ਐਪਲ ਲਿਆ ਰਹੀ ਖ਼ਾਸ ਚਾਰਜਰ, ਚਾਰਜ ਕਰ ਸਕੋਗੇ ਦੋ ਇਕੱਠੇ ਫੋਨ

04/12/2022 4:32:01 PM

ਗੈਜੇਟ ਡੈਸਕ– ਐਪਲ ਨੇ ਆਪਣੇ ਫੋਨ ਦੇ ਨਾਲ ਚਾਰਜਰ (ਐਡਾਪਟਰ) ਦੇਣਾ ਬੰਦ ਕਰ ਦਿੱਤਾ ਹੈ ਅਤੇ ਹੁਣ ਖਬਰ ਆਈ ਹੈ ਕਿ ਉਹ 35W ਦਾ ਨਵਾਂ ਵਾਲ ਐਡਾਪਟਰ ਲਾਂਚ ਕਰਨ ਵਾਲੀ ਹੈ। ਐਪਲ ਦੇ 35W ਦੇ ਐਡਾਪਟਰ ’ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ। ਇਕ ਲੀਕ ਦਸਤਾਵੇਜ਼ ਤੋਂ ਇਸਦੀ ਪੁਸ਼ਟੀ ਹੋਈ ਹੈ ਜਿਸਨੂੰ ਐਪਲ ਦੀ ਵੈੱਬਸਾਈਟ ’ਤੇ ਪਬਲਿਸ਼ ਕੀਤਾ ਗਿਆ ਹੈ। ਖਬਰਾਂ ਮੁਤਾਬਕ, ਐਪਲ ਦੇ 35 ਵਾਟ ਵਾਲੇ ਇਸ ਪਾਵਰ ਐਡਾਪਟਰ ਦੇ ਨਾਲ ਡਿਊਲ ਯੂ.ਐੱਸ.ਬੀ. ਟਾਈਪ-ਸੀ ਪੋਰਟ ਮਿਲੇਗਾ ਯਾਨੀ ਤੁਸੀਂ ਦੋ ਫੋਨਾਂ ਨੂੰ ਇਕੱਠੇ ਚਾਰਜ ਕਰ ਸਕੋਗੇ, ਹਾਲਾਂਕਿ ਐਪਲ ਨੇ ਇਸ ਚਾਰਜਰ ਨੂੰ ਲੈ ਕੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ।

9to5Mac ਦੀ ਇਕ ਰਿਪੋਰਟ ਮੁਤਾਬਕ, ਐਪਲ ਨੇ ਆਪਣੀ ਵੈੱਬਸਾਈਟ ’ਤੇ 35 ਵਾਟ ਵਾਲੇ ਚਾਰਜਰ ਦੇ ਦਸਤਾਵੇਜ਼ ਨੂੰ ਪਬਲਿਸ਼ ਕਰਨ ਦੇ ਤੁਰੰਤ ਬਾਅਦ ਹੀ ਹਟਾ ਲਿਆ ਹੈ। ਐਪਲ ਦੇ ਇਸ 35 ਵਾਟ ਵਾਲੇ ਐਡਾਪਟਰ ਦੇ ਨਾਲ 5V/3A, 9V/3A, 15V/2.33A ਜਾਂ 20V/1.75A ਵਰਗੇ ਪਾਵਰ ਡਿਲਿਵਰੀ ਮੋਡ ਮਿਲਣਗੇ।

ਕਿਹਾ ਜਾ ਰਿਹਾ ਹੈ ਕਿ ਐਪਲ 35 ਵਾਟ ਵਾਲੇ ਚਾਰਜਰ ਨੂੰ MagSafe Duo ਦੇ ਨਾਲ ਪੇਸ਼ ਕਰ ਸਕਦੀ ਹੈ ਜਾਂ ਫਿਰ ਇਸਨੂੰ ਰਿਪਲੇਸ ਵੀ ਕਰ ਸਕਦੀ ਹੈ। ਵੈੱਬਸਾਈਟ ’ਤੇ ਪਬਲਿਸ਼ ਦਸਤਾਵੇਜ਼ ’ਚ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੀ ਪੁਸ਼ਟੀ ਨਹੀਂ ਹੋਈ। ਇਸਤੋਂ ਪਹਿਲਾਂ ਐਪਲ ਵਿਸ਼ਲੇਸ਼ਕ Ming-Chi Kuo ਨੇ ਵੀ ਕਿਹਾ ਸੀ ਕਿ ਐਪਲ ਇਕ ਨਵੇਂ ਐਡਾਪਟਰ ’ਤੇ ਕੰਮ ਕਰ ਰਹੀ ਹੈ। 

ਐਪਲ ਦੇ 35 ਵਾਟ ਦੇ ਐਡਾਪਟਰ ਦੀ ਲਾਂਚਿੰਗ 2022 ਦੇ ਅਖੀਰ ਤਕ ਹੋ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਐਪਲ 35 ਵਾਟ ਵਾਲੇ ਚਾਰਜਰ ਦੀਆਂ 2-3 ਮਿਲੀਅਨ ਇਕਾਈਆਂ ਨੂੰ ਬਾਜ਼ਾਰ ’ਚ ਉਤਾਰੇਗੀ। ਇਸ ਚਾਰਜਰ ਦੇ ਨਾਲ ਯੂਟਿਲਾਈਜ ਗੈਲੀਅਮ ਨਾਈਟ੍ਰਾਈਡ (GaN) ਤਕਨਾਲੋਜੀ ਮਿਲੇਗੀ। ਇਸਤੋਂ ਪਹਿਲਾਂ ਇਸ ਤਕਨਾਲੋਜੀ ਦੇ ਨਾਲ ਐਪਲ 140 ਵਾਟ ਦਾ ਚਾਰਜਰ ਮੈਕਬੁੱਕ ਪ੍ਰੋ 2021 ਲਈ ਲਾਂਚ ਕਰ ਚੁੱਕੀ ਹੈ।


Rakesh

Content Editor

Related News