Apple TV+ ਦਾ ਖਾਸ ਆਫਰ, ਫ੍ਰੀ ''ਚ ਦੇਖੋ ਐਪਲ ਓਰੀਜ਼ਨਲ ਸੋਅਜ਼

04/11/2020 11:28:24 PM

ਗੈਜੇਟ ਡੈਸਕ—ਐਪਲ ਟੀ.ਵੀ. ਨੇ ਐਪਲ ਟੀ.ਵੀ. ਐਪ 'ਤੇ ਚੁਨਿੰਦਾ ਐਪਲ ਓਰੀਜ਼ਨਲ ਸ਼ੋਅਜ਼ ਨੂੰ ਮੁਫਤ ਕਰ ਦਿੱਤਾ ਹੈ। ਅੱਜ ਤੋਂ ਭਾਵ 11 ਅਪ੍ਰੈਲ ਤੋਂ ਐਪਲ ਦਾ ਇਹ ਨਵਾਂ ਆਫਰ ਮਿਲਣਾ ਸ਼ੁਰੂ ਹੋ ਗਿਆ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਕੰਪਨੀ ਦੀ ਓਰੀਜ਼ਨਲ ਸੀਰੀਜ਼ ਦੁਨੀਆਭਰ ਦੇ 100 ਦੇਸ਼ਾਂ 'ਚ 'ਲਿਮਟਿਡ ਟਾਈਮ' ਲਈ ਮੁਫਤ ਉਪਲੱਬਧ ਹੋਣਗੀਆਂ। ਦੱਸ ਦੇਈਏ ਕਿ ਕਊਪਰਟੀਨੋ ਦੀ ਟੈੱਕ ਕੰਪਨੀ ਨੇ ਇਹ ਫੈਸਲਾ ਉਸ ਵੇਲੇ ਲਿਆ ਜਦਕਿ ਨਾਵਲ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਚੱਲਦੇ ਦੁਨੀਆਭਰ 'ਚ ਲੋਕ ਘਰਾਂ 'ਚ ਹਨ। ਦੱਸ ਦੇਈਏ ਕਿ ਐਪਲ ਓਰੀਜ਼ਨਲਸ ਸ਼ੋਅਜ਼ ਐਪਲ ਟੀ.ਵੀ. ਐਪ 'ਤੇ ਉਪਲੱਬਧ ਹੈ। ਐਪਲ ਟੀ.ਵੀ. ਐਪ ਆਈਫੋਨ, ਆਈਪੈੱਡ, ਐਪਲ ਟੀ.ਵੀ., ਆਈਪੈੱਡ ਟੱਚ, ਮੈਕਸ ਚੁਨਿੰਦਾ ਸੈਮਸੰਗ ਅਤੇ ਐੱਲ.ਜੀ. ਸਮਾਰਟ ਟੀ.ਵੀ. ਨਾਲ-ਨਾਲ ਐਮਾਜ਼ੋਨ ਫਾਇਰ ਟੀ.ਵੀ. ਅਤੇ Roku ਡਿਵਾਈਸੇਜ਼ 'ਤੇ ਉਪਲੱਬਧ ਹੈ।

ਐਪਲ ਟੀ.ਵੀ.+ 'ਚ ਯੂਜ਼ਰਸ ਐਪਲ ਦਾ The Morning Show ਬਿਨਾਂ ਸਬਸਕਰੀਪਸ਼ਨ ਮੁਫਤ ਦੇਖ ਸਕਦੇ ਹਨ। ਇਸ ਤੋਂ ਇਲਾਵਾ ਐਪ ਦੀ ਓਰੀਜ਼ਨਲ ਡਾਕਿਊਮੈਂਟਰੀ ਜਿਵੇਂ Ghostwriter, The Elephant Queen, For All Mankind, Servant, Helpsters, Dickinson, ਅਤੇ Snoopy In Space ਨੂੰ ਐਪਲ ਟੀ.ਵੀ.+ 'ਤੇ ਫ੍ਰੀ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਯੂਜ਼ਰਸ ਸਿੱਧੇ apple.co/FreeForEveryone ਲਿੰਕ 'ਤੇ ਜਾ ਕੇ ਫ੍ਰੀ ਕਾਨਟੈਂਟ ਨੂੰ ਮੁਫਤ ਐਕਸਿਸ ਕਰ ਸਕਦੇ ਹਨ।

