ਐਪਲ ਯੂਜ਼ਰਜ਼ ਨੂੰ ਇਕ ਹੋਰ ਝਟਕਾ! ਆਈਫੋਨ ਤੋਂ ਬਾਅਦ ਹੁਣ ਐਪਲ ਵਾਚ ਸੀਰੀਜ਼ 3 ਹੋਈ ਬੰਦ

Sunday, Sep 11, 2022 - 03:26 PM (IST)

ਗੈਜੇਟ ਡੈਸਕ– ਨੈਕਸਟ-ਜੈਨ ਐਪਲ ਵਾਚ ਨੂੰ ਲਾਂਚ ਕਰਨ ਤੋਂ ਬਾਅਦ ਐਪਲ ਨੇ ਹੁਣ ਆਪਣੀ ਸੀਰੀਜ਼ 3 ਸਮਾਰਟਵਾਚ ਨੂੰ ਆਨਲਾਈਨ ਸਟੋਰ ਤੋਂ ਹਟਾ ਦਿੱਤਾ ਹੈ। ਵਰਲਡਵਾਈਡ ਡਿਵੈੱਲਪਰਸ ਕਾਨਫਰੰਸ (ਡਬਲਯੂ. ਡਬਲਯੂ. ਡੀ. ਸੀ.) 2022 ’ਚ ਐਪਲ ਨੇ ਪੁਸ਼ਟੀ ਕੀਤੀ ਕਿ ਐਪਲ ਵਾਚ ਸੀਰੀਜ਼ 3 ਹੁਣ ਵਾਚ ਓ. ਐੱਸ-9 ਦਾ ਸਪੋਰਟ ਨਹੀਂ ਮਿਲੇਗਾ। ਪਹਿਲਾਂ ਤਾਂ ਕੰਪਨੀ ਨੇ ਸਿਰਫ ਇਸ ਦਾ ਐਲਾਨ ਕੀਤਾ ਸੀ ਪਰ ਹੁਣ ਕੰਪਨੀ ਨੇ ਐਪਲ ਸੀਰੀਜ਼ 3 ਨੂੰ ਆਪਣੇ ਆਨਲਾਈਨ ਸਟੋਰ ਤੋਂ ਹਟਾ ਦਿੱਤਾ ਹੈ। ਅਜਿਹੇ ’ਚ ਐਪਲ ਯੂਜ਼ਰਸ ਲਈ ਇਕ ਝਟਕਾ ਦੇਣ ਵਾਲੀ ਖਬਰ ਹੀ ਕਹੀ ਜਾ ਸਕਦੀ ਹੈ।

ਇਹ ਵੀ ਪੜ੍ਹੋ- ਐਪਲ ਵਾਚ ਨੇ ਬਚਾਈ ਇਸ ਸ਼ਖ਼ਸ ਦੀ ਜਾਨ, 48 ਘੰਟਿਆਂ ’ਚ 138 ਵਾਰ ਬੰਦ ਹੋਈ ਸੀ ਧੜਕਨ

ਰਿਪੋਰਟ ’ਚ ਦੱਸਿਆ ਗਿਆ ਹੈ ਕਿ ਸਮਾਰਟਵਾਚ ਦਾ ਜੋ ਹਾਰਡਵੇਅਰ ਹੁੰਦਾ ਹੈ, ਉਹ ਲਗਭਗ 3 ਸਾਲ ਤੱਕ ਸਹੀ ਚੱਲਦਾ ਹੈ ਅਤੇ ਫਿਰ ਕੁਝ ਦਿੱਕਤਾਂ ਦੇਣ ਲੱਗਦਾ ਹੈ ਪਰ ਸੀਰੀਜ਼ 3 ਨੂੰ 2017 ’ਚ ਲਾਂਚ ਕੀਤਾ ਗਿਆ ਸੀ। ਇਸ ਘੜੀ ਨੂੰ ਲਾਂਚ ਹੋਏ 5 ਸਾਲ ਹੋ ਗਏ ਹਨ। ਉਸ ਸਮੇਂ ਐੱਲ. ਟੀ. ਈ. ਇਹ ਕਨੈਕਟੀਵਿਟੀ ਨੂੰ ਸਪੋਰਟ ਕਰਨ ਵਾਲੀ ਇਹ ਪਹਿਲੀ ਐਪਲ ਵਾਚ ਸੀ। ਇਹ ਕੰਪਨੀ ਲਈ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ ਸੀ ਕਿਉਂਕਿ ਉਸ ਸਮੇਂ ਬਹੁਤ ਘੱਟ ਘੜੀਆਂ ਇਸ ਵਿਸ਼ੇਸ਼ਤਾ ਨਾਲ ਆਉਂਦੀਆਂ ਸਨ।

ਇਹ ਵੀ ਪੜ੍ਹੋ- ਯੂਜ਼ਰਜ਼ ਦੀ ਜਾਨ ਬਚਾਏਗਾ iPhone 14, ਐਕਸੀਡੈਂਟ ਹੋਣ ’ਤੇ ਐਮਰਜੈਂਸੀ ਨੰਬਰ ’ਤੇ ਭੇਜੇਗਾ ਅਲਰਟ

ਇਕ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਵਾਚ ਓ. ਐੱਸ-9 ਸਾਫਟਵੇਅਰ ਅਪਡੇਟ ਐਪਲ ਵਾਚ ਸੀਰੀਜ਼ 3 ਦੇ ਕੰਪੈਟੀਬਲ ਹੈ। ਇਸ ਦਰਮਿਆਨ, ਜੇਕਰ ਗੱਲ ਕਰੀਏ ਲੇਟੈਸਟ ਲਾਂਚ ਐਪਲ ਵਾਚ ਸੀਰੀਜ 8 ਅਤੇ ਐਪਲ ਵਾਚ ਐੱਸ. ਈ. ਭਾਰਤ ਦੀ ਤਾਂ ਇਨ੍ਹਾਂ ਦੀ ਕੀਮਤ ਕ੍ਰਮਵਾਰ 45,900 ਰੁਪਏ ਅਤੇ 29,900 ਰੁਪਏ ਹੈ। ਦੱਸ ਦੇਈਏ ਕਿ ਵਾਚ ਓ. ਐੱਸ-9, ਐਪਲ ਵਾਚ ਸੀਰੀਜ 8 ਅਤੇ ਐਪਲ ਵਾਚ ਐੱਸ. ਈ. ਨੂੰ ਪ੍ਰੀ-ਆਰਡਰ ਲਈ ਉਪਲੱਬਧ ਕਰਵਾਇਆ ਗਿਆ ਹੈ। ਇਹ 16 ਸਤੰਬਰ ਤੋਂ ਉਪਲਬਧ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ- Steve Jobs ਦੀ ਧੀ ਨੇ ਉਡਾਇਆ iPhone 14 ਦਾ ਮਜ਼ਾਕ, ਸੈਮਸੰਗ ਨੇ ਵੀ ਕੀਤਾ ਟ੍ਰੋਲ


Rakesh

Content Editor

Related News