Apple Watch 2 ਕੁਝ ਅਜਿਹੀ ਟੈਕਨਾਲੋਜੀ ਅਪਣਾ ਸਕਦੀ ਹੈ ਐਪਲ
Wednesday, Aug 17, 2016 - 12:03 PM (IST)
ਜਲੰਧਰ : ਪੁਰਾਣੀ ਐਪਲ ਵਾਚ ''ਚ ਸਭ ਤੋਂ ਵੱਡੀ ਕਮੀ ਜੋ ਸਾਹਮਣੇ ਆਈ, ਉਹ ਸੀ ਉਸ ਦਾ ਘੱਟ ਬੈਟਰੀ ਬੈਕਅਪ ਪਰ ਐਪਲ ਵਾਚ ਦੇ ਅਗਲੇ ਵਰਜ਼ਨ ''ਚ ਕਈ ਪਾਰਟਸ ਦੇ ਸਾਈਜ਼ ਨੂੰ ਘਟਾਇਆ ਗਿਆ ਹੈ ਤਾਂ ਜੋ ਬੈਟਰੀ ਦੇ ਸਾਈਜ਼ ਨੂੰ ਵਧਾਇਆ ਜਾ ਸਕੇ।
ਫਾਰਮ ਫੈਕਟਰ : ਨਵੀਂ ਐਪਲ ਵਾਚ ਦੇਖਣ ''ਚ ਤਾਂ ਓਰਿਜਨਲ ਐਪਲ ਵਾਚ ਦੀ ਤਰ੍ਹਾਂ ਹੀ ਹੋਵੇਗੀ ਪਰ ਇਸ ''ਚ ਹੇਠ ਲਿਖੇ ਸੁਥਾਰ ਕੀਤੇ ਗਏ ਹਨ।
ਕੈਮਰਾ : ਫੇਸ ਟਾਈਮ ਵੀਡੀਓ ਕਾਲਿੰਗ ਦੀ ਸਹੂਲਤ ਦਿੱਤੀ ਗਈ ਹੈ।
ਮੈਗ੍ਰੇਟਿਕ ਰਿਸਟਬੈਂਡ :ਅਗਸਤ 2015 ਪੇਟੈਂਟ ਐਪਲੀਕੇਸ਼ਨ ਤੋਂ ਮੈਗ੍ਰੇਟਿਕ ਬੈਂਡ ਨੂੰ ਦਰਸਾਉਂਦੀ ਹੈ ਜਿਸ ਨੂੰ ਡਿਸਪਲੇਅ ਸਟੈਂਡ ਜਾਂ ਪ੍ਰੋਟੈਕਟਿਵ ਕਵਰ ''ਚ ਕਨਫਿਗਰ ਕੀਤਾ ਜਾ ਸਕਦਾ ਹੈ।
ਵਾਚ ਓ. ਐੱਸ. 3 : (ਓਰਿਜਨਲ ਵਾਚ ਨਾਲ ਵੀ ਕੰਪੈਟੇਬਲ ਹੈ) ਜਿਸ ਨਾਲ ਸਾਈਡ ਬਟਨ ਨੂੰ ਕਲਿਕ ਕਰ ਕੇ ਨਵੇਂ ਸਾਈਡ ਸਕ੍ਰੋਲਿੰਗ ਡਾਕਸ ਨੂੰ ਖੋਲ੍ਹਿਆ ਜਾ ਸਕੇਗਾ। ਇੰਨਾ ਹੀ ਨਹੀਂ ਬਲਕਿ ਬੈਕਗ੍ਰਾਊਂਡ ''ਚ ਅੱਪਡੇਟ ਹੋਣ ਦੇ ਨਾਲ-ਨਾਲ ਐਪਸ 7 ਗੁਣਾ ਜ਼ਿਆਦਾ ਫਾਸਟ ਚੱਲਣਗੀਆਂ।