99 ਰੁਪਏ 'ਚ ਐਪਲ ਟੀ.ਵੀ. ਸਬਸਕਰੀਪਸ਼ਨ
ਗੱਲ ਕਰੀਏ ਐਪਲ ਟੀ.ਵੀ. ਐਪ ਇਸਤੇਮਾਲ ਕਰਨ ਵਾਲੇ ਭਾਰਤੀ ਗਾਹਕਾਂ ਦੀ ਤਾਂ ਐਪਲ ਓਰੀਜ਼ਨਲ ਕਾਨਟੈਂਟ ਤੋਂ ਇਲਾਵਾ ਉਹ 99 ਰੁਪਏ ਮਹੀਨੇ 'ਤੇ ਸਬਸਕਰੀਪਸ਼ਨ ਵੀ ਪਾ ਸਕਦੇ ਹਨ। ਇਸ ਤੋਂ ਇਲਾਵਾ ਐਪ ਦਾ 7 ਦਿਨ ਦਾ ਫ੍ਰੀ ਟ੍ਰਾਇਲ ਵੀ ਹੈ। ਦੱਸ ਦੇਈਏ ਕਿ ਮਾਰਚ ਦੀ ਸ਼ੁਰੂਆਤ ਤੋਂ ਹੀ ਐਪਲ ਆਪਣੇ ਕਰਮਚਾਰੀਆਂ ਅਤੇ ਯੂਜ਼ਰਸ ਨੂੰ ਘਰਾਂ 'ਚ ਅੰਦਰ ਰਹਿਣ ਲਈ ਜ਼ਰੂਰੀ ਕਦਮ ਚੁੱਕ ਰਹੀ ਹੈ। ਕੰਪਨੀ ਕੋਰੋਨਾ ਵਾਇਰਸ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਰੇ ਜ਼ਰੂਰੀ ਫੈਸਲੇ ਵੀ ਲੈ ਰਹੀ ਹੈ।

ਕੰਪਨੀ ਨੇ ਪਿਛਲੇ ਮਹੀਨੇ ਹੀ ਆਪਣੇ ਨਿਊਜ਼ ਪਲੇਟਫਾਰਮਸ 'ਤੇ ਕੋਰੋਨਾ ਵਾਇਰਸ ਲਈ ਇਕ ਵੱਖ ਸੈਕਸ਼ਨ ਲਾਂਚ ਕੀਤਾ ਹੈ ਜਿਨ੍ਹਾਂ ਗਾਹਕਾਂ ਕੋਲ ਐਪਲ ਨਿਊਜ਼ ਦਾ ਐਕਸਿਸ ਹੈ ਉਹ ਕੋਰੋਨਾ ਵਾਇਰਸ, ਟ੍ਰੈਵਲ ਐਡਵਾਈਜ਼ਰੀ ਦੇ ਨਾਲ-ਨਾਲ ਕੋਰੋਨਾ ਨਾਲ ਜੁੜੀ ਅਪਡੇਟ ਵੀ ਇਥੇ ਪੜ੍ਹ ਸਕਦੇ ਹੋ। ਦੱਸ ਦੇਈਏ ਕਿ ਐਪਲ ਨੇ The Morning Show ਦੇ ਨਾਲ-ਨਾਲ ਆਪਣੇ ਸਾਰੇ ਐਪਲ ਓਰੀਜ਼ਨਲ ਸ਼ੋਅਜ਼ ਦਾ ਪ੍ਰੋਡਕਸ਼ਨ ਵੀ ਮਾਰਚ 'ਚ ਅਸਥਾਈ ਤੌਰ 'ਤੇ ਰੋਕ ਲੱਗਾ ਦਿੱਤੀ ਸੀ। ਇਸ ਹਫਤੇ ਐਪਲ ਦੇ ਸੀ.ਈ.ਓ. ਟਿਮ ਕੁਕ ਨੇ ਐਲਾਨ ਕੀਤਾ ਹੈ ਕਿ ਕੰਪਨੀ ਦੁਨੀਆਭਰ ਦੇ ਹੈਲਥਕੇਅਰ ਕਰਮਚਾਰੀਆਂ ਲਈ 2 ਕਰੋੜ ਮਾਸਕ ਉਪਲੱਬਧ ਕਰਵਾਵੇਗੀ। ਦੱਸ ਦੇਈਏ ਕਿ ਐਪਲ ਟੀ.ਵੀ.+ ਦੀ ਸ਼ੁਰੂਆਤ 2019, ਨਵੰਬਰ 'ਚ ਹੋਈ ਸੀ।


Karan Kumar

Content Editor

Related News