ਆਈਫੋਨ 7 ''ਚ ਨਹੀਂ ਹੋਵੇਗਾ ਹੋਮ ਬਟਨ !
Friday, Jun 17, 2016 - 01:21 PM (IST)

ਜਲੰਧਰ : ਆਈਫੋਨ 7 ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਤੇ ਹੈੱਡਫੋਨ ਜੈੱਕ ਦੀ ਰਿਪਲੇਸਮੈਂਟ ਤੋਂ ਇਲਾਵਾ ਹੁਣ ਤੱਕ ਦੇ ਸਭ ਤੋਂ ਵੱਡੇ ਬਦਲਾਵ ''ਚੋਂ ਇਕ, ਇਹ ਸੁਣਨ ਨੂੰ ਮਿਲ ਰਿਹਾ ਹੈ ਕਿ ਆਈਫੋਨ 7 ਦੇ ਹੋਮ ਬਟਨ ਦੀ ਜਗ੍ਹਾ ਟੱਚ ਸੈਂਸਿਟਿਵ ਬਟਨ ਲੱਗਾ ਹੋਵੇਗਾ, ਜੋ ਕਲਿਕੇਬਲ ਤਾਂ ਨਹੀਂ ਹੋਵੇਗਾ ਬਲਕਿ ਟੱਚ ਸੈਂਸਿਜ਼ ਦੀ ਮਦਦ ਨਾਲ ਕੰਮ ਕਰੇਗਾ। ਮੋਬੀ ਪੀਕਰ ਦੀ ਰਿਪੋਰਟ ਦੇ ਮੁਤਾਬਕ ਆਈਫੋਨ ਦੀ ਹੋਮ ਸਕ੍ਰੀਨ ਦੇ ਨੀਚੇ ਜੋ ਫਿਜ਼ੀਕਲ ਬਟਨ, ਵਰਤਮਾਨ ਆਈ. ਓ. ਐੱਸ. ਡਿਵਾਈਜ਼ਾਂ ''ਚ ਦੇਖਣ ਨੂੰ ਮਿਲਦਾ ਹੈ, ਨੂੰ ਟੱਚ ਸੈਂਸਿਟਿਵ ਬਟਨ ਨਾਲ ਰਿਪਲੇਸ ਕਰ ਦਿੱਤਾ ਜਾਵੇਗਾ।
ਜਾਣਕਾਰੀ ਦੇ ਮੁਤਾਬਿਕ ਇਸ ''ਚ ਟੱਚ ਆਈ. ਡੀ. ਫਿੰਗਰਪ੍ਰਿੰਟ ਸੈਂਸਰ ਵੀ ਲੱਗਾ ਹੋਵੇਗਾ। ਵੈਸੇ ਇਸ ਤਰ੍ਹਾਂ ਦਾ ਬਦਲਾਵ ਐਂਡਾਇਡ ਡਿਵਾਈਜ਼ਾਂ ''ਚ ਪਹਿਲਾਂ ਹੀ ਦੇਖਣ ਨੂੰ ਮਿਲ ਰਿਹਾ ਹੈ ਜਿਸ ''ਚ ਵਨ ਪਲੱਸ 3, ਐੱਚ. ਟੀ. ਸੀ. 10 ਤੇ ਨੈਕਸਸ 6ਪੀ ਸ਼ਾਮਿਲ ਹਨ, ਇਨ੍ਹਾਂ ''ਚ ਟਚ ਆਈ. ਡੀ. ਲਈ ਬਟਨ ਨੂੰ ਪ੍ਰੈੱਸ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਇੰਟਰਨੈੱਟ ''ਤੇ ਕਈ ਆਈਫੋਨ 7 ਦੀਆਂ ਲੀਕਡ ਇਮੇਜਿਜ਼ ਤੇ ਉਨ੍ਹਾਂ ਨਾਲ ਸਬੰਧਿਤ ਅਫਵਾਹਾਂ ਮੌਜੂਦ ਹਨ, ਉਨ੍ਹਾਂ ''ਚੋ ਕਿੰਨੀਆਂ ਸੱਚ ਹੁੰਦੀਆਂ ਹਨ ਤੇ ਕਿੰਨੀਆਂ ਸਿਰਫ ਅਫਵਾਹਾਂ ਹੀ ਰਹਿ ਜਾਂਦੀਆਂ ਹਨ, ਇਹ ਤਾਂ ਐਪਲ ਦੀ ਆਫਿਸ਼ੀਅਲ ਅਨਾਊਂਸਮੈਂਟ ਤੋਂ ਬਾਅਦ ਹੀ ਪਤਾ ਲੱਗੇਗਾ।