Apple ਯੂਜ਼ਰਜ਼ ਨੂੰ ਸਰਕਾਰ ਦੀ ਚਿਤਾਵਨੀ, ਤੁਰੰਤ ਕਰੋ ਇਹ ਕੰਮ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

Thursday, Sep 15, 2022 - 09:36 PM (IST)

ਗੈਜੇਟ ਡੈਸਕ– ਐਪਲ ਦੇ ਪ੍ਰੋਡਕਟਸ ’ਚ ਪਾਈਆਂ ਜਾਣ ਵਾਲੀਆਂ ਖਾਮੀਆਂ ਕਾਰਨ ਚੁਣੇ ਹੋਏ ਐਪਲ ਡਿਵਾਈਸ ’ਤੇ ਸਾਈਬਰ ਹਮਲੇ ਹੋ ਰਹੇ ਹਨ। ਇਸਦੇ ਚਲਦੇ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਐਪਲ ਯੂਜ਼ਰਜ਼ ਲਈ ਇਕ ਐਡਵਾਈਜ਼ਰੀ ਜਾਰੀ ਕਰਕੇ ਉਨ੍ਹਾਂ ਨੂੰ ਆਪਣੇ ਪ੍ਰੋਡਕਟਸ ਨੂੰ ਤੁਰੰਤ ਅਪਡੇਟ ਕਰਨ ਲਈ ਕਿਹਾ ਹੈ। ਏਜੰਸੀ ਨੇ ਆਪਣੀ ਐਡਵਾਈਜ਼ਰੀ ’ਚ ਕਿਹਾ ਹੈ ਕਿ ਐਪਲ ਦੇ ਪ੍ਰੋਡਕਟਸ ’ਚ ਕਈ ਖਾਮੀਆਂ ਪਾਈਆਂ ਗਈਆਂ ਹਨ ਜੋ ਹੈਕਰਾਂ ਨੂੰ ਤੁਹਾਡੇ ਡਿਵਾਈਸ  ਐਕਸੈੱਸ ਕਰਨ ਅਤੇ ਆਬੀਰਟ੍ਰੇਰੀ ਕੋਡ ਐਕਸੀਕਿਊਟ ਕਰਕੇ ਤੁਹਾਡੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਨ ਅਤੇ ਟਾਰਗੇਟ ਸਿਸਟਮ ’ਤੇ ਸਕਿਓਰਿਟੀ ਰਿਸਟ੍ਰਿਕਸ਼ਨ ਨੂੰ ਬਾਈਪਾਸ ਕਰਨ ਦੀ ਮਨਜ਼ੂਰੀ ਦੇ ਸਕਦੀਆਂ ਹਨ। 

ਇਹ ਵੀ ਪੜ੍ਹੋ- ਐਪਲ ਵਾਚ ਨੇ ਬਚਾਈ ਇਸ ਸ਼ਖ਼ਸ ਦੀ ਜਾਨ, 48 ਘੰਟਿਆਂ ’ਚ 138 ਵਾਰ ਬੰਦ ਹੋਈ ਸੀ ਧੜਕਨ

ਇਹ ਪ੍ਰੋਡਕਟਸ ਹੋਏ ਪ੍ਰਭਾਵਿਤ
CERT-In ਮੁਤਾਬਕ, ਇਨ੍ਹਾਂ ਡਿਵਾਈਸ ’ਚ iPhone 6s, iPad Pro (ਸਾਰੇ ਮਾਡਲ), iPad Air 2, iPad 5th generation. iPad mini 4 ਅਤੇ iPod touch (7th generation) ਸ਼ਾਮਲ ਹਨ। ਇਸਤੋਂ ਇਲਾਵਾ ਆਈਫੋਨ 8 ਅਤੇ ਆਈ.ਓ.ਐੱਸ. 16 ’ਤੇ ਚੱਲਣ ਵਾਲ ਆਈਫੋਨ ਇਨ੍ਹਾਂ ਖਾਮੀਆਂ ਨਾਲ ਪ੍ਰਭਾਵਿਤ ਹੋ ਰਹੇ ਹਨ। ਇਸਤੋਂ ਇਲਾਵਾ 12.6 ਤੋਂ ਪਹਿਲਾਂ ਮੈਕੋਜ ਮੋਂਟੇਰੀ ਵਰਜ਼ਨ ਵਾਲੇ ਲੈਪਟਾਪ, 11.7 ਤੋਂ ਪਹਿਲਾਂ ਵਾਲੇ ਐਪਲ ਮੈਕੋਜ ਬਿਗ ਸੁਰ ਵਰਜ਼ਨ ਅਤੇ ਸਫਾਰੀ 16 ਦੇ ਪਹਿਲਾਂ ਵਾਲੇ ਐਪਲ ਸਫਾਰੀ ਵਰਜ਼ਨ ਵੀ ਪ੍ਰਭਾਵਿਤ ਹੋਏ ਹਨ। 

