64MP ਕੈਮਰੇ ਤੇ 5000mAh ਦੀ ਬੈਟਰੀ ਨਾਲ ਲਾਂਚ ਹੋਇਆ Acer ਦਾ ਸ਼ਾਨਦਾਰ ਫੋਨ !
Thursday, Oct 15, 2026 - 11:53 AM (IST)
ਗੈਜੇਟ ਡੈਸਕ - ਡਿਊਲ ਡਿਸਪਲੇਅ ਤੇ ਬਜਟ 'ਚ ਆਉਣ ਵਾਲਾ Acer ਨੇ ਫੋਨ ਲਾਂਚ ਕਰ ਦਿੱਤਾ ਹੈ। Acer ਦਾ ਇਹ ਫੋਨ 5G ਕਨੈਕਟੀਵਿਟੀ, 20GB RAM ਅਤੇ 64MP ਕੈਮਰਾ ਵਰਗੇ ਸ਼ਕਤੀਸ਼ਾਲੀ ਫੀਚਰਜ਼ ਦੇ ਨਾਲ ਆਉਂਦਾ ਹੈ। ਦੱਸ ਦਈਏ ਕਿ ਇਹ ਫੋਨ ਤਿੰਨ ਰੰਗਾਂ ਤੇ ਯੂਨੀਕ ਡਿਜ਼ਾਈਨ 'ਚ ਪੇਸ਼ ਹੋਣਗੇ। ਫਿਲਹਾਲ ਕੰਪਨੀ ਨੇ ਇਸ ਫੋਨ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਹੈ।
ਲੈਪਟਾਪ ਅਤੇ ਟੈਬਲੇਟ ਬਣਾਉਣ ਵਾਲੇ ਕੰਜ਼ਿਊਮਰ ਇਲੈਕਟ੍ਰਾਨਿਕਸ ਬ੍ਰਾਂਡ ਦੇ ਇਸ ਨਵੇਂ ਫੋਨ ਨੂੰ Acer Sospiro A70 5G ਦੇ ਰੂਪ 'ਚ ਪੇਸ਼ ਕੀਤਾ ਗਿਆ ਹੈ। ਇਸਦਾ ਪਿਛਲਾ ਮਾਡਲ, A50, 4G LTE ਸਪੋਰਟ ਨਾਲ ਪੇਸ਼ ਕੀਤਾ ਗਿਆ ਸੀ। ਇਸ ਫੋਨ ਦੀ ਖਾਸ ਗੱਲ ਇਹ ਹੈ ਕਿ ਇਸ ਦੇ ਪਿੱਛੇ ਕੈਮਰਾ ਮੋਡੀਊਲ ਦੇ ਨਾਲ ਇਕ ਛੋਟਾ ਡਿਸਪਲੇਅ ਹੈ। ਇਸ ਡਿਸਪਲੇਅ ਨੂੰ ਫੋਟੋਗ੍ਰਾਫੀ ਦੌਰਾਨ ਵਿਊਫਾਈਂਡਰ ਵਜੋਂ ਵਰਤਿਆ ਜਾ ਸਕਦਾ ਹੈ।
ਇਸ ਨਵੇਂ ਏਸਰ ਸਮਾਰਟਫੋਨ 'ਚ 6.67-ਇੰਚ HD+ IPS ਡਿਸਪਲੇਅ ਹੈ। ਫੋਨ ਦਾ ਮੁੱਖ ਡਿਸਪਲੇਅ 720 x 1600 ਪਿਕਸਲ ਦੇ ਰੈਜ਼ੋਲਿਊਸ਼ਨ ਅਤੇ 120Hz ਰਿਫਰੈਸ਼ ਰੇਟ ਦਾ ਸਪੋਰਟਿਵ ਹੈ। ਇਸ ਤੋਂ ਇਲਾਵਾ, ਇਸ ਦੇ ਪਿਛਲੇ ਪਾਸੇ 1.88-ਇੰਚ ਸੈਕੰਡਰੀ TFT ਡਿਸਪਲੇਅ ਹੈ। ਫੋਨ ਦੇ ਸੈਕੰਡਰੀ ਡਿਸਪਲੇਅ ਦਾ ਰੈਜ਼ੋਲਿਊਸ਼ਨ 240 x 284 ਪਿਕਸਲ ਹੈ। ਇਹ ਏਸਰ ਫੋਨ 64MP ਮੁੱਖ AI ਕੈਮਰਾ ਦੇ ਨਾਲ ਆਉਂਦਾ ਹੈ। ਕੰਪਨੀ ਨੇ ਇਸ ਫੋਨ 'ਚ ਇਕ ਸੈਕੰਡਰੀ ਸੈਂਸਰ ਵੀ ਸ਼ਾਮਲ ਕੀਤਾ ਹੈ।
ਇਸ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 16MP ਕੈਮਰਾ ਹੈ। ਇਹ ਫੋਨ Unisoc T8200 5G ਚਿੱਪਸੈੱਟ ਦੇ ਨਾਲ ਆਉਂਦਾ ਹੈ। ਫੋਨ 'ਚ 8GB RAM ਅਤੇ 256GB ਇੰਟਰਨਲ ਸਟੋਰੇਜ ਹੈ। ਫੋਨ ਦੀ ਰੈਮ ਨੂੰ 12GB ਤੱਕ ਵਧਾਇਆ ਜਾ ਸਕਦਾ ਹੈ। ਇਸ ਤਰ੍ਹਾਂ, ਫੋਨ ਦੀ ਰੈਮ 20GB ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ, ਸਟੋਰੇਜ ਨੂੰ 1TB ਤੱਕ ਵਧਾਇਆ ਜਾ ਸਕਦਾ ਹੈ।
ਇਸ ਏਸਰ ਫੋਨ 'ਚ ਇਕ ਸ਼ਕਤੀਸ਼ਾਲੀ 5000mAh ਬੈਟਰੀ ਹੈ। ਇਹ ਤੇਜ਼ ਚਾਰਜਿੰਗ ਦੇ ਨਾਲ ਵੀ ਆਉਂਦਾ ਹੈ। ਇਸ ਫੋਨ 'ਚ 5G, NFC, Wi-Fi, ਬਲੂਟੁੱਥ, GPS, ਅਤੇ 3.5mm ਹੈੱਡਫੋਨ ਜੈਕ ਹੈ। ਇਹ ਫ਼ੋਨ IP64 ਰੇਟਿੰਗ ਵਾਲਾ ਹੈ, ਜੋ ਇਸਨੂੰ ਪਾਣੀ-ਰੋਧਕ ਬਣਾਉਂਦਾ ਹੈ। ਇਸ ਤੋਂ ਇਲਾਵਾ, ਇਹ ਫ਼ੋਨ ਨੂੰ ਧੂੜ ਤੋਂ ਵੀ ਬਚਾਏਗਾ।