ਇਸ ਦੇ ਨਾਲ ਹੀ ਕੁੱਝ ਹੋਰ ਖਾਸ ਫੀਚਰਸ ਵੀ ਦਿੱਤੇ ਗਏ ਹਨ-
| ਨਵੀਂ ਸਕ੍ਰੀਨ ਟੈਕਨਾਲੋਜੀ | ਮਾਈਕ੍ਰੋ ਐੱਲ. ਈ. ਡੀ. ਜ਼ਿਆਦਾ ਬ੍ਰਾਈਟ ਤੇ ਪਤਲੀ ਹੋਣ ਕਰਕੇ ਬੈਟਰੀ ਦੀ ਵਰਤੋਂ ਘੱਟ ਕਰੇਗੀ। |
| ਕਰੰਟ ਵਾਚ | ਗਲਾਸ ਆਨ ਗਲਾਸ (ਜੀ/ਜੀ) ਓ.ਐੱਲ.ਈ.ਡੀ. ਸਕ੍ਰੀਨ ਦਿੱਤੀ ਗਈ ਹੈ। |
| ਬੈਟਰੀ | ਪਤਲੀ ਸਕ੍ਰੀਨ ਅਤੇ ਐੱਸ 2 ਚਿਪ ਦੇ ਨਾਲ ਵੱਡੀ ਬੈਟਰੀ ਹੋਵੇਗੀ। |
| ਐਸ2 ਚਿਪ | ਇਹ ਚਿਪ ਤੇਜ਼, ਪਹਿਲਾਂ ਦੇ ਮੁਕਾਬਲੇ ਛੋਟੀ ਅਤੇ ਘੱਟ ਬੈਟਰੀ ਯੂਜ਼ ਕਰੇਗੀ। |
| ਸੈਂਸਰਜ਼ | ਵਧੀਆ ਬੈਟਰੀ ਲਾਈਫ ਨਾਲ ਜ਼ਿਆਦਾ ਹੈਲਥ ਸੈਂਸਰਸ ਮਿਲਣਗੇ, ਜਿਸ ਵਿਚ ਗਲੂਕੋਜ਼ ਮੀਟਰ ਵੀ ਹੋ ਸਕਦਾ ਹੈ। |
| ਵਾਟਰ ਪਰੂਫ ਕੇਸ | ਇਸ ਵਾਚ ਨਾਲ ਸਵਿਮਿੰਗ ਐਕਟੀਵਿਟੀਜ਼ ਨੂੰ ਵੀ ਟ੍ਰੈਕ ਕੀਤਾ ਜਾ ਸਕੇਗਾ। |
| ਐਪਲ ਵਾਚ 2 | ਵਨ ਗਲਾਸ ਸਲਿਊਸ਼ਨ (ਓ. ਜੀ. ਐੱਸ.) ਐੱਲ. ਈ. ਡੀ. ਸਕ੍ਰੀਨ ਦੇ ਨਾਲ-ਨਾਲ ਚਿਪਕਨ ਵਾਲੀ ਲੇਅਰ ਅਤੇ ਟਚ ਇਨਪੁਟ ਲੇਅਰ ਵੀ ਦਿੱਤੀ ਗਈ ਹੈ। |
ਇੰਨਾ ਹੀ ਨਹੀਂ ਇਸ ''ਚ ਸਿੱਧੇ ਸਕ੍ਰੀਨ ''ਤੇ ਟੈਕਸਟ ਮੈਸੇਜ ਲਿੱਖੇ ਜਾ ਸਕਣਗੇ ਅਤੇ ਨਾਲ ਹੀ ਜੀ. ਪੀ. ਐੱਸ. ਚਿਪ ਅਤੇ ਬਿਹਤਰ ਵਾਈ-ਫਾਈ ਸਮਰੱਥਾ, ਸਟੈਂਡ ਮੋਡ, ਕਵਰ ਮੋਡ,ਐਕਸਟਰਾ ਗਲਾਸ ਲੇਅਰ ,ਡਿਸਪਲੇ ਲੇਅਰ ਵਰਗੇ ਫੀਚਰਸ ਵੀ ਸ਼ਾਮਿਲ ਹਨ।
