ਐਮਾਜ਼ੋਨ ਫਾਇਰ ਟੀਵੀ ’ਤੇ ਆਇਆ ਐਪਲ ਟੀਵੀ ਐਪ, ਇੰਝ ਕਰੋ ਡਾਊਨਲੋਡ

12/20/2019 1:03:41 PM

ਗੈਜੇਟ ਡੈਸਕ– ਵੀਡੀਓ ਸਟਰੀਮਿੰਗ ਬਾਜ਼ਾਰ ’ਚ ਐਪਲ ਅਤੇ ਐਮਾਜ਼ੋਨ ਭਲੇ ਹੀ ਇਕ-ਦੂਜੇ ਦੀਆਂ ਵਿਰੋਧੀ ਕੰਪਨੀਆਂ ਹੋਣ ਪਰ ਹੁਣ ਤੁਸੀਂ ਐਪਲ ਟੀਵੀ ਐਪ ਨੂੰ ਐਮਾਜ਼ੋਨ ਫਾਇਰ ਸਟਿੱਕ ’ਤੇ ਇਸਤੇਮਾਲ ਕਰ ਸਕਦੇ ਹੋ। ਐਪਲ ਟੀਵੀ ਵੀਡੀਓ ਸਟਰੀਮਿੰਗ ਸੇਵਾ ’ਚ ਯੂਜ਼ਰਜ਼ ਨੂੰ ਸਾਰੀਆਂ ਸਮਾਨ ਸੇਵਾਵਾਂ ਮਿਲਣਗੀਆਂ ਜੋ ਉਨ੍ਹਾਂ ਨੂੰ ਐਪਲ ਟੀਵੀ ਸੈੱਟ-ਟਾਪ ਬਾਕਸ ਨਾਲ ਮਿਲਦੀਆਂ ਹਨ। ਇਸ ਨਾਲ ਯੂਜ਼ਰਜ਼ ਨਾ ਸਿਰਫ ਨਵੇਂ ਟੀਵੀ ਸ਼ੋਅ ਦੇਖ ਸਕਣਗੇ ਸਗੋਂ ਆਪਣੇ ਮੌਜੂਦਾ ਆਈਟਿਊਨਸ ਮੀਡੀਆ ਲਾਈਬ੍ਰੇਰੀ ਤੋਂ ਫਿਲਮਾਂ ਅਤੇ ਸ਼ੋਅ ਨੂੰ ਵੀ ਖਰੀਦ ਸਕਦੇ ਹਨ। ਉਥੇ ਹੀ ਕੁਝ ਸਮੇਂ ਲਈ ਰੈਂਟ ’ਤੇ ਵੀ ਲੈ ਸਕਦੇ ਹਨ। ਇਸ ਐਪ ਨੂੰ ਹਾਲ ਹੀ ’ਚ ਸੈਮਸੰਗ ਸਮਾਰਟ ਟੀਵੀ ਦੇ ਨਾਲ-ਨਾਲ ਰੋਕੂ ਪ੍ਰੋਡਕਟਸ ’ਤੇ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਐਮਾਜ਼ੋਨ ਦੇ ਫਾਇਰ ਟੀਵੀ ਸਟਿੱਕ (2ਜੀਨ) ਅਤੇ ਫਾਇਰ ਟੀਵੀ ਸਟਿੱਕ 4ਕੇ ਨੂੰ ਭਾਰਤ ਸਮੇਤ ਦੁਨੀਆ ਭਰ ’ਚ ਲੋਕ ਕਾਫੀ ਪਸੰਦ ਕਰ ਰਹੇ ਹਨ। 

ਐਪਲ ਟੀਵੀ ਐਪ ਇੰਝ ਕਰੋ ਡਾਊਨਲੋਡ
ਇਸ ਲਈ ਤੁਸੀਂ ਫਾਇਰ ਟੀਵੀ ਸਟਿੱਕ ਓਨਰ ਐਪ ਸੈਕਸ਼ਨ ’ਚ ਜਾ ਕੇ ਐਪਲ ਟੀਵੀ ਐਪ ਇੰਸਟਾਲ ਕਰ ਸਕਦੇ ਹੋ। ਇਕ ਵਾਰ ਜਦੋਂ ਤੁਸੀਂ ਐਪਲ ਟੀਵੀ ਐਪ ਡਾਊਨਲੋਡ ਕਰ ਲੈਂਦੇ ਹੋ ਤਾਂ ਇਸ ਨੂੰ ਇੰਸਟਾਲ ਕਰਨ ਲਈ ਗੇਟ ਬਟਨ ’ਤੇ ਕਲਿੱਕ ਕਰੋ। ਤੁਸੀਂ ਐਮਾਜ਼ੋਨ ਵੈੱਬਸਾਈਟ ’ਤੇ ਸਿੱਧਾ ਐਪਲ ਟੀਵੀ ਐਪ ਦੀ ਸੂਚੀ ’ਚ ਵੀ ਜਾ ਸਕਦੇ ਹੋ ਅਤੇ ਐਪ ਡਾਊਨਲੋਡ ਕਰ ਸਕਦੇ ਹੋ। ਜਿਨ੍ਹਾਂ ਯੂਜ਼ਰਜ਼ ਕੋਲ ਅਲੈਕਸਾ-ਸੁਪੋਰਟ ਵਾਲਾ ਵਾਇਸ ਰਿਮੋਟ ਹੈ, ਉਹ ਆਪਣੇ ਪ੍ਰੋਡਕਟਸ ਨੂੰ ਐਪਲ ਟੀਵੀ ਐਪ ਲੱਭਣ ਲਈ ਵੀ ਕਹਿ ਸਕਦੇ ਹਨ। ਐਪਲ ਟੀਵੀ ਪਲੱਸ ਦੀ ਮੈਂਬਰਸ਼ਿਪ ਲਈ ਵੀ ਐਪਲ ਡਿਵਾਈਸ ਦੀ ਲੋੜ ਹੋਵੇਗੀ। 

ਮਿਲੇਗਾ ਇਹ ਫਾਇਦਾ
ਇਹ ਭਾਰਤ ’ਚ 99 ਰੁਪਏ ਪ੍ਰਤੀ ਮਹੀਨਾ ’ਚ ਉਪਲੱਬਧ ਹੋਵੇਗਾ। ਇਸ ਦੇ ਨਾਲ 7 ਦਿਨਾਂ ਲਈ ਫ੍ਰੀ ਸੁਵਿਧਾ ਮਿਲੇਗੀ। ਇਕ ਮੈਂਬਰ ਦੀ ਮੈਂਬਰਸ਼ਿਪ ਦਾ ਇਸਤੇਮਾਲ ਪਰਿਵਾਰ ਦੇ 6 ਲੋਕਾਂ ਦੁਆਰਾ ਕੀਤਾ ਜਾ ਸਕਦਾ ਹੈ। ਜਿਸ ਯੂਜ਼ਰ ਨੇ 10 ਸਤੰਬਰ ਤੋਂ ਬਾਅਦ ਨਵਾਂ ਆਈਫੋਨ, ਆਈਪੈਡ, ਮੈਕ, ਆਈਪੌਡ ਟੱਚ ਜਾਂ ਐਪਲ ਟੀਵੀ ਖਰੀਦਿਆ ਹੈ, ਉਹ ਇਕ ਸਾਲ ਦੀ ਮੁਫਤ ਮੈਂਬਰਸ਼ਿਪ ਲਈ ਯੋਗ ਹੋਣਗੇ।


Related News