50 ਘੰਟੇ ਦੀ ਬੈਟਰੀ ਲਾਈਫ ਵਾਲੇ Apple Watch Ultra 4 ਦੀ ਕੀਮਤ ਜਾਣ ਉੱਡ ਜਾਣਗੇ ਹੋਸ਼

Thursday, Sep 10, 2026 - 04:18 AM (IST)

50 ਘੰਟੇ ਦੀ ਬੈਟਰੀ ਲਾਈਫ ਵਾਲੇ Apple Watch Ultra 4 ਦੀ ਕੀਮਤ ਜਾਣ ਉੱਡ ਜਾਣਗੇ ਹੋਸ਼

ਗੈਜੇਟਸ ਡੈਸਕ : ਐਪਲ ਨੇ ਆਪਣੇ ਵਿਸ਼ੇਸ਼ ਈਵੈਂਟ ਦੌਰਾਨ ਆਪਣੀ ਹੁਣ ਤੱਕ ਦੀ ਸਭ ਤੋਂ ਐਡਵਾਂਸ ਅਤੇ ਮਜ਼ਬੂਤ ਸਮਾਰਟਵਾਚ Apple Watch Ultra 4 ਲਾਂਚ ਕਰ ਦਿੱਤੀ ਹੈ। ਇਸ ਸਮਾਰਟਵਾਚ ਨੂੰ ਖ਼ਾਸ ਤੌਰ 'ਤੇ ਐਕਸਟ੍ਰੀਮ ਸਪੋਰਟਸ, ਐਡਵੈਂਚਰ ਅਤੇ ਫਿਟਨੈਸ ਗਤੀਵਿਧੀਆਂ ਕਰਨ ਵਾਲੇ ਯੂਜ਼ਰਸ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। 

PunjabKesari

ਨਵਾਂ Readiness Score ਫੀਚਰ ਅਤੇ Siri AI ਸਪੋਰਟ
ਇਸ ਨਵੀਂ ਵਾਚ ਵਿੱਚ S11 SiP ਚਿਪਸੈੱਟ ਦੇ ਨਾਲ ਅਪਗ੍ਰੇਡਿਡ ਹੈਲਥ ਸੈਂਸਿੰਗ ਸਿਸਟਮ ਦਿੱਤਾ ਗਿਆ ਹੈ। ਇਸ ਵਿੱਚ ਸਭ ਤੋਂ ਖ਼ਾਸ ਨਵਾਂ ਫੀਚਰ 'Readiness Score' ਜੋੜਿਆ ਗਿਆ ਹੈ, ਜੋ ਯੂਜ਼ਰ ਦੀ ਹਾਲੀਆ ਗਤੀਵਿਧੀ, ਟ੍ਰੇਨਿੰਗ ਲੋਡ, ਨੀਂਦ ਅਤੇ ਹੈਲਥ ਡਾਟਾ ਦਾ ਵਿਸ਼ਲੇਸ਼ਣ ਕਰਕੇ 0 ਤੋਂ 10 ਦੇ ਵਿਚਕਾਰ ਰੋਜ਼ਾਨਾ ਰਿਕਵਰੀ ਸਕੋਰ ਦਿੰਦਾ ਹੈ। ਇਸ ਸਕੋਰ ਦੇ ਆਧਾਰ 'ਤੇ ਵਾਚ ਯੂਜ਼ਰ ਨੂੰ 'Recover', 'Pace Yourself', 'Ready' ਜਾਂ 'Go For It' ਵਰਗੇ ਸੁਝਾਅ ਵੀ ਦਿੰਦੀ ਹੈ। ਇਸ ਤੋਂ ਇਲਾਵਾ watchOS 27 ਨਾਲ ਵਾਚ ਵਿੱਚ Siri AI ਦਾ ਸਪੋਰਟ ਵੀ ਮਿਲਦਾ ਹੈ।

PunjabKesari

50 ਘੰਟੇ ਦੀ ਬੈਟਰੀ ਅਤੇ ਹਰ 5 ਸੈਕਿੰਡ 'ਚ ਹਾਰਟ ਰੇਟ ਟਰੈਕਿੰਗ
ਬੈਟਰੀ ਦੇ ਮਾਮਲੇ ਵਿੱਚ Apple Watch Ultra 4 ਆਮ ਵਰਤੋਂ 'ਚ 50 ਘੰਟੇ ਤੱਕ ਦਾ ਬੈਟਰੀ ਬੈਕਅੱਪ ਦਿੰਦੀ ਹੈ, ਜਦਕਿ ਲੋ-ਪਾਵਰ ਮੋਡ ਆਨ ਕਰਨ 'ਤੇ ਇਹ 84 ਘੰਟੇ ਤੱਕ ਚੱਲ ਸਕਦੀ ਹੈ। ਸਿਰਫ 15 ਮਿੰਟ ਦੀ ਚਾਰਜਿੰਗ ਨਾਲ ਲਗਭਗ 18 ਘੰਟੇ ਦੀ ਵਾਧੂ ਬੈਟਰੀ ਲਾਈਫ ਮਿਲਦੀ ਹੈ। ਸਿਹਤ ਸੁਰੱਖਿਆ ਲਈ ਇਸ ਵਿੱਚ ਦਿੱਤੇ ਆਪਟੀਕਲ ਅਤੇ ਇਲੈਕਟ੍ਰੀਕਲ ਹਾਰਟ ਸੈਂਸਰ ਹਰ 5 ਸੈਕਿੰਡ ਬਾਅਦ ਹਾਰਟ ਰੇਟ ਰਿਕਾਰਡ ਕਰਦੇ ਹਨ।

ਭਾਰਤ ਵਿੱਚ ਕੀਮਤ
ਅਮਰੀਕਾ ਵਿੱਚ ਇਸ ਦੀ ਸ਼ੁਰੂਆਤੀ ਕੀਮਤ 799 ਡਾਲਰ ਰੱਖੀ ਗਈ ਹੈ, ਜਦਕਿ ਭਾਰਤ ਵਿੱਚ ਇਹ ₹1,09,900 ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤੀ ਗਈ ਹੈ। ਇਹ ਸਮਾਰਟਵਾਚ 'ਨੇਚੁਰਲ ਟਾਈਟੇਨੀਅਮ' ਅਤੇ 'ਜੈੱਟ ਬਲੈਕ ਟਾਈਟੇਨੀਅਮ' ਫਿਨਿਸ਼ ਵਿੱਚ ਮਿਲੇਗੀ। ਇਸ ਦੇ ਪ੍ਰੀ-ਆਰਡਰ ਸ਼ੁਰੂ ਹੋ ਚੁੱਕੇ ਹਨ ਅਤੇ ਓਪਨ ਸੇਲ 18 ਸਤੰਬਰ 2026 ਤੋਂ ਸ਼ੁਰੂ ਹੋਵੇਗੀ।


author

Inder Prajapati

Content Editor

Related News