ਇਹ ਵੀ ਪੜ੍ਹੋ- Steve Jobs ਦੀ ਧੀ ਨੇ ਉਡਾਇਆ iPhone 14 ਦਾ ਮਜ਼ਾਕ, ਸੈਮਸੰਗ ਨੇ ਵੀ ਕੀਤਾ ਟ੍ਰੋਲ

ਐਪਲ ਪ੍ਰੋਡਕਟਸ ’ਚ ਖਾਮੀਆਂ ਦੇ ਕਾਰਨ
CERT-In ਦਾ ਕਹਿਣਾ ਹੈ ਕਿ ਸਫਾਰੀ ਐਕਸਟੈਂਸ਼ਨ, ਏ.ਟੀ.ਐੱਮ., ਸਪੈਮ, ਪੈਕੇਜਕਿਟ ਅਤੇ ਸ਼ਾਰਟਕਟ ਘਟਕਾਂ ’ਚ ਤਰਕ ਮੁੱਦਿਆਂ ਕਾਰਨ ਐਪਲ ਪ੍ਰੋਡਕਟਸ ’ਚ ਖਾਮੀਆਂ ਮੌਜੂਦ ਹਨ। ਵੈੱਬਕਿਟ ਕੰਪੋਨੈਂਟ ’ਚ ਬਫਰ ਓਵਰਫਲੋ ਦਾ ਇਸ਼ੂ, ਆਊਟ-ਆਫ-ਬਾਊਂਟ ਰੀਡ ਇਸ਼ੂ ਅਤੇ ਅਨੁਚਿਤ UI ਹੈਂਡਲਿੰਗ ਸਮੱਸਿਆ ਵੀ ਐਪਲ ਦੇ ਡਿਵਾਈਸਾਂ ਨੂੰ ਪ੍ਰਭਾਵਿਤ ਕਰ ਰਹੀ ਹੈ। 

ਇਹ ਵੀ ਪੜ੍ਹੋ– 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ

ਐਪਲ ਨੇ ਕੀ ਕਿਹਾ
ਐਪਲ ਦਾ ਕਹਿਣਾ ਹੈ ਕਿ ਇਹ ਖਾਮੀਆਂ ਸਕੈਮਰਾਂ ਨੂੰ ਵਿਸ਼ੇਸ਼ ਰੂਪ ਨਾਲ ਤਿਆਰ ਕੀਤੀ ਗਈ ਫਾਈਲ ਜਾਂ ਐਪਲੀਕੇਸ਼ਨ ਓਪਨ ਕਰਨ ਦੀ ਮਨਜ਼ੂਰੀ ਦੇ ਸਕਦੀਆਂ ਹਨ। ਇਨ੍ਹਾਂ ਖਾਮੀਆਂ ਦਾ ਫਾਇਦਾ ਚੁੱਕ ਕੇ ਹੈਕਰ ਕੋਡ ਐਕਸੀਕਿਊਟ ਕਰਕੇ ਯੂਜ਼ਰਜ਼ ਦੀ ਸੰਵੇਦਨਸ਼ੀਨ ਜਾਣਕਾਰੀ ਚੋਰੀ ਕਰ ਸਕਦੇ ਹਨ ਅਤੇ ਇਹ ਟਾਰਗੇਟ ਸਿਸਟਮ ’ਤੇ ਸਕਿਓਰਿਟੀ ਨੂੰ ਬਾਈਪਾਸ ਕਰਨ ਦੀ ਮਨਜ਼ੂਰੀ ਦੇ ਸਕਦੇ ਹਨ। 

ਕੀ ਹੈ ਹੱਲ
ਆਪਣੇ ਐਡਵਾਈਜ਼ਰੀ ਵੈੱਬਪੇਜ ’ਤੇ CERT-In ਨੇ ਯੂਜ਼ਰਜ਼ ਨੂੰ ਸਫਾਰੀ 16, ਮੈਕੋਜ ਬਿਗ ਸੁਰ 11.7, ਮੈਕੋਜ ਮੋਂਟੇਰੇ 12.6 ਅਤੇ ਆਈ.ਓ.ਐੱਸ. 16 ਲਈ ਐਪਲ ਸਕਿਓਰਿਟੀ ਅਪਡੇਟ ’ਚ ਦਿੱਤੇ ਗਏ ਸਾਫਟਵੇਅਰ ਅਪਡੇਟ ਨੂੰ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ- 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਆਉਂਦੇ ਹਨ ਇਹ ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ


Rakesh

Content Editor

Related News