ਐਪਲ ਨੇ ਲਾਂਚ ਕੀਤਾ ਪਹਿਲਾ AI ਸਮਾਰਟ ਡਿਸਪਲੇ ''HomeView'', ਜਾਣੋ ਫੀਚਰਸ ਤੇ ਕੀਮਤ

Tuesday, Oct 13, 2026 - 08:24 PM (IST)

ਐਪਲ ਨੇ ਲਾਂਚ ਕੀਤਾ ਪਹਿਲਾ AI ਸਮਾਰਟ ਡਿਸਪਲੇ ''HomeView'', ਜਾਣੋ ਫੀਚਰਸ ਤੇ ਕੀਮਤ

ਨਵੀਂ ਦਿੱਲੀ : ਐਪਲ ਨੇ ਆਪਣੇ 'Welcome Home' ਈਵੈਂਟ ਦੌਰਾਨ ਇੱਕ ਨਵਾਂ AI ਅਧਾਰਤ ਸਮਾਰਟ ਹੋਮ ਡਿਸਪਲੇ 'Apple HomeView' ਲਾਂਚ ਕੀਤਾ ਹੈ। ਇਹ ਡਿਵਾਈਸ ਇਨਬਿਲਟ ਸਪੀਕਰ ਅਤੇ ਸਮਾਰਟ ਹੋਮ ਕੰਟਰੋਲ ਫੀਚਰਸ ਨਾਲ ਆਉਂਦਾ ਹੈ, ਜੋ ਘਰ ਦੀਆਂ ਲਾਈਟਾਂ, ਕੈਮਰੇ ਅਤੇ ਸਮਾਰਟ ਲਾਕ ਵਰਗੇ ਡਿਵਾਈਸਾਂ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਇਸ ਵਿੱਚ 7-ਇੰਚ ਦੀ Liquid Retina ਟਚਸਕ੍ਰੀਨ ਦਿੱਤੀ ਗਈ ਹੈ, ਜਿਸ ਨੂੰ ਟੇਬਲ, ਕਿਚਨ ਕਾਊਂਟਰ ਜਾਂ ਕੰਧ 'ਤੇ ਲਗਾਇਆ ਜਾ ਸਕਦਾ ਹੈ। ਇਸ ਡਿਵਾਈਸ ਰਾਹੀਂ ਯੂਜ਼ਰਸ ਸਮਾਰਟ ਕੈਮਰਿਆਂ ਦੀ ਲਾਈਵ ਫੀਡ ਦੇਖ ਸਕਦੇ ਹਨ, ਮਿਊਜ਼ਿਕ ਚਲਾ ਸਕਦੇ ਹਨ ਅਤੇ FaceTime ਵੀਡੀਓ ਕਾਲ ਕਰ ਸਕਦੇ ਹਨ। ਇਸ ਵਿੱਚ ਦਿੱਤੀ ਗਈ 'Centre Stage' ਤਕਨਾਲੋਜੀ ਵੀਡੀਓ ਕਾਲ ਦੌਰਾਨ ਵਿਅਕਤੀ ਨੂੰ ਫਰੇਮ ਦੇ ਅੰਦਰ ਰੱਖਣ ਵਿੱਚ ਮਦਦ ਕਰਦੀ ਹੈ।

HomeView ਵਿੱਚ ਚਿਹਰਾ ਪਛਾਣਨ (Face Recognition) ਦੀ ਸੁਵਿਧਾ ਹੈ, ਜੋ ਪਰਿਵਾਰ ਦੇ ਵੱਖ-ਵੱਖ ਮੈਂਬਰਾਂ ਨੂੰ ਪਛਾਣ ਕੇ ਉਨ੍ਹਾਂ ਦੇ ਹਿਸਾਬ ਨਾਲ ਕੈਲੰਡਰ ਅਤੇ ਰੀਮਾਈਂਡਰ ਦਿਖਾ ਸਕਦੀ ਹੈ। ਇਸ ਤੋਂ ਇਲਾਵਾ Siri AI ਦੀ ਮਦਦ ਨਾਲ ਯੂਜ਼ਰਸ ਆਵਾਜ਼ ਰਾਹੀਂ ਲਾਈਟਾਂ ਬੰਦ ਕਰਨ ਜਾਂ ਕਮਰੇ ਦਾ ਤਾਪਮਾਨ ਬਦਲਣ ਵਰਗੇ ਕੰਮ ਕਰਵਾ ਸਕਦੇ ਹਨ। 

ਭਾਰਤ ਵਿੱਚ ਇਸ ਦੇ ਪ੍ਰੀ-ਆਰਡਰ 13 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ ਇਸ ਦੀ ਵਿਕਰੀ 13 ਨਵੰਬਰ ਤੋਂ ਸ਼ੁਰੂ ਹੋਵੇਗੀ। ਇਹ ਡਿਵਾਈਸ ਸਿਲਵਰ, ਸਟਾਰਲਾਈਟ, ਰੋਜ਼ ਪਿੰਕ ਅਤੇ ਸਪੇਸ ਗ੍ਰੇ ਰੰਗਾਂ ਵਿੱਚ ਉਪਲਬਧ ਹੋਵੇਗਾ। ਭਾਰਤ ਵਿੱਚ ਇਸ ਦੀ ਕੀਮਤ ₹39,900 ਰੱਖੀ ਗਈ ਹੈ। ਇਸ ਈਵੈਂਟ ਵਿੱਚ ਐਪਲ ਨੇ HomePod mini 2 ਅਤੇ A19 ਚਿਪ ਵਾਲਾ ਨਵਾਂ Apple TV 4K ਵੀ ਪੇਸ਼ ਕੀਤਾ ਹੈ। 


author

Inder Prajapati

Content Editor

Related News