WWDC 2019: ਐਪਲ ਦੀ ਡਿਵੈਲਰਜ਼ ਕਾਨਫਰੰਸ ਅੱਜ ਤੋਂ ਸ਼ੁਰੂ, ਹੋਣਗੇ ਇਹ ਵੱਡੇ ਐਲਾਨ

Monday, Jun 03, 2019 - 05:58 PM (IST)

WWDC 2019: ਐਪਲ ਦੀ ਡਿਵੈਲਰਜ਼ ਕਾਨਫਰੰਸ ਅੱਜ ਤੋਂ ਸ਼ੁਰੂ, ਹੋਣਗੇ ਇਹ ਵੱਡੇ ਐਲਾਨ

ਗੈਜੇਟ ਡੈਸਕ– ਐਪਲ ਦੀ ਵਰਲਡਵਾਈਡ ਡਿਵੈਲਰਜ਼ ਕਾਨਫਰੰਸ (WWDC) 2019 3 ਜੂਨ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪੰਜ ਦਿਨਾਂ ਤਕ ਚੱਲਣ ਵਾਲੇ ਇਸ ਈਵੈਂਟ ਦੌਰਾਨ ਕੰਪਨੀ ਦੇ ਵੱਡੇ ਸਾਫਟਵੇਅਰ ਡਿਵੈਲਪਮੈਂਟਸ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ, ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਇਸ ਦੌਰਾਨ ਆਪਣੇ ਲੇਟੈਸਟ ਆਈਫੋਨ ਆਈ.ਓ.ਐੱਸ. 13 ਤੋਂ ਵੀ ਪਰਦਾ ਚੁੱਕੇਗੀ। ਈਵੈਂਟ ਦੇ ਪਹਿਲੇ ਦਿਨ ਯਾਨੀ ਅੱਜ ਕੰਪਨੀ ਦੇ ਸੀ.ਈ.ਓ. ਟਿਮ ਕੁੱਕ ਅਤੇ ਬਾਕੀ ਵੱਡੇ ਚਿਹਰੇ ਕੀ-ਨੋਟ ਪ੍ਰੈਜੇਂਟੇਸ਼ਨ ’ਚ ਹਿੱਸਾ ਲੈਣਗੇ। ਕੈਲੀਫੋਰਨੀਆ ਦੇ ਸੈਨ ਜੋਸ ’ਚ ਸਕੈਨਰੀ ਕਨਵੈਂਸ਼ਨ ਸੈਂਟਰ ’ਚ ਹੋਣ ਵਾਲੇ ਇਸ ਈਵੈਂਟ ਦੇ ਕੀ-ਨੋਟ ਸੈਸ਼ਨ ਦਾ ਲਾਈਵ ਸਟਰੀਨ ਅਧਿਕਾਰਤ ਵੈੱਬਸਾਈਟ ਅਤੇ WWDC ਐਪ ’ਤੇ ਦੇਖਿਆ ਜਾ ਸਕੇਗਾ। ਜਾਣਦੇ ਹਾਂ WWDC 2019 ਈਵੈਂਟ ਦੌਰਾਨ ਹੋਣ ਵਾਲੇ ਵੱਡੇ ਐਲਾਨਾਂ ਬਾਰੇ-

PunjabKesari

iOS 13
WDC 2019 ’ਚ ਆਈ.ਓ.ਐੱਸ. 13 ਜ਼ਰੂਰ ਦਿਖਾਇਆ ਜਾਵੇਗਾ। ਇਸ ਵਿਚ ਨਵੇਂ ਫੀਚਰ, ਪਰਫਾਰਮੈਂਸ, ਏ.ਆਰ. ਫੀਚਰਜ਼, ਗੇਮ ਸਟੂਡੀਓ ਅਤੇ ਐਪ ਡਿਵੈਲਪਰਜ਼ ਨੂੰ ਲੈ ਕੇ ਕੁਝ ਦੇਖਣ ਨੂੰ ਮਿਲੇਗਾ। ਆਈਫੋਨ ਅਤੇ ਆਈਪੈਡਸ ’ਤੇ ਡਾਰਕ ਮੋਡ ਮਿਲਣ ਦੀਆਂ ਖਬਰਾਂ ਤਾਂ ਪਹਿਲੇ ਹੀ ਆ ਚੁੱਕੀਆਂ ਹਨ। ਐਪਲ ਈਵੈਂਟ ਦੇ ਅੰਤ ’ਚ ਜਾਂ ਈਵੈਂਟ ਦੇ ਕੁਝ ਦਿਨਾਂ ’ਚ ਆਈ.ਓ.ਐੱਸ. 13 ਲਈ ਡਿਵੈਲਪਰ ਬੀਟਾ ਦਾ ਐਲਾਨ ਵੀ ਕਰ ਸਕਦੀ ਹੈ। ਕੁਝ ਖਬਰਾਂ ਅਤੇ ਰਿਪੋਰਟਾਂ ਮੁਤਾਬਕ, ਆਈ.ਓ.ਐੱਸ. 13 ’ਚ ਆਈਪੈਡ ਲਈ ਕੁਝ ਖਾਸ ਫੀਚਰਜ਼ ਵੀ ਆ ਸਕਦੇ ਹਨ ਜਿਵੇਂ ਕਿ- ਮਲਟੀਪਲ ਵਿੰਡੋ ਸਕਰੀਨ, ਇਕ ਹੀ ਐਪ ਲਈ ਦੋ ਵਿੰਡੋਜ਼ ਦੀ ਸਪੋਰਟ ਆਦਿ। ਇਸ ਦੇ ਨਾਲ ਫਾਈਲਸ ਐਪ ’ਚ ਵੀ ਕੁਝ ਅਪਡੇਟਸ ਦਿੱਤੇ ਜਾ ਸਕਦੇ ਹਨ। ਸਾਨੂੰ ਉਮੀਦ ਹੈ ਕਿ ਫਾਈਲਸ ਐਪ ’ਚ ਬਿਹਤਰ ਨੈਵੀਗੇਸ਼ਨ ਦਾ ਆਪਸ਼ਨ ਦਿੱਤਾ ਜਾਵੇਗਾ, ਜਿਸ ਰਾਹੀਂ ਚੰਗੇ ਤਰੀਕੇ ਨਾਲ ਫਾਈਲ ਮੈਨੇਜਮੈਂਟ ਕੀਤਾ ਜਾ ਸਕੇਗਾ। 

