ਪਤੀ ਨੇ ਜ਼ਿੰਦਾ ਦਫ਼ਨਾਈ ਪਤਨੀ, ਐਪਲ ਵਾਚ ਕਾਰਨ ਬਚੀ ਮਹਿਲਾ ਦੀ ਜਾਨ, ਜਾਣੋ ਪੂਰਾ ਮਾਮਲਾ
Thursday, Oct 27, 2022 - 06:22 PM (IST)
ਵਾਸ਼ਿੰਗਟਨ– ਐਪਲ ਇਕ ਬੇਹੱਦ ਲੋਕਪ੍ਰਸਿੱਧ ਅਤੇ ਪ੍ਰੀਮੀਅਮ ਸਮਾਰਟਫੋਨ ਕੰਪਨੀ ਹੈ, ਜਿਸਦੇ ਪ੍ਰੋਡਕਟਸ ਨੂੰ ਦੁਨੀਆ ਭਰ ’ਚ ਪਸੰਦ ਕੀਤਾ ਜਾਂਦਾ ਹੈ ਅਤੇ ਖ਼ਰੀਦਿਆ ਵੀ ਜਾ ਰਿਹਾ ਹੈ। ਇਨ੍ਹਾਂ ਮਹਿੰਗੇ ਗੇਜੇਟਸ ’ਚ ਕਈ ਸਾਰੇ ਅਨੋਖੇ ਫੀਚਰਜ਼ ਆਉਂਦੇ ਹਨ ਜੋ ਆਮਤੌਰ ’ਤੇ ਕਿਸੇ ਹੋਰ ਕੰਪਨੀ ਦੇ ਡਿਵਾਈਸਿਜ਼ ’ਚ ਨਹੀਂ ਮਿਲਦੇ। ਦੱਸ ਦੇਈਏ ਕਿ ਅਜਿਹਾ ਹੀ ਇਕ ਗੈਜੇਟ ਐਪਲ ਵਾਚ ਹੈ। ਇਸ ਗੈਜੇਟ ਦੀ ਮਦਦ ਨਾਲ ਕਈ ਲੋਕਾਂ ਦੀ ਜਾਨ ਬਚੀ ਹੈ। ਹਾਲ ਹੀ ’ਚ ਇਕ ਅਜਿਹੀ ਹੀ ਖਬਰ ਸਾਹਮਣੇ ਆਈ ਹੈ ਜਿਸ ਵਿਚ ਇਕ ਪਤੀ ਨੇ ਗੁੱਸੇ ’ਚ ਆ ਕੇ ਆਪਣੀ ਪਤਨੀ ਨੂੰ ਜ਼ਿੰਦਾ ਦਫ਼ਨਾ ਦਿੱਤਾ ਅਤੇ ਫਿਰ ਐਪਲ ਵਾਚ ਨੇ ਕੁਝ ਅਜਿਹਾ ਕੀਤਾ ਕਿ ਤੁਹਾਡੇ ਲਈ ਯਕੀਨ ਕਰਨਾ ਮੁਸ਼ਕਿਲ ਹੋ ਜਵੇਗਾ।
ਇਹ ਵੀ ਪੜ੍ਹੋ– Apple Watch ਨੇ ਬਚਾਈ 12 ਸਾਲਾ ਬੱਚੀ ਦੀ ਜਾਨ, ਇਸ ਜਾਨਲੇਵਾ ਬੀਮਾਰੀ ਦਾ ਲਗਾਇਆ ਪਤਾ
ਪਤੀ ਨੇ ਗੁੱਸੇ ’ਚ ਆ ਕੇ ਪਤਨੀ ਨੂੰ ਜ਼ਮੀਨ ’ਚ ਦਫ਼ਨਾ ਦਿੱਤਾ
ਡੇਲੀ ਮੇਲ ਦੀ ਇਕ ਰਿਪੋਰਟ ਮੁਤਾਬਕ, 42 ਸਾਲਾ ਮਹਿਲਾ Young Sook An ਨੂੰ Seattle ਤੋਂ 60 ਮੀਲ ਦੂਰ ਇਕ ਸ਼ਹਿਰ ’ਚ ਉਸਦੇ ਪਤੀ ਨੇ ਗੁੱਸੇ ’ਚ ਆ ਕੇ ਜ਼ਿੰਦਾ ਦਫ਼ਨਾ ਦਿੱਤਾ। ਇਸ ਮਹਿਲਾ ਨੂੰ ਉਸਦੇ ਪਤੀ ਨੇ ਚਾਕੂ ਮਾਰਿਆ ਅਤੇ ਫਿਰ ਮੂੰਹ ’ਤੇ ਟੇਪ ਲਗਾ ਕੇ ਉਸਨੂੰ ਜ਼ਮੀਨ ’ਚ ਦੱਬ ਦਿੱਤਾ। ਇਸ ਮਹਿਲਾ ਨੇ ਆਪਣਾ ਜਾਨ ਐਪਲ ਵਾਚ ਦੀ ਬਦੌਲਤ ਬਚਾ ਲਈ।
