Apple WWDC23 : Apple Car Play ’ਚ ਮਿਲੇਗਾ SharePlay, iPadOS17 ਨਵੇਂ ਫੀਚਰਜ਼ ਨਾਲ ਹੋਣਗੇ ਅਪਗ੍ਰੇਡ

Tuesday, Jun 06, 2023 - 01:32 AM (IST)

Apple WWDC23 : Apple Car Play ’ਚ ਮਿਲੇਗਾ SharePlay, iPadOS17 ਨਵੇਂ ਫੀਚਰਜ਼ ਨਾਲ ਹੋਣਗੇ ਅਪਗ੍ਰੇਡ

ਗੈਜੇਟ ਡੈਸਕ : ਜੇਕਰ ਤੁਸੀਂ ਕਾਰ ’ਚ Apple Car Play ਯੂਜ਼ ਕਰਦੇ ਹੋ ਤਾਂ ਹੁਣ ਤੁਹਾਡੇ ਨਾਲ ਬੈਠਾ ਸ਼ਖ਼ਸ ਆਪਣੇ ਆਈਫੋਨ ਤੋਂ SharePlay ਜ਼ਰੀਏ ਤੁਹਾਡੀ ਕਾਰ ਦੇ ਮਿਊਜ਼ਿਕ ਸਿਸਟਮ ਤੋਂ ਗਾਣਾ ਵਜਾ ਸਕੇਗਾ। ਹੁਣ ਤੱਕ ਸਿਰਫ ਜੋ ਫ਼ੋਨ ਕਾਰ ਨਾਲ ਕੁਨੈਕਟ ਹੁੰਦਾ ਹੈ, ਉਸ ਨਾਲ ਹੀ ਗਾਣੇ ਵੱਜਦੇ ਹਨ ਪਰ SharePlay ਰਾਹੀਂ ਕੋਈ ਦੂਜਾ ਵਿਅਕਤੀ ਵੀ ਜੇ ਚਾਹੇ ਤਾਂ ਗੀਤ ਚਲਾ ਸਕਦਾ ਹੈ। ਇਹ ਕਾਫ਼ੀ ਪ੍ਰੈਕਟੀਕਲ ਅਤੇ ਯੂਜ਼ਫੁੱਲ ਫੀਚਰ ਸਾਬਤ ਹੋਵੇਗਾ, ਖਾਸ ਤੌਰ ’ਤੇ ਉਨ੍ਹਾਂ ਲਈ ਜੋ ਲਗਾਤਾਰ Apple Car Play ਯੂਜ਼ ਕਰਦੇ ਹਨ।

ਇਹ ਵੀ ਪੜ੍ਹੋ : Apple ਨੇ ਕੀਤਾ ਨਵੇਂ Mac Pro ਦਾ ਐਲਾਨ, ਅੱਜ ਤੋਂ ਕਰ ਸਕਦੇ ਹੋ ਆਰਡਰ

iOS 17 ਅਤੇ iPadOS 17 ਨਵੇਂ ਫੀਚਰਜ਼ ਨਾਲ ਅਪਗ੍ਰੇਡ ਹੋਣਗੇ। Journal ਇਕ ਬਿਲਕੁਲ ਨਵਾਂ ਐਪ ਹੈ, ਜੋ ਇਸ ਸਾਲ ਦੇ ਅੰਤ ਵਿਚ ਆ ਰਿਹਾ ਹੈ। Journal ਤੁਹਾਡੀਆਂ ਵਰਤੋਂ ਦੀਆਂ ਆਦਤਾਂ ਦੇ ਆਧਾਰ 'ਤੇ ਸੁਝਾਅ ਦੇਣ ਲਈ ਆਨ-ਸਕ੍ਰੀਨ ਡਿਵਾਈਸ ਲਰਨਿੰਗ ਦੀ ਵਰਤੋਂ ਕਰਦਾ ਹੈ। ਤੁਸੀਂ ਇਹ ਕੰਟਰੋਲ ਕਰ ਸਕਦੇ ਹੋ ਕਿ ਤੁਸੀਂ ਡਿਵਾਈਸ ਨੂੰ ਕਿਹੜੇ ਸੁਝਾਅ ਦਿਖਾਉਣਾ ਚਾਹੁੰਦੇ ਹੋ।

ਇਹ ਵੀ ਪੜ੍ਹੋ :  iOS 17 ’ਚ ਕੀਤੇ ਗਏ ਵੱਡੇ ਬਦਲਾਅ, ਕੀਪੈਡ ਨਾਲ ਐਪਲ ਡਿਵਾਈਸਿਜ਼ ’ਚ ਹੋਏ ਇਹ ਵੱਡੇ ਬਦਲਾਅ

ਇਸ ਦੇ ਨਾਲ ਹੀ ਐਪਲ ਨੇ AirPods Pro ਈਅਰਬਡਸ ਵਿਚ ਇਕ ਨਵਾਂ ਅਡੈਪਟਿਵ ਆਡੀਓ ਫੀਚਰ ਜੋੜਿਆ ਹੈ। ਇਹ ਪਾਰਦਰਸ਼ਿਤਾ ਮੋਡਜ਼ ਨਾਲ ਨੋਆਇਸ ਕੈਂਸਲੇਸ਼ਨ ਨੂੰ ਜੋੜਦੀ ਹੈ।

ਚੋਣਵੇਂ ਹੋਟਲਾਂ ’ਚ ਉਪਲੱਬਧ ਰਹੇਗਾ AirPlay

AirPlay ਚੋਣਵੇਂ ਹੋਟਲਾਂ ’ਚ ਉਪਲੱਬਧ ਹੋਵੇਗਾ, ਜਿਸ ਨਾਲ ਤੁਹਾਡੇ ਲਈ ਸਿਰਫ਼ ਇਕ QR ਕੋਡ ਸਕੈਨ ਕਰਕੇ ਹੋਰ ਸਪੀਕਰਾਂ ਨਾਲ ਪੇਅਰ ਕਰਨਾ ਆਸਾਨ ਹੋ ਜਾਵੇਗਾ।


author

Manoj

Content Editor

Related News