PunjabKesari

macOS 10.15 
ਐਪਲ ਇਸ ਈਵੈਂਟ ਦੌਰਾਨ ਆਪਣੇ ਆਪਰੇਟਿੰਗ ਸਿਸਟਮ ਦੇ ਨਵੇਂ ਵਰਜਨ macOS 10.15 ਨੂੰ ਲਿਆਉਣ ਦਾ ਐਲਾਨ ਕਰ ਸਕਦੀ ਹੈ। ਨਵੇਂ ਆਪਰੇਟਿੰਗ ਸਿਸਟਮ ’ਚ ਦਿੱਤੀਆਂ ਗਈਆਂ ਮੈਕ ਐਪਸ ’ਚ ਕਈ ਬਦਲਾਅ ਦੇਖਣ ਨੂੰ ਮਿਲਣਗੇ। PunjabKesari

ਨਵੀਆਂ ਐਪਸ ਦੇ ਲਾਂਚ ਹੋਣ ਦੀ ਉਮੀਦ
- ਇਸ ਤੋਂ ਇਲਾਵਾ ਐਪਸ ਆਪਣੀ ਮਿਊਜ਼ਿਕ, ਪੋਡਕਾਸਟਸ ਅਤੇ ਬੁੱਕਸ ਐਪ ਦਾ Marzipan ਵਰਜਨ ਵੀ ਰਿਲੀਜ਼ ਕਰ ਸਕਦੀ ਹੈ। ਇਸ ਦੇ ਨਾਲ ਕੰਪਨੀ ਨਵੀਂ ਟੀਵੀ ਐਪ ਨੂੰ ਵੀ ਲਾਂਚ ਕਰ ਸਕਦੀ ਹੈ। 
- ਨਵੇਂ macOS 10.15 ’ਚ ਆਈਪੈਡ ਨੂੰ ਐਕਸਟਰਨਲ ਡਿਸਪਲੇਅ ਦੀ ਤਰ੍ਹਾਂ ਇਸਤੇਮਾਲ ਕਰਨ ਦੀ ਸਪੋਰਟ ਨੂੰ ਵੀ ਸ਼ਾਮਲ ਕੀਤਾ ਜਾਵੇਗਾ। 

watchOS 6 ਤੇ tvOS 13 
ਐਪਲ ਈਵੈਂਟ ਦੌਰਾਨ WatchOS ਅਤੇ tvOS ਦੇ ਨਵੇਂ ਵਰਜਨ ਵੀ ਲਾਂਚ ਕਰ ਸਕਦੀ ਹੈ।

PunjabKesari 

- watchOS 6 ਨਾਲ ਐਪਲ ਵਾਚ ’ਚ ਕਈ ਨਵੇਂ ਕੰਮ ਦੇ ਫੀਚਰਜ਼ ਜੋੜੇ ਜਾਣਗੇ। 
- ਨਵੀਂ ਅਪਡੇਟ ਨਾਲ ਐਪਲ ਵਾਂਚ ’ਚ ਨਵੇਂ ਡਾਇਲ ਫੇਸਿਸ ਦਿੱਤੇ ਜਾਣਗੇ, ਉਥੇ ਹੀ ਬਿਲਟ ਇਨ ਹੈਲਥ ਐਪ ’ਚ ਵੀ ਸੁਧਾਰ ਕੀਤਾ ਜਾਵੇਗਾ। 


Related News