ਇਹ ਵੀ ਪੜ੍ਹੋ– ਐਪਲ ਦਾ ਵੱਡਾ ਫ਼ੈਸਲਾ, USB-C ਪੋਰਟ ਦੇ ਨਾਲ ਲਾਂਚ ਹੋਣਗੇ ਨਵੇਂ iPhone
ਐਪਲ ਵਾਚ ਨੇ ਜੋ ਕੀਤਾ ਉਸ ’ਤੇ ਤੁਹਾਨੂੰ ਵੀ ਨਹੀਂ ਹੋਵੇਗਾ ਯਕੀਨ
ਰਿਪੋਰਟ ਦੇ ਹਿਸਾਬ ਨਾਲ ਜਦੋਂ Young Sook An ਨੂੰ ਉਸਦੇ ਪਤੀ ਨੇ ਦਫ਼ਨਾ ਦਿੱਤਾ ਤਾਂ ਖ਼ੁਦ ਨੂੰ ਬਚਾਉਣ ਲਈ ਉਸਨੇ ਆਪਣੇ ਐਪਲ ਵਾਚ ਦਾ ਇਸਤੇਮਾਲ ਕੀਤਾ। ਕਿਸੇ ਤਰ੍ਹਾਂ ਉਸਨੇ ਖ਼ੁਦ ਨੂੰ ਜ਼ਮੀਨ ’ਚੋਂ ਬਾਹਰ ਕੱਢ ਲਿਆ ਜਿਸਤੋਂ ਬਾਅਦ ਐਪਲ ਵਾਚ ਦੀ ਮਦਦ ਨਾਲ ਉਸਨੇ 911 ਡਾਇਲ ਕੀਤਾ ਅਤੇ ਖੁਦ ਨੂੰ ਰੈਸਕਿਊ ਕਰਵਾਇਆ। ਜਿਵੇਂ ਹੀ ਉਸਨੂੰ ਪੁਲਸ ਮਿਲੀ, ਉਸਨੇ ਕਿਹਾ ਕਿ ਮੇਰਾ ਪਤੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ
ਪੁਲਸ ਨੇ ਜਦੋਂ ਇਸ ਮਹਿਲਾ ਨੂੰ ਬਚਾਇਆ ਤਾਂ ਉਨ੍ਹਾਂ ਦੱਸਿਆ ਕਿ ਮਹਿਲਾ ਦੀ ਹਾਲਤ ਕਾਫੀ ਖ਼ਰਾਬ ਸੀ, ਉਸਦੇ ਧੌਣ, ਚਿਹਰੇ ਅਤੇ ਪੈਰਾਂ ’ਤੇ ਡਕਟ ਟੇਪ ਲੱਗੀ ਸੀ ਅਤੇ ਵਾਲਾਂ ’ਚ ਗੰਦਗੀ ਸੀ। ਐਪਲ ਵਾਚ ਨੇ ਮਹਿਲਾ ਦੀ 20 ਸਾਲਾ ਬੇਟੀ ਨੂੰ ਇਕ ਐਮਰਜੈਂਸੀ ਨੋਟੀਫਿਕੇਸ਼ਨ ਵੀ ਭੇਜਿਆ ਸੀ ਪਰ ਪਤੀ ਨੂੰ ਘੜੀ ਬਾਰੇ ਪਤਾ ਲੱਗ ਗਿਆ ਅਤੇ ਉਸਨੇ ਐਪਲ ਵਾਚ ਵੀ ਤੋੜ ਦਿੱਤੀ ਸੀ।
ਦੱਸ ਦੇਈਏ ਕਿ ਪਹਿਲਾਂ ਵੀ ਅਜਿਹੀ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਜਿੱਥੇ ਐਪਲ ਵਾਚ ਨੇ ਲੋਕਾਂ ਦੀ ਜਾਨ ਬਚਾਈ ਹੈ। ਕੁਝ ਸਮਾਂ ਪਹਿਲਾਂ ਹੀ ਖ਼ਬਰ ਆਈ ਸੀ ਕਿ ਇਕ 12 ਸਾਲਾ ਬੱਚੀ ਦੇ ਕੈਂਸਰ ਨੂੰ ਐਪਲ ਵਾਚ ਰਾਹੀਂ ਡਿਕੈਟ ਕੀਤਾ ਗਿਆ।
ਇਹ ਵੀ ਪੜ੍ਹੋ– ਗੂਗਲ ਨੇ ਪਲੇਅ ਸਟੋਰ ਤੋਂ ਹਟਾਏ 16 ਖ਼ਤਰਨਾਕ Apps, ਫੋਨ ਦੀ ਬੈਟਰੀ ਤੇ ਡਾਟਾ ਕਰ ਰਹੇ ਸਨ ਖ਼ਤਮ