾ ਖਿਆਲ ਰੱਖਿਆ ਗਿਆ ਹੈ।
iOS 10.3 ਬੀਟਾ 1 ਅਪਡੇਟ ਨਾਲ ਹੁਣ ਐਪਲ ਦਾ ਵਰਚੁਅਲ ਅਸਿਸਟੈਂਟ ਸੀਰੀ (Siri) ਯੂਜ਼ਰਸ ਨੂੰ ਨਾ ਸਿਰਫ ਇੰਟਰਨੈਸ਼ਨਲ ਕ੍ਰਿਕੇਟ ਮੈਚਾਂ, ਸਗੋਂ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚਾਂ ਦੇ ਲਾਈਵ ਸਕੋਰ ਵੀ ਦੱਸੇਗਾ। 2016 ਦੀ ਆਈ. ਪੀ. ਐੱਲ. ਰੈਕਿੰਗ ਤੋਂ ਲੈ ਕੇ ਮੈਚਾਂ ਦੇ ਸ਼ਡਿਊਲ ਤੱਕ ਸੀਰੀ ਤੋਂ ਪੁੱਛਿਆ ਜਾ ਸਕਦਾ ਹੈ। ਯੂਜ਼ਰਸ ਨੂੰ ਹਰ ਸੀਰੀਜ਼ ''ਚ ਹਰ ਖਿਲਾੜੀ ਦੇ ਆਂਕੜੇ ਵੱਖ ਨਜ਼ਰ ਆਉਣਗੇ। ਗੂਗਲ ਪਹਿਲਾਂ ਤੋਂ ਹੀ Google Now ''ਤੇ 
ਕ੍ਰਿਕੇਟ ਅਪਡੇਟਸ ਦੇ ਰਿਹਾ ਹੈ।
iOS  10.3 Beta 1 ''ਚ ਹੋਰ ਵੀ ਕਈ ਫੀਚਰਸ ਹਨ, ਇੰਨ੍ਹਾਂ ''ਚੋਂ ਇਕ ਹੈ ''Find My Airpods'', ਇਹ  My iPhone App ਦੇ ਅੰਦਰ ਹੀ ਹੈ। ਐਪਲ ਨੇ ਇਹ ਕਦਮ ਅਜਿਹੀ ਹੀ ਫੰਕਸ਼ਨੈਲਿਟੀ ਦੇਣ ਵਾਲੇ ਥਰਡ ਪਾਰਟੀ ਐਪ ਨੂੰ ਹਟਾਉਣ ਦਾ ਟੀਚਾ ਉਠਾਇਆ ਹੈ।

Related News