ਐਪਲ ਨੇ M2 ਚਿੱਪਸੈੱਟ ਨਾਲ ਪੇਸ਼ ਕੀਤੀ ਨਵੀਂ MacBook Air, ਜਾਣੋ ਕੀਮਤ ਤੇ ਖੂਬੀਆਂ

Tuesday, Jun 07, 2022 - 02:20 PM (IST)

ਐਪਲ ਨੇ M2 ਚਿੱਪਸੈੱਟ ਨਾਲ ਪੇਸ਼ ਕੀਤੀ ਨਵੀਂ MacBook Air, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– ਐਪਲ ਨੇ ਆਪਣੇ WWDC 2022 ਈਵੈਂਟ ’ਚ ਕਈ ਵੱਡੇ ਬਦਲਾਅ ਦੇ ਨਾਲ iOS 16 ਨੂੰ ਲਾਂਚ ਕਰ ਦਿੱਤਾ ਹੈ। ਇਸਦੇ ਨਾਲ ਐਪਲ ਨੇ ਆਪਣੀ ਨਵੀਂ ਮੈਕਬੁੱਕ ਨੂੰ ਵੀ ਲਾਂਚ ਕੀਤਾ ਹੈ। ਨਵੀਂ MacBook Air ’ਚ M2 ਪ੍ਰੋਸੈਸਰ ਦਿੱਤਾ ਗਿਆ ਹੈ। ਮੈਕਬੁੱਕ ਏਅਰ ਨੂੰ ਲੈ ਕੇ ਕੰਪਨੀ  ਨੇ ਕਿਹਾ ਹੈ ਕਿ ਇਹ ਪਿਛਲੀ ਮੈਕਬੁੱਕ ਏਅਰ ਨਾਲੋਂ 25 ਫੀਸਦੀ ਘੱਟ ਵਾਲਿਊਮ ਲੈਂਦੀ ਹੈ। ਇਸ ਡਿਵਾਈਸ ਨੂੰ ਸਪੇਸ ਗ੍ਰੇ, ਸਟਾਰਲਾਈਟ, ਮਿਡਨਾਈਟ ਅਤੇ ਸਿਲਵਰ ਰੰਗ ’ਚ ਪੇਸ਼ ਕੀਤਾ ਗਿਆ ਹੈ। ਇਸਨੂੰ ਐਪਲ ਦੇ MagSafe ਨਾਲ ਚਾਰਜ ਕੀਤਾ ਜਾ ਸਕਦਾ ਹੈ। ਇਸ ਵਿਚ ਦੋ ਥੰਡਰਬੋਲਟ ਪੋਰਟਸ ਦਿੱਤੇ ਗਏ ਹਨ। 

MacBook Air M2 ’ਚ ਲਿਕੁਇਡ ਰੇਟਿਨਾ ਡਿਸਪਲੇਅ ਦਿੱਤੀ ਗਈ ਹੈ। ਇਸ ਵਿਚ ਇਕ ਨੌਚ ਵੀ ਦਿੱਤੀ ਗਈ ਹੈ। ਇਸਦਾ ਸਕਰੀਨ ਸਾਈਜ਼ 13.6 ਇੰਚ ਦਾ ਹੈ। ਇਸਦੇ ਬਾਰਡਰ ਕਾਫੀ ਪਤਲੇ ਹਨ। ਇਸਦੀ ਡਿਸਪਲੇਅ ਪਿਛਲੇ ਵਰਜ਼ਨ ਦੇ ਮੁਕਾਬਲੇ 25 ਫੀਸਦੀ ਬ੍ਰਾਈਟਰ ਹੈ। ਇਸ ਵਿਚ ਕੰਪਨੀ ਨੇ ਵੀਡੀਓ ਕਾਲ ਲਈ 1080p ਕੈਮਰਾ ਫਰੰਟ ’ਚ ਦਿੱਤਾ ਹੈ।

