ਭਾਰਤ ''ਚ 40,000 ਰੁਪਏ ਤੋਂ ਸ਼ੁਰੂ ਹੋਵੇਗੀ ਐਪਲ ਵਾਚ ਸੀਰੀਜ਼ 4 ਦੀ ਕੀਮਤ

09/14/2018 1:35:11 PM

ਗੈਜੇਟ ਡੈਸਕ— ਕੁਝ ਰਿਪੋਰਟਾਂ ਮੁਤਾਬਕ ਅਮਰੀਕਾ ਦੀ ਦਿੱਗਜ ਟੈਕਨਾਲੋਜੀ ਕੰਪਨੀ ਐਪਲ ਨੇ ਭਾਰਤ 'ਚ ਆਪਣੀ ਵਾਚ ਸੀਰੀਜ਼ 4 ਦੀ ਕੀਮਤ ਦਾ ਐਲਾਨ ਕਰ ਦਿੱਤਾ ਹੈ। 40mm ਜੀ.ਪੀ.ਐੱਸ. ਵਾਲੇ ਬੇਸ ਵੇਰੀਐਂਟ ਦੀ ਕੀਮਤ 40,000 ਰੁਪਏ ਹੋਵੇਗੀ। ਇਹ ਨਵੀਂ ਸਮਾਰਟਵਾਚ 14 ਸਤੰਬਰ ਤੋਂ ਪ੍ਰੀ-ਆਰਡਰ ਲਈ ਉਪਲੱਬਧ ਹੋਵੇਗੀ ਅਤੇ 21 ਸਤੰਬਰ ਤੋਂ ਵਿਕਰੀ ਸ਼ੁਰੂ ਹੋਵੇਗੀ। Gadgets360 ਦੀ ਰਿਪੋਰਟ ਮੁਤਾਬਕ, ਐਪਲ ਵਾਚ ਸੀਰੀਜ਼ 4 ਜੀ.ਪੀ.ਐੱਸ. ਦੀ ਸ਼ੁਰੂਆਤੀ ਕੀਮਤ 40,900 ਰੁਪਏ ਹੋਵੇਗੀ। ਉਥੇ ਹੀ 44mm ਮਾਡਲ ਦੀ ਕੀਮਤ 43,900 ਰੁਪਏ ਹੋਵੇਗੀ। 40mm ਐਪਲ ਵਾਚ ਸੀਰੀਜ਼ 4 ਜੀ.ਪੀ.ਐੱਸ. + ਸੈਲੂਲਰ ਐਡੀਸ਼ਨ ਦੀ ਕੀਮਤ 49,900 ਰੁਪਏ ਹੋਵੇਗੀ। ਇਸ ਤੋਂ ਇਲਾਵਾ 44mm ਜੀ.ਪੀ.ਐੱਸ. + ਸੈਲੂਲਰ ਐਡੀਸ਼ਨ 52,900 ਰੁਪਏ ਦੀ ਕੀਮਤ 'ਚ ਆਏਗੀ।

ਉਥੇ ਹੀ ਐਪਲ ਵਾਚ ਸੀਰੀਜ਼ 4 ਜੀ.ਪੀ.ਐੱਸ. + ਸੈਲੂਲਰ ਐਡੀਸ਼ਨ 40mm ਸਟੇਨਲੈੱਸ ਸਟੀਵ ਵੇਰੀਐਂਟ ਦੀ ਕੀਮਤ 67,900 ਰੁਪਏ ਦੱਸੀ ਜਾ ਰਹੀ ਹੈ ਜੋ ਸਪੋਰਟ ਬੈਂਡ ਦੇ ਨਾਲ ਆਏਗੀ। ਸੇਮ ਸਟੇਨਲੈੱਸ ਸਟੀਲ ਵੇਰੀਐਂਟ Milanese Loop wristband ਦੇ ਨਾਲ 76,900 ਰੁਪਏ ਦੀ ਕੀਮਤ 'ਚ ਆਏਗਾ। GPS+Cellular ਐਡੀਸ਼ਨ 44mm ਸਟੇਨਲੈੱਸ ਸਟੀਲ ਵੇਰੀਐਂਟ ਸਪੋਰਟ ਵੇਰੀਐਂਟ ਦੇ ਨਾਲ 71,900 ਰੁਪਏ ਅਤੇ Milanese Loop wristband ਦੇ ਨਾਲ 80,900 ਰੁਪਏ 'ਚ ਆ ਰਿਹਾ ਹੈ। ਹਾਲਾਂਕਿ ਅਜੇ ਤਕ ਐਪਲ ਨੇ ਭਾਰਤ 'ਚ ਆਪਣੇ ਵਲੋਂ ਵਾਚ ਸੀਰੀਜ਼ ਦੀਆਂ ਕੀਮਤਾਂ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ।

ਇਸ ਤੋਂ ਪਹਿਲਾਂ ਐਪਲ ਨੇ ਭਾਰਤ 'ਚ ਆਪਣੀ ਵਾਚ ਸੀਰੀਜ਼ 3 ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਇਛੁੱਕ ਗਾਹਕ ਹੁਣ ਐਪਲ ਵਾਚ ਸੀਰੀਜ਼ 3 ਜੀ.ਪੀ.ਐੱਸ. (38mm) ਨੂੰ 28,900 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਖਰੀਦ ਸਕਦੇ ਹਨ। ਕੀਮਤਾਂ 'ਚ ਕਟੌਤੀ ਤੋਂ ਬਾਅਦ ਐਪਲ ਵਾਚ ਸੀਰੀਜ਼ 3 ਜੀ.ਪੀ.ਐੱਸ. 42mm ਵੇਰੀਐਂਟ ਹੁਣ 31,900 ਰੁਪਏ 'ਚ ਮਿਲ ਰਹੀ ਹੈ।


Related News