ਜੂਨ ਮਹੀਨੇ ''ਚ ਹੋਵੇਗਾ ਐਪਲ ਦਾ ਮੈਗਾ ਈਵੈਟ, ਨਵੇਂ OS ''ਤੇ ਰਹਿਣਗੀਆਂ ਦੁਨੀਆ ਦੀਆਂ ਨਜ਼ਰਾਂ

Saturday, Apr 01, 2023 - 02:43 PM (IST)

ਜੂਨ ਮਹੀਨੇ ''ਚ ਹੋਵੇਗਾ ਐਪਲ ਦਾ ਮੈਗਾ ਈਵੈਟ, ਨਵੇਂ OS ''ਤੇ ਰਹਿਣਗੀਆਂ ਦੁਨੀਆ ਦੀਆਂ ਨਜ਼ਰਾਂ

ਗੈਜੇਟ ਡੈਸਕ- ਐਪਲ ਨੇ ਆਪਣੇ ਸਾਲਾਨਾ ਈਵੈਂਟ ਵਰਲਡ ਵਾਈਡ ਡਿਵੈਲਪਰ ਕਾਨਫਰੰਸ (WWDC 2023) ਦਾ ਐਲਾਨ ਕਰ ਦਿੱਤਾ ਹੈ। ਇਸ ਈਵੈਂਟ ਦਾ ਆਯੋਜਨ ਇਸ ਸਾਲ 5 ਤੋਂ 9 ਜੂਨ ਦੇ ਵਿਚਕਾਰ ਹੋਣ ਜਾ ਰਿਹਾ ਹੈ। WWDC 2023 'ਚ ਨਵੇਂ ਆਪਰੇਟਿੰਗ ਸਿਸਟਮ ਅਤੇ ਕੁਝ ਹਾਰਡਵੇਅਰ ਦੀ ਵੀ ਲਾਂਚਿੰਗ ਹੋ ਸਕਦੀ ਹੈ। ਇਸ ਵਾਰ WWDC 2023 ਦਾ ਆਯੋਜਨ ਆਨਗ੍ਰਾਊਂਡ (ਫਿਜੀਕਲ) ਹੋ ਰਿਹਾ ਹੈ। ਈਵੈਂਟ ਦਾ ਆਯੋਜਨ ਐਪਲ ਪਾਰਕ 'ਚ ਹੋਵੇਗਾ।

WWDC 2023 ਨੂੰ ਕੰਪਨੀ ਦੀ ਸਾਈਟ 'ਤੇ ਲਾਈਵ ਦੇਖਿਆ ਜਾ ਸਕਦਾ ਹੈ। ਇਸ ਈਵੈਂਟ 'ਚ iOS 17, iPadOS 17, macOS 14, watchOS 10 ਅਤੇ tvOS 17 ਦੀ ਲਾਂਚਿੰਗ ਹੋ ਸਕਦੀ ਹੈ। ਇਸਤੋਂ ਇਲਾਵਾ Reality Pro AR ਹੈੱਡਸੈੱਟ ਤੋਂ ਵੀ ਪਰਦਾ ਉੱਠ ਸਕਦਾ ਹੈ। ਐਪਲ ਦੇ AR/VR ਹੈੱਡਸੈੱਟ ਨੂੰ ਕੰਪਨੀ ਦੇ ਸਿਲੀਕਾਨ ਚਿਪਸੈੱਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਫਿਲਹਾਲ ਮੈਕਬੁੱਕ ਏਅਰ 'ਤੇ ਕੰਮ ਕਰ ਰਹੀ ਹੈ ਜਿਸ ਵਿਚ M3 ਚਿਪਸੈੱਟ ਮਿਲੇਗਾ। ਨਵੀਂ ਮੈਕਬੁੱਕ ਨੂੰ 15 ਇੰਚ ਦੇ ਸਾਈਜ਼ 'ਚ ਪੇਸ਼ ਕੀਤਾ ਜਾਵੇਗਾ। M2 ਚਿੱਪ ਨੂੰ ਐਪਲ ਨੇ WWDC 2022 'ਚ ਲਾਂਚ ਕੀਤਾ ਸੀ।

ਹਾਲ ਹੀ 'ਚ ਇਕ ਰਿਪੋਰਟ ਆਈ ਸੀ ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਫੋਨ 15 ਸੀਰੀਜ਼ ਸਿਰਫ ਈ-ਸਿਮ ਦੇ ਨਾਲ ਹੀ ਆਉਣ ਵਾਲੀ ਹੈ। ਕਈ ਲੀਕ ਰਿਪੋਰਟਾਂ 'ਚ ਇਸਦਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਈਫੋਨ 15 ਸੀਰੀਜ਼ ਨੂੰ ਸਿਰਫ ਈ-ਸਿਮ ਦੇ ਨਾਲ ਪੇਸ਼ ਕੀਤਾ ਜਾਵੇਗਾ। ਅਜਿਹੇ 'ਚ ਇਕ ਵੀ ਸਲਾਟ ਫਿਜੀਕਲ ਸਿਮ ਦਾ ਨਹੀਂ ਮਿਲੇਗਾ।


author

Rakesh

Content Editor

Related News