ਇਸ ਵਿਚ ਚਾਰ-ਸਪੀਕਰ ਸਾਊਂਡ ਸਿਸਟਮ ਦਿੱਤਾ ਗਿਆ ਹੈ। ਇਸ ਵਿਚ ਆਡੀਓ ਕੈਪਚਰ ਕਰਨ ਲਈ ਤਿੰਨ ਮਾਈਕ ਦਿੱਤੇ ਗਏ ਹਨ। ਸਪੀਕਰ ਅਤੇ ਮਾਈਕ ਨੂੰ ਕੀਬੋਰਡ ਅਤੇ ਡਿਸਪਲੇਅ ਦੇ ਵਿਚਕਾਰ ਇੰਟੀਗ੍ਰੇਟ ਕੀਤਾ ਗਿਆ ਹੈ। ਇਸਦੇ ਕੀਬੋਰਡ ’ਚ ਟੱਚ ਆਈ.ਡੀ. ਦਿੱਤੀ ਗਈ ਹੈ। ਹਾਲਾਂਕਿ, ਇਸ ਵਿਚ ਟੱਚ ਬਾਰ ਨਹੀਂ ਵੇਖਣ ਨੂੰ ਮਿਲੇਗੀ।

ਇਸ ਵਿਚ ਦੋ USB-C ਪੋਰਟਸ ਦਿੱਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ ਇਹ 18 ਘੰਟਿਆਂ ਤਕ ਦਾ ਵੀਡੀਓ ਪਲੇਅ ਬੈਕ ਦਿੰਦੀ ਹੈ। ਇਸ ਵਿਚ ਫਾਸਟ ਚਾਰਜਿੰਗ ਦਾ ਸਪੋਰਟ 67-watt ਐਡਾਪਟਰ ਦੇ ਨਾਲ ਦਿੱਤਾ ਗਿਆ ਹੈ। ਇਸ ਨਾਲ 30 ਮਿੰਟਾਂ ’ਚ 50 ਫੀਸਦੀ ਬੈਟਰੀ ਚਾਰਜ ਕੀਤੀ ਜਾ ਸਕਦੀ ਹੈ। 

ਇਸੇ ਚਿੱਪਸੈੱਟ ਦੇ ਨਾਲ ਕੰਪਨੀ ਨੇ 13 ਇੰਚ ਦੇ ਮੈਕਬੁੱਕ ਪ੍ਰੋ ਨੂੰ ਵੀ ਲਾਂਚ ਕੀਤਾ। ਇਸ ਵਿਚ ਟੱਚ ਬਾਰ ਦਾ ਸਪੋਰਟ ਦਿੱਤਾ ਗਿਆ ਹੈ। ਇਹ 20 ਘੰਟਿਆਂ ਦਾ ਵੀਡੀਓ ਪਲੇਅ ਬੈਕ ਟਾਈਮ ਦਿੰਦੀ ਹੈ। ਇਸ ਦੇ ਨਾਲ ਕੰਪਨੀ ਨੇ macOS Ventura ਨੂੰ ਵੀ ਲਾਂਚ ਕੀਤਾ ਹੈ। 

ਮੈਕਬੁੱਕ ਪ੍ਰੋ M2 ਦੀ ਕੀਮਤ 1199 ਡਾਲਰ ਜਾਂ 1099 ਡਾਲਰ ਐਜੁਕੇਸ਼ਨ ਲਈ ਰੱਖੀ ਗਈ ਹੈ। ਮੈਕਬੁੱਕ ਪ੍ਰੋ 13 ਇੰਚ ਦੀ ਕੀਮਤ 1299 ਡਾਲਰ ਤੋਂ ਸ਼ੁਰੂ ਹੁੰਦੀ ਹੈ। ਇਹ ਅਗਲੇ ਮਹੀਨੇ ਤੋਂ ਵਿਕਰੀ ਲਈ ਉਪਲੱਬਧ ਹੋਣਗੇ। ਮੈਕਬੁੱਕ ਏਅਰ M1 ਦੀ ਕੀਮਤ 999 ਡਾਲਰ ਰੱਖੀ ਗਈ ਹੈ। 


author

Rakesh

Content Editor